ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਠਿੰਡਾ, ਸੰਗਰੂਰ, ਪਟਿਆਲਾ ਚੋਣ–ਪਿੜ: ਇੱਕ ਨਜ਼ਰ

ਬਠਿੰਡਾ, ਸੰਗਰੂਰ, ਪਟਿਆਲਾ ਚੋਣ–ਪਿੜ: ਇੱਕ ਨਜ਼ਰ

ਤਸਵੀਰ: ਭਾਰਤ ਭੂਸ਼ਣ, ਪਟਿਆਲਾ – ਹਿੰਦੁਸਤਾਨ ਟਾਈਮਜ਼

 

 

ਅੱਜ ਪੰਜਾਬ ਵਿੱਚ ਵੋਟਾਂ ਪੈਣ ਦੀ ਪ੍ਰਕਿਰਿਆ ਮੁਕੰਮਲ ਹੋ ਗਈ। ਆਓ ਹੁਣ ਇਸ ਤੋਂ ਬਾਅਦ ਪਾਈਏ ਇਸ ਦੇ ਕੁਝ ਹਲਕਿਆਂ ਦੇ ਚੋਣ–ਪਿੜ ਉੱਤੇ ਨਜ਼ਰ:

 

ਬਠਿੰਡਾ

ਬਠਿੰਡਾ ਹਲਕਾ ਵੀ ਚਰਚਾ ਦਾ ਕੇਂਦਰ ਹੈ ਕਿਉਂਕਿ ਇੱਥੋਂ ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਹੈ। ਸ੍ਰੀ ਵੜਿੰਗ ਦੀ ਪਤਨੀ ਅੰਮ੍ਰਿਤਾ ਵਿਨਾਇਕ ਵੜਿੰਗ ਨੇ ਬਹੁਤ ਵਧੀਆ ਢੰਗ ਨਾਲ ਚੋਣ–ਪ੍ਰਚਾਰ ਦੀਆਂ ਮੁਹਿੰਮਾਂ ਸੰਭਾਲ ਕੇ ਰੱਖੀਆਂ ਸਨ। ਇਸ ਹਲਕੇ ਵਿੱਚ ਸ੍ਰੀ ਵੜਿੰਗ ਨਾਲੋਂ ਵੱਧ ਚਰਚਾ ਸ੍ਰੀਮਤੀ ਅੰਮ੍ਰਿਤਾ ਦੀ ਹੁੰਦੀ ਰਹੀ ਹੈ ਕਿਉਂਕਿ ਉਹ ਮੀਡੀਆ ਸਾਹਵੇਂ ਕਦੇ ਝਿਜਕੇ ਨਹੀਂ ਤੇ ਉਨ੍ਹਾਂ ਦਾ ਹਰ ਜਵਾਬ ਨਪਿਆ–ਤੁਲਿਆ ਰਿਹਾ ਹੈ।

 

 

ਇਨ੍ਹਾਂ ਦੋਵੇਂ ਪ੍ਰਮੁੱਖ ਉਮੀਦਵਾਰਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਬਲਜਿੰਦਰ ਕੌਰ ਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਚੋਣ ਮੈਦਾਨ ਵਿੱਚ ਹਨ। ਇੰਝ ਬਠਿੰਡਾ ਸੀਟ ਉੱਤੇ ਮੁਕਾਬਲਾ ਚੌਕੋਣਾ ਬਣਿਆ ਹੋਇਆ ਹੈ। ਸਾਰੇ ਹੀ ਉਮੀਦਵਾਰ ਆਪੋ–ਆਪਣੀ ਜਗ੍ਹਾ ਬੇਹੱਦ ਮਜ਼ਬੂਤ ਸਥਿਤੀ ਵਿੱਚ ਹਨ ਤੇ ਸਭ ਦਾ ਹੀ ਵੱਕਾਰ ਦਾਅ ਉੱਤੇ ਲੱਗਾ ਹੋਇਆ ਹੈ।

 

 

ਸੰਗਰੂਰ

ਸੰਗਰੂਰ ਹਲਕੇ ’ਚ ਕਾਂਗਰਸ ਦੇ ਕੇਵਲ ਸਿੰਘ ਢਿਲੋਂ, ਸ਼੍ਰੋਮਣੀ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ, ਆਮ ਆਦਮੀ ਪਾਰਟੀ ਦੇ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਲੋਕ ਇਨਸਾਫ਼ ਪਾਰਟੀ ਦੇ ਜਸਰਾਜ ਸਿੰਘ ਲੌਂਗੀਆ (ਗਾਇਕ ਜੱਸੀ ਜਸਰਾਜ) ਚੋਣ–ਮੈਦਾਨ ਵਿੱਚ ਹਨ। ਇੰਝ ਬਠਿੰਡਾ ਹਲਕੇ ਵਾਂਗ ਸੰਗਰੂਰ ਹਲਕੇ ਵਿੱਚ ਵੀ ਮੁਕਾਬਲਾ ਪੰਜ–ਕੋਣਾ ਬਣਿਆ ਹੋਇਆ ਹੈ। ਇਸ ਹਲਕੇ ਤੋਂ ਭਗਵੰਤ ਮਾਨ 16ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ।

 

 

ਕੇਵਲ ਸਿੰਘ ਢਿਲੋਂ, ਭਗਵੰਤ ਮਾਨ ਤੇ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਲਈ ਇਹ ਸੀਟ ਖ਼ਾਸ ਤੌਰ ’ਤੇ ਵੱਕਾਰ ਦਾ ਸੁਆਲ ਬਣੀ ਹੋਈ ਹੈ।

 

 

ਪਟਿਆਲਾ

ਪਟਿਆਲਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਪਰਨੀਤ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ, ਪੰਜਾਬ ਫ਼ਰੰਟ ਦੇ ਡਾ. ਧਰਮਵੀਰ ਗਾਂਧੀ ਤੇ ਆਮ ਆਦਮੀ ਪਾਰਟੀ ਦੇ ਨੀਨਾ ਮਿੱਤਲ ਚੋਣ ਮੈਦਾਨ ਵਿੱਚ ਹਨ।

 

 

ਇੱਥੇ ਮੁੱਖ ਮੁਕਾਬਲਾ ਪਰਨੀਤ ਕੌਰ, ਸੁਰਜੀਤ ਸਿੰਘ ਰੱਖੜਾ ਤੇ ਡਾ. ਧਰਮਵੀਰ ਗਾਂਧੀ ਵਿਚਾਲੇ ਹੈ। ਇਸ ਹਲਕੇ ਤੋਂ ਡਾ. ਗਾਂਧੀ 16ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ।

 

 

ਇੱਥੇ ਹੇਠਾਂ ਐਗਜ਼ਿਟ ਪੋਲ ਦੇ ਨਤੀਜੇ ਦਿੱਤੇ ਜਾ ਰਹੇ ਹਨ; ਜਿਨ੍ਹਾਂ ਵਿੱਚ ਹਰੇਕ ਪਾਰਟੀ ਵੱਲੋਂ ਜਿੱਤੀਆਂ ਜਾ ਸਕਣ ਵਾਲੀਆਂ ਸੀਟਾਂ ਦੇ ਅਨੁਮਾਨ ਦਿੱਤੇ ਜਾ ਰਹੇ ਹਨ ਇਹ ਐਗਜ਼ਿਟ ਪੋਲ ਵੱਖੋਵੱਖਰੀਆਂ ਏਜੰਸੀਆਂ ਨੇ ਕਰਵਾਏ ਹਨ, ਜਿਨ੍ਹਾਂ ਦੇ ਨਾਂਅ ਇੱਥੇ ਦਿੱਤੇ ਗਏ ਹਨ (ਐਗਜ਼ਿਟ ਪੋਲ ਦੇ ਨਤੀਜੇ ਗ਼ਲਤ ਵੀ ਹੋ ਸਕਦੇ ਹਨ)

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bathinda Sangrur Patiala Poll Fray An Overview