ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BBMB ਕੈਨਾਲ ਹਸਪਤਾਲ ਪੁੱਜਿਆ ਬੰਦ ਹੋਣ ਕੰਢੇ, ਸਰਕਾਰ ਨੇ ਵਾਪਸ ਸੱਦੇ ਡਾਕਟਰ

BBMB ਕੈਨਾਲ ਹਸਪਤਾਲ ਪੁੱਜਿਆ ਬੰਦ ਹੋਣ ਕੰਢੇ, ਸਰਕਾਰ ਨੇ ਵਾਪਸ ਸੱਦੇ ਡਾਕਟਰ

ਆਜ਼ਾਦੀ ਤੋਂ ਬਾਅਦ ਨੰਗਲ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਾਲਾ ਬੀਬੀਐੱਮਬੀ (BBMB – ਭਾਖੜਾ ਬਿਆਸ ਮੈਨੇਜਮੈਂਟ ਬੋਰਡ) ਕੈਨਾਲ ਹਸਪਤਾਲ ਹੁਣ ਬੰਦ ਹੋਣ ਕਿਨਾਰੇ ਪੁੱਜਦਾ ਜਾ ਰਿਹਾ ਹੈਇਸ ਹਸਪਤਾਲ ਤੋਂ ਨੰਗਲ ਤੋਂ ਇਲਾਵਾ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਸੈਂਕੜੇ ਪਿੰਡਾਂ ਨੂੰ ਲਾਭ ਮਿਲਦਾ ਸੀ।

 

 

ਇਸ ਹਸਪਤਾਲ ਤੇ ਅਜੇ ਕੁਝ ਹੀ ਸਮਾਂ ਪਹਿਲਾਂ 50 ਲੱਖ ਰੁਪਏ ਦੀ ਰਕਮ ਖਰਚ ਕੇ ਇਸ ਦੀ ਨੁਹਾਰ ਬਦਲੀ ਗਈ ਸੀ ਪਰ ਅਚਾਨਕ ਹੀ ਇੱਥੋਂ ਦੇ ਐਮ ਰਹੇ ਡਾਕਟਰ ਐੱਚ ਐੱਨ ਸ਼ਰਮਾ ਦੀ ਬਦਲੀ ਹੋ ਗਈ ਅਤੇ ਉਹ ਹੁਣ ਸਿਵਲ ਸਰਜਨ ਰੂਪਨਗਰ ਦੇ ਅਹੁਦੇ ਤੇ ਕੰਮ ਕਰ ਰਹੇ ਹਨ । ਉਨ੍ਹਾਂ ਨਾ ਸਿਰਫ ਹਸਪਤਾਲ ਦੀ ਸ਼ਕਲ ਹੀ ਬਦਲੀ ਸਗੋਂ ਇੱਥੇ ਨਵੇਂ ਡਾਕਟਰ ਅਤੇ ਡਾਇਲਾਇਸਿਸ ਵਰਗੀਆਂ ਸਹੂਲਤਾਂ ਦਾ ਪ੍ਰਬੰਧ ਵੀ ਕੀਤਾ

 

 

ਕੁਲਵਿੰਦਰਜੀਤ ਸਿੰਘ ਭਾਟੀਆ ਦੀ ਰਿਪੋਰਟ ਮੁਤਾਬਕ ਡਾ. ਸ਼ਰਮਾ ਦੀ ਬਦਲੀ ਹੋਣ ਤੋਂ ਬਾਅਦ ਤਾਂ ਜਿਵੇਂ ਇਸ ਹਸਪਤਾਲ ਦੇ ਮਾੜੇ ਦਿਨ ਸ਼ੁਰੂ ਹੋ ਗਏ ਹਨ ਅਤੇ ਬੀਬੀਐਮਬੀ ਦੇ ਅਧਿਕਾਰੀ ਅੱਖਾਂ ਬੰਦ ਕਰਕੇ ਇਸ ਨੂੰ ਉਜੜਦਾ ਵੇਖ ਰਹੇ ਹਨ ਇਸ ਹਸਪਤਾਲ ਵਿੱਚ ਦਵਾਈਆਂ ਦੀ ਘਾਟ ਅਤੇ ਪਰਚੀਆਂ ਦੀ ਘਾਟ ਦੀਆਂ ਖਬਰਾਂ ਤਾਂ ਹਮੇਸ਼ਾ ਸੁਰਖੀਆਂ ਬਣਦੀਆਂ ਰਹੀਆਂ ਹਨ ਪਰ ਹੁਣ ਡਾਕਟਰਾਂ ਦੀ ਘਾਟ ਵੀ ਹੋਣ ਜਾ ਰਹੀ ਹੈ

 

 

ਬੀਬੀਐਮਬੀ ਵੱਲੋਂ ਨਵੇਂ ਡਾਕਟਰਾਂ ਦੀ ਭਰਤੀ ਦੇ ਬਾਵਜੂਦ ਘਾਟ ਹੋਣ ਕਾਰਨ ਪੰਜਾਬ ਸਰਕਾਰ ਵੱਲੋਂ ਆਰਜ਼ੀ ਤੌਰ ਤੇ ਚਾਰ ਡਾਕਟਰ ਐਮਰਜੈਂਸੀ ਸੇਵਾਵਾਂ ਦੇਣ ਲਈ ਇਸ ਹਸਪਤਾਲ ਨੂੰ ਦਿੱਤੇ ਗਏ ਸਨ; ਉਨ੍ਹਾਂ ਨੂੰ ਵੀ ਅੱਜ ਪੰਜਾਬ ਸਰਕਾਰ ਵੱਲੋਂ ਵਾਪਸ ਬੁਲਾ ਲਿਆ ਗਿਆ ਹੈ

 

 

ਇੱਥੇ ਹੀ ਬੱਸ ਨਹੀਂ ਜੇਕਰ ਸੂਤਰਾਂ ਦੀ ਮੰਨੀਏ ਤਾਂ ਇੱਥੇ ਸਥਿਤ ਆਈ ਟੀ ਸੀ ਸੈਂਟਰ ਵੀ ਲਾਲਾ ਲਾਜਪਤ ਰਾਏ ਸਿਵਲ ਹਸਪਤਾਲ ਵਿੱਚ ਤਬਦੀਲ ਹੋ ਰਿਹਾ ਹੈਇੱਥੇ ਖੜ੍ਹਨ ਵਾਲੀ 108 ਸੇਵਾਵਾਂ ਦੇਣ ਵਾਲੀ ਐਂਬੂਲੈਂਸ ਪਹਿਲਾਂ ਹੀ ਇੱਥੋਂ ਤਬਦੀਲ ਹੋ ਕੇ ਸਿਵਲ ਹਸਪਤਾਲ ਖੜ੍ਹਨ ਲੱਗ ਪਈ ਹੈ ਜਦੋਂ ਕਿ ਇੱਥੋਂ ਦਾ ਬਲੱਡ ਬੈਂਕ ਸਿਵਲ ਹਸਪਤਾਲ ਤਬਦੀਲ ਹੋਣ ਦੇ ਚਰਚੇ ਹੋ ਰਹੇ ਹਨ।

 

 

ਸੂਤਰਾਂ ਮੁਤਾਬਕ ਇਸ ਮੁਤਾਬਕ ਸਿਹਤ ਵਿਭਾਗ ਪੰਜਾਬ ਸਰਕਾਰ ਵੱਲੋਂ ਕਾਰਵਾਈ ਵੀ ਆਰੰਭ ਦਿੱਤੀ ਗਈ ਹੈ ਜੇਕਰ ਇਹ ਸਭ ਕੁਝ ਇੱਥੋਂ ਚਲਾ ਜਾਂਦਾ ਹੈ ਤਾਂ ਫਿਰ ਇਹ ਹਸਪਤਾਲ ਖੰਡਰ ਬਣ ਜਾਵੇਗਾ

 

ਇੱਥੇ ਕੋਈ ਸਥਾਈ ਪੀਐੱਮਓ ਨਾ ਹੋਣ ਕਾਰਨ ਇਸ ਦਾ ਚਾਰਜ ਤਲਵਾੜਾ ਦੇ ਪੀਐੱਮ ਡਾਕਟਰ ਰਸ਼ਮੀ ਨੂੰ ਦਿੱਤਾ ਗਿਆ ਹੈ ਜਦੋਂ ਉਨ੍ਹਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਬੜੇਰੁੱਖੇ ਜਿਹੇ ਤਰੀਕੇ ਨਾਲ’ ਕਿਹਾ ਕਿ ਨਵੇਂ ਪੀਐਮਓ ਤਾਇਨਾਤ ਹੋ ਗਏ ਹਨ ਜੋ ਕਿ ਸੋਮਵਾਰ ਨੂੰ ਕੇ ਚਾਰਜ ਲੈਣ ਤੋਂ ਬਾਅਦ ਇਹ ਦੇਖਣਗੇ; ਕਿਉਂਕਿ ਇਹ ਪਾਲਸੀ ਮੈਟਰ ਹੈ ਅਤੇ ਮੇਰੇ ਕੋਲ ਆਰਜ਼ੀ ਚਾਰਜ ਹੈ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BBMB Canal on the brink of closing Govt calls back Doctors