ਕੈਨੇਡੀਅਨ ਸੂਬਾ ਬ੍ਰਿਟਿਸ ਕੰਲੋਬੀਆ ਦੇ ਡਿਪਟੀ ਸਪੀਕਰ ਰਾਜ ਚੌਹਾਨ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਮਿਲੇ।
ਦੋਵਾਂ ਆਗੂਆਂ ਵੱਲੋਂ ਕੀਤੀ ਗਈ ਮੀਟਿੰਗ `ਚ ਵੱਖ ਵੱਖ ਮੁੱਦਿਆਂ `ਤੇ ਗੱਲਬਾਤ ਕੀਤੀ। ਮੀਟਿੰਗ ਦੌਰਾਨ ਰਾਣਾ ਕੇ ਪੀ ਨੇ ਐਨਆਰਆਈ ਪੰਜਾਬੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਵਿਦੇਸ਼ਾਂ `ਚ ਉਚ ਅਹੁਦਿਆਂ `ਤੇ ਹਨ, ਖਾਸ ਕਰਕੇ ਕੈਨੇਡਾ `ਚ ਆਪਣਾ ਮਜ਼ਬੂਤ ਸਥਾਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਲੋਕ ਦੋਵੇ ਦੇਸ਼ਾਂ `ਚ ਆਪਸੀ ਸਬੰਧ ਮਜ਼ਬੂਤ ਬਣਾਉਣ ਲਈ ਪ੍ਰਮੁੱਖ ਭੂਮਿਕਾ ਨਿਭਾਅ ਸਕਦੇ ਹਨ।
ਕੰਲੋਬੀਆ ਦੇ ਡਿਪਟੀ ਸਪੀਕਰ ਰਾਜ ਚੌਹਾਨ ਨੇ ਪੰਜਾਬ ਦੇ ਸਪੀਕਰ ਰਾਣਾ ਨੂੰ ਅਗਲੇ ਸਾਲ ਮਾਰਚ `ਚ ਕੈਨੇਡਾ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਵਿਧਾਨ ਸਭਾਵਾਂ `ਚ ਪ੍ਰੋਗਰਾਮਾਂ ਦੇ ਆਦਾਨ ਪ੍ਰਦਾਨ `ਤੇ ਵੀ ਜੋਰ ਦਿੱਤਾ। ਇਸ ਮੌਕੇ ਵਿਧਾਇਕ ਪ੍ਰਗਟ ਸਿੰਘ ਤੇ ਪਵਨ ਦੀਵਾਨ ਵੀ ਹਾਜ਼ਰ ਸਨ।