ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿੰਡ ਦਾ ਸਕੂਲ ਬਚਾਉਣ ਲਈ ਬਠਿੰਡਾ ਦੀ ਸੇਸ਼ਨਦੀਪ ਕੌਰ ਨੇ ਲੜੀ ਸੀ ਸਰਪੰਚੀ ਦੀ ਚੋਣ

ਪਿੰਡ ਦਾ ਸਕੂਲ ਬਚਾਉਣ ਲਈ ਬਠਿੰਡਾ ਦੀ ਸੇਸ਼ਨਦੀਪ ਕੌਰ ਨੇ ਲੜੀ ਸੀ ਸਰਪੰਚੀ ਦੀ ਚੋਣ

23 ਸਾਲਾ ਸੇਸ਼ਨਦੀਪ ਕੌਰ ਨੇ ਜਦੋਂ ਪਿੰਡ ਮਾਣਕਖਾਨਾ ’ਚ ਸਰਪੰਚ ਦੀ ਚੋਣ ਲੜਨ ਦਾ ਫ਼ੈਸਲਾ ਕੀਤਾ ਸੀ; ਤਦ ਉਹ ਸਿਵਲ ਸਰਵਿਸੇਜ਼ ਪ੍ਰੀਖਿਆ ਲਈ ਤਿਆਰੀ ਕਰ ਰਹੇ ਸਨ। ਉਨ੍ਹਾਂ ਇਹ ਚੋਣ ਪਿੰਡ ਦਾ ਪ੍ਰਾਇਮਰੀ ਸਕੂਲ ਬਚਾਉਣ ਲਈ ਲੜੀ ਸੀ। ਉਹ ਜਿੱਤ ਕੇ ਬਠਿੰਡਾ ਜ਼ਿਲ੍ਹੇ ’ਚ ਸਭ ਤੋਂ ਛੋਟੀ ਉਮਰ ਦੇ ਸਰਪੰਚ ਵੀ ਬਣੇ।

 

 

ਖੇਤੀਬਾੜੀ ਵਿਸ਼ੇ ਵਿੱਚ ਬੀਐੱਸਸੀ ਨੇ ਹੁਣ ਆਪਣੇ ਪਿੰਡ ਨੂੰ ਇੱਕ ਆਦਰਸ਼ ਪਿੰਡ ਬਣਾਉਣ ਦਾ ਸੰਕਲਪ ਲਿਆ ਹੋਇਆ ਹੈ। ਉਨ੍ਹਾਂ ਦੇ ਪਿੰਡ ਦਾ ਸਕੂਲ ਬੱਚਿਆਂ ਦੀ ਗਿਣਤੀ ਘੱਟ ਹੋਣ ਕਾਰਨ ਬੰਦ ਕੀਤਾ ਜਾ ਰਿਹਾ ਸੀ। ਹੁਣ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਦੇ ਜਤਨ ਚੱਲ ਰਹੇ ਹਨ। ਛੇ ਨਵੇਂ ਬਚਿਆਂ ਦਾ ਦਾਖ਼ਲਾ ਕੀਤਾ ਗਿਆ ਸੀ ਤੇ ਹੁਣ ਉਨ੍ਹਾਂ ਦੀ ਗਿਣਤੀ 35 ਹੋ ਗਈ ਹੈ। ਅਗਲਾ ਟੀਚਾ ਬੱਚਿਆਂ ਦੀ ਗਿਣਤੀ 40 ਕਰਨ ਦਾ ਹੈ।

 

 

ਪੰਚਾਇਤ ਨੇ ਸਕੂਲ ਵਿੱਚ ਇੱਕ ਪਾਰਕ ਵੀ ਬਣਾਇਆ ਹੈ ਅਤੇ ਬੱਚਿਆਂ ਲਈ ਮਨੋਰੰਜਕ ਚੀਜ਼ਾਂ ਲਿਆਉਣ ਲਈ ਫ਼ੰਡ ਵੀ ਇਕੱਠੇ ਕੀਤੇ ਹਨ। ਇੱਕ ਹੋਰ ਪਾਰਕ ਵਿਕਸਤ ਕੀਤਾ ਜਾ ਰਿਹਾ ਹੈ। ਪਿੰਡ ਵਿੱਚ ਇੱਕ ਹੋਰ ਪਾਰਕ ਵਿਕਸਤ ਕੀਤਾ ਜਾ ਰਿਹਾ ਹੈ। ਇੱਕ ਲਾਇਬਰੇਰੀ ਵੀ ਬਣਾਈ ਜਾ ਰਹੀ ਹੈ।

 

 

ਇਸ ਤੋਂ ਇਲਾਵਾ ਪਿੰਡ ਵਿੱਚ ਹਰੇਕ ਘਰ ਦੇ ਬਾਹਰ ਸਬੰਧਤ ਪਰਿਵਾਰ ਦੀ ਔਰਤ ਮੁਖੀ ਦੇ ਨਾਂਅ ਦੀਆਂ ਪਲੇਟਾਂ ਲਗਵਾਈਆਂ ਗਈਆਂ ਹਨ। ਗ਼ਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਸਮੇਂ 5,100 ਰੁਪਏ ਦੀ ਆਰਥਿਕ ਮਦਦ ਦੇਣ ਤੇ ਲੜਕੀ ਦੇ ਜਨਮ ਸਮੇਂ 1,100 ਰੁਪਏ ਦੇਣ ਦੀ ਸਕੀਮ ਵੀ ਸ਼ੁਰੂ ਕੀਤੀ ਗਈ ਹੈ। ਸੂਬਾ ਸਰਕਾਰ ਨੇ ਇਸ ਮਾਮਲੇ ’ਚ ਕੋਈ ਮਦਦ ਨਹੀਂ ਕੀਤੀ ਹੈ।

 

 

ਪਿੰਡ ਵਾਸੀਆਂ ਵੱਲੋਂ ਹੀ ਇਸ ਮੰਤਵ ਲਈ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਝੋਨੇ ਦੀ ਪਰਾਲ਼ੀ ਨਾ ਸਾੜਨ ਲਈ ਬੇਨਤੀ ਕੀਤੀ ਜਾ ਰਹੀ ਹੈ। ਅਜਿਹੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਝੋਨੇ ਦੇ ਸੀਜ਼ਨ ਦੌਰਾਨ ਪਰਾਲ਼ੀ ਨਹੀਂ ਸਾੜੀ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bathinda s Seshandeep Kaur contested Sarpanch Election to save Village School