ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PHOTOS: ਬਠਿੰਡਾ ’ਚ ਭਾਰੀ ਮੀਂਹ ਕਾਰਨ ਹੋਇਆ ਜਲ–ਥਲ, ਆਮ ਜਨਤਾ ਪਰੇਸ਼ਾਨ

ਬਠਿੰਡਾ ’ਚ ਭਾਰੀ ਮੀਂਹ ਕਾਰਨ ਹੋਇਆ ਜਲ–ਥਲ, ਆਮ ਜਨਤਾ ਪਰੇਸ਼ਾਨ

ਤਸਵੀਰਾਂ: ਸੰਜੀਵ ਕੁਮਾਰ, ਹਿੰਦੁਸਤਾਨ ਟਾਈਮਜ਼

 

 

ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ’ਚ ਅੱਜ ਹਲਕੀ ਤੋਂ ਦਰਮਿਆਨੀ ਵਰਖਾ ਹੋਈ ਪਰ ਬਠਿੰਡਾ ’ਚ ਅੱਜ ਭਾਰੀ ਮੀਂਹ ਨੇ ਪਿਛਲੇ ਰਿਕਾਰਡ ਤੋੜ ਦਿੱਤੇ। ਬਠਿੰਡਾ ਸ਼ਹਿਰ ਬਾਰੇ ਇਹੋ ਮੰਨਿਆ ਜਾਂਦਾ ਹੈ ਕਿ ਇੱਥੇ ਸਭ ਤੋਂ ਘੱਟ ਮੀਂਹ ਪੈਂਦਾ ਹੈ। ਸ਼ਹਿਰ ਵਿੱਚ ਥਾਂ–ਥਾਂ ਵੱਡੀ ਮਾਤਰਾ ’ਚ ਪਾਣੀ ਜਮ੍ਹਾ ਹੋਣ ਕਾਰਨ ਆਮ ਜਨਤਾ ਡਾਢੀ ਪਰੇਸ਼ਾਨ ਹੈ।

ਬਠਿੰਡਾ ’ਚ ਭਾਰੀ ਮੀਂਹ ਕਾਰਨ ਹੋਇਆ ਜਲ–ਥਲ, ਆਮ ਜਨਤਾ ਪਰੇਸ਼ਾਨ

 

ਸ਼ਹਿਰ ਦੇ ਬਹੁਤੇ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਡਿਪਟੀ ਕਮਿਸ਼ਨਰ ਦੀ ਰਿਹਾਇਸ਼ਗਾਹ, ਪੁਲਿਸ ਥਾਣਾ ਤੇ ਬਹੁਤ ਸਾਰੇ ਸਰਕਾਰੀ ਦਫ਼ਤਰ ਇਸ ਵੇਲੇ ਪਾਣੀ ’ਚ ਡੁੱਬੇ ਪਏ ਹਨ।

ਬਠਿੰਡਾ ’ਚ ਭਾਰੀ ਮੀਂਹ ਕਾਰਨ ਹੋਇਆ ਜਲ–ਥਲ, ਆਮ ਜਨਤਾ ਪਰੇਸ਼ਾਨ

 

ਕਈ ਇਲਾਕਿਆਂ ਵਿੱਚ ਤਾਂ ਪਾਣੀ ਇੱਕ ਆਮ ਕੱਦ–ਕਾਠ ਵਾਲੇ ਵਿਅਕਤੀ ਦੀ ਛਾਤੀ ਤੱਕ ਵੀ ਫਿਰ ਰਿਹਾ ਹੈ। ਬਹੁਤ ਸਾਰੇ ਵਾਹਨ ਪਾਣੀ ’ਚ ਫਸ ਗਏ ਹਨ।

 

 

ਆਮ ਦੁਕਾਨਾਂ ਤੇ ਘਰਾਂ ਅੰਦਰ ਪਾਣੀ ਵੜ ਗਿਆ ਹੈ ਤੇ ਕੀਮਤੀ ਚੀਜ਼ਾਂ ਬਰਬਾਦ ਹੋਣ ਕੰਢੇ ਪੁੱਜ ਗਈਆਂ ਹਨ।

ਬਠਿੰਡਾ ’ਚ ਭਾਰੀ ਮੀਂਹ ਕਾਰਨ ਹੋਇਆ ਜਲ–ਥਲ, ਆਮ ਜਨਤਾ ਪਰੇਸ਼ਾਨ

 

ਪਿਛਲੇ ਸਾਲ ਵੀ ਬਠਿੰਡਾ ਸ਼ਹਿਰ ’ਚ ਕਿਸ਼ਤੀਆਂ ਚੱਲ ਗਈਆਂ ਸਨ। ਇਸ ਵਾਰ ਹਾਲੇ ਮਾਨਸੂਨ ਨੇ ਆਉਣਾ ਹੈ ਪਰ ਪ੍ਰਸ਼ਾਸਨ ਦੀ ਕਥਿਤ ਬਦ–ਇੰਤਜ਼ਾਮੀ ਦੀ ਪੋਲ ਪਹਿਲਾਂ ਹੀ ਖੁੱਲ੍ਹ ਗਈ ਹੈ। ਪਿਛਲੇ ਸਾਲ ਦੇ ਭਾਰੀ ਨੁਕਸਾਨ ਦੇ ਬਾਵਜੂਦ ਪ੍ਰਸ਼ਾਸਨ ਨੇ ਹਾਲੇ ਤੱਕ ਕੋਈ ਸਬਕ ਨਹੀਂ ਸਿੱਖਿਆ।

 

 

ਇਹ ਅਨੁਮਾਨ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਐਤਕੀਂ ਬਰਸਾਤਾਂ ਦੇ ਮੌਸਮ ਦੌਰਾਨ ਬਠਿੰਡਾ ਸ਼ਹਿਰ ਦਾ ਕੀ ਹਾਲ ਹੋਣ ਵਾਲਾ ਹੈ। ਸ਼ਹਿਰ ਨਿਵਾਸੀਆਂ ਨੂੰ ਹੁਣੇ ਤੋਂ ਆਪਣੇ ਇੰਤਜ਼ਾਮ ਕਰਨੇ ਹੋਣਗੇ।

 

 

ਪ੍ਰਸ਼ਾਸਨ ਨੂੰ ਵੀ ਹੁਣੇ ਆਮ ਜਨਤਾ ਦੇ ਜਾਨ–ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੋਵੇਗਾ।

ਬਠਿੰਡਾ ’ਚ ਭਾਰੀ ਮੀਂਹ ਕਾਰਨ ਹੋਇਆ ਜਲ–ਥਲ, ਆਮ ਜਨਤਾ ਪਰੇਸ਼ਾਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bathinda waterlogged after heavy rain