ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ ​​​​​​​ਲੋੜਵੰਦ ਨਹੀਂ, ਸਗੋਂ ਕੋਈ ਹੋਰ ਹੀ ਲੈਂਦੇ ਰਹੇ ਸ਼ਗਨ ਸਕੀਮ ਦਾ ਲਾਹਾ

​​​​​​​ਲੋੜਵੰਦ ਨਹੀਂ, ਸਗੋਂ ਕੋਈ ਹੋਰ ਹੀ ਲੈਂਦੇ ਰਹੇ ਸ਼ਗਨ ਸਕੀਮ ਦਾ ਲਾਹਾ

ਇੱਕ ਆਡਿਟ ਰਿਪੋਰਟ ਤੋਂ ਹੁਣ ਪਤਾ ਚੱਲਿਆ ਹੈ ਕਿ ਸ਼ਗਨ–ਸਕੀਮ ਦਾ ਲਾਹਾ ਅਸਲ ਲੋੜਵੰਦ ਲੋਕਾਂ ਨੂੰ ਤਾਂ ਮਿਲਿਆ ਹੀ ਨਹੀਂ, ਸਗੋਂ ਇਸ ਦਾ ਲਾਭ ਕੋਈ ਹੋਰ ਵਿਅਕਤੀ ਹੀ ਲੈਂਦੇ ਰਹੇ।

 

 

ਇਸ ਰਿਪੋਰਟ ਮੁਤਾਬਕ ਸੂਬੇ ਦੇ ਕਿਰਤ ਵਿਭਾਗ ਨੇ ਇਹ ਸਕੀਮ ਮਜ਼ਦੂਰਾਂ ਤੇ ਆਮ ਕਾਮਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਇਹ ਯੋਜਨਾ ਉਲੀਕੀ ਸੀ। ਇਸੇ ਯੋਜਨਾ ਅਧੀਨ 28 ਨਾਬਾਲਗ਼ ਕੁੜੀਆਂ ਦੇ ਵਿਆਹਾਂ ਲਈ ਪੰਜਾਬ ਸਰਕਾਰ ਦੀ ਸ਼ਗਨ–ਸਕੀਮ ਅਧੀਨ ਵਿੱਤੀ ਸਹਾਇਤਾ ਦਿੱਤੀ ਗਈ ਸੀ।

 

 

ਇਸ ਯੋਜਨਾ ਦੀ ਇਹ ਆਪਣੀ ਕਿਸਮ ਦੀ ਪਹਿਲੀ ਆਡਿਟ ਸੀ। ਇਹ ਯੋਜਨਾ ਇਸ ਲਈ ਸ਼ੁਰੂ ਕੀਤੀ ਗਈ ਸੀ ਕਿ ਮਜ਼ਦੂਰਾਂ ਤੇ ਆਮ ਕਾਮਿਆਂ ਦੇ ਬੱਚੇ ਸਿੱਖਿਆ, ਚੰਗੀ ਸਿਹਤ ਤੇ ਮਾਣ–ਮਰਿਆਦਾ ਤੋਂ ਵਾਂਝੇ ਨਾ ਰਹਿ ਜਾਣ।

 

 

ਆਡਿਟ ਰਿਪੋਰਟ ਮੁਤਾਬਕ ਸਾਲ 2013 ਤੋਂ ਲੈ ਕੇ 2018 ਦੌਰਾਨ ਇਸ ਸ਼ਗਨ ਸਕੀਮ ਅਧੀਨ 8.58 ਲੱਖ ਰੁਪਏ ਗ਼ਲਤ ਲਾਭਪਾਤਰੀਆਂ ਨੂੰ ਹੀ ਵੰਡ ਦਿੱਤੇ ਗਏ। ਇਹ ਆਡਿਟ ਜਲੰਧਰ–1, ਜਲੰਧਰ–2, ਮੋਗਾ, ਪਟਿਆਲਾ, ਗੁਰਦਾਸਪੁਰ, ਸੰਗਰੂਰ ਤੇ ਅੰਮ੍ਰਿਤਸਰ ’ਚ ਕੀਤੀ ਗਈ ਸੀ।

 

 

ਇਸ ਸ਼ਗਨ–ਸਕੀਮ ਅਧੀਨ ਹਰੇਕ ਰਜਿਸਟਰਡ ਕਾਮੇ ਨੂੰ ਆਪਣੀ ਧੀ ਦੇ ਵਿਆਹ ਮੌਕੇ 30,000 ਰੁਪਏ ਦੀ ਮਾਇਕ ਇਮਦਾਦ ਮਿਲਦੀ ਹੈ। ਇਸ ਰਿਪੋਰਟ ਵਿੱਚ ਇਹੋ ਉਜਾਗਰ ਕੀਤਾ ਗਿਆ ਹੈ ਕਿ ਵਿਭਾਗ ਨੇ ਕਿਵੇਂ ਸਹੀ ਢੰਗ ਨਾਲ ਮਾਪਦੰਡਾਂ ਦੀ ਪਾਲਣਾ ਹੀ ਨਹੀਂ ਕੀਤੀ। 

 

[ ਇਸ ਤੋਂ ਅੱਗੇ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Benefits of Shagan Scheme did not reach Needy persons