ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਸ਼ਵਤ ਲੈਂਦਾ ਬੀਡੀਪੀਓ ਗ੍ਰਿਫਤਾਰ

ਰਿਸ਼ਵਤ ਲੈਂਦਾ ਬੀਡੀਪੀਓ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਜਿ਼ਲ੍ਹੇ `ਚ ਲੋਹੀਆ `ਚ ਤੈਨਾਤ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਗੁਰਮੀਤ ਕਹਲੋਂ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਹੈ। ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਕਹਲੋਂ ਨੂੰ ਸੇਵਾ ਮੁਕਤ ਪੰਚਾਇਤ ਸਕੱਤਰ ਮਨਮੋਹਨ ਸਿੰਘ ਦੀ ਸਿ਼ਕਾਇਤ `ਤੇ ਕਾਬੂ ਕੀਤਾ ਗਿਆ ਹੈ।

 

ਸਿ਼ਕਾਇਤ ਕਰਤਾ ਨੇ ਆਪਣੀ ਸਿ਼ਕਾਇਤ `ਚ ਦੱਸਿਆ ਕਿ ਉਸ ਵੱਲੋਂ ਬਤੌਰ ਪੰਚਾਇਤ ਸਕੱਤਰ ਰਹਿੰਦੇ ਹੋਏ ਪਿੰਡ ਪੰਚਾਇਤ ਨੇਹਾਲੂਵਾਲ ਦੇ ਵਿਕਾਸ ਕੰਮਾਂ ਲਈ 16 ਲੱਖ ਰੁਪਏ ਦੀ ਗ੍ਰਾਂਟ ਖਰਚ ਕੀਤੀ ਗਈ ਸੀ। ਇਸ ਗ੍ਰਾਂਟ ਦੀ ਵਰਤੋਂ ਕਰਨ ਦੇ ਬਾਅਦ ਕੰਮ ਪੂਰਾ ਹੋਣ ਸਬੰਧੀ ਸਰਟੀਫਿਕੇਟ ਜਾਰੀ ਕਰਨ ਬਦਲੇ ਉਕਤ ਬੀਡੀਪੀਓ ਨੇ ਦੋ ਫੀਸਦੀ ਦੇ ਹਿਸਾਬ ਨਾਲ 32 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹੈ ਅਤੇ ਸੌਦਾ ਤਿੰਨ ਕਿਸ਼ਤਾਂ `ਚ ਦੇਣਾ ਤੈਅ ਹੋਇਆ ਹੈ।


ਬੀਡੀਪੀਓ ਨੂੰ ਪਹਿਲੀ ਕਿਸ਼ਤ ਦਸ ਹਜ਼ਾਰ ਰੁਪਏ ਦੀ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਉਸ ਦੇ ਖਿਲਾਫ ਬਿਊਰ’ ਦੇ ਥਾਣਾ ਜਲੰਧਰ `ਚ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: BDPO arrested for accepting bribe