ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਗਵੰਤ ਮਾਨ ਤੇ ‘ਆਪ’ ਵਿਧਾਇਕਾਂ ਵਿਰੁੱਧ ਚੰਡੀਗੜ੍ਹ ’ਚ ਦੰਗਾ ਭੜਕਾਉਣ ਦਾ ਕੇਸ ਦਰਜ

ਭਗਵੰਤ ਮਾਨ ਤੇ ‘ਆਪ’ ਵਿਧਾਇਕਾਂ ਵਿਰੁੱਧ ਚੰਡੀਗੜ੍ਹ ’ਚ ਦੰਗਾ ਭੜਕਾਉਣ ਦਾ ਕੇਸ ਦਰਜ

ਆਮ ਆਦਮੀ ਪਾਰਟੀ (ਆਪ) ਦੇ ਸੰਗਰੂਰ ਤੋਂ ਐੱਮਪੀ ਸ੍ਰੀ ਭਗਵੰਤ ਮਾਨ ਅਤੇ ‘ਆਪ’ ਦੇ 8 ਵਿਧਾਇਕਾਂ ਵਿਰੁੱਧ ਚੰਡੀਗੜ੍ਹ ਦੇ ਸੈਕਟਰ 3 ਸਥਿਤ MLA ਹੋਸਟਲ ਦੇ ਬਾਹਰ ਦੰਗਾ ਭੜਕਾਉਣ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਦਾਇਰ ਹੋਈ FIR ’ਚ ਹੋਰਨਾਂ ਤੋਂ ਇਲਾਵਾ ਹਰਪਾਲ ਸਿੰਘ ਚੀਮਾ, ਕੁਲਤਾਰ ਸਿੰਘ ਸੰਧਵਾਂ ਤੇ ਬਲਜਿੰਦਰ ਕੌਰ ਜਿਹੇ ‘ਆਪ’ ਵਿਧਾਇਕਾਂ ਦੇ ਨਾਂਅ ਸ਼ਾਮਲ ਹਨ।

 

 

ਚੇਤੇ ਰਹੇ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸ੍ਰੀ ਭਗਵੰਤ ਮਾਨ ਨਾਲ ਇਸ ਰੋਸ ਮੁਜ਼ਾਹਰੇ ਮੌਕੇ ਉਨ੍ਹਾਂ ਦੀ ਪਾਰਟੀ ਦੇ 800 ਦੇ ਲਗਭਗ ਮੈਂਬਰ ਵੀ ਮੌਜੂਦ ਸਨ। ਸ੍ਰੀ ਮਾਨ ਨੇ ਇਹ ਰੋਸ ਮੁਜ਼ਾਹਰਾ ਦਰਅਸਲ ਪੰਜਾਬ ਵਿੱਚ ਨਿੱਤ ਮਹਿੰਗੀ ਹੋ ਰਹੀ ਬਿਜਲੀ ਵਿਰੁੱਧ ਕੀਤਾ ਸੀ। ਪੰਜਾਬ ਵਿੱਚ ਬੀਤੀ 1 ਜਨਵਰੀ ਤੋਂ ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਵਿੱਚ 36 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਸੀ।

 

 

ਸ੍ਰੀ ਭਗਵੰਤ ਮਾਨ ਵੱਲੋਂ ਲਾਏ ਜਾ ਰਹੇ ਦੋਸ਼ਾਂ ਮੁਤਾਬਕ ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਬਿਜਲੀ ਦਰਾਂ ਕਿਤੇ ਜ਼ਿਆਦਾ 9 ਤੋਂ 12 ਰੁਪਏ ਪ੍ਰਤੀ ਯੂਨਿਟ ਹਨ।

 

 

ਰੋਸ ਮੁਜ਼ਾਹਰਾਕਾਰੀਆਂ ਨੇ ਉਸ ਦਿਨ ਸੈਕਟਰ 3 ਸਥਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ਗਾਹ ਵੱਲ ਵੀ ਜਾਣਾ ਚਾਹਿਆ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ MLA ਹੋਸਟਲ ਦੇ ਬਾਹਰ ਹੀ ਰੋਕ ਦਿੱਤਾ ਸੀ। ਪੁਲਿਸ ਨੂੰ ਆਮ ਆਦਮੀ ਪਾਰਟੀ ਦੇ ਰੋਸ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਪਾਣੀ ਦੀਆਂ ਬੁਛਾੜਾਂ ਵੀ ਮਾਰਨੀਆਂ ਪਈਆਂ ਸਨ ਤੇ ਹਲਕਾ ਲਾਠੀਚਾਰਜ ਵੀ ਕਰਨਾ ਪਿਆ ਸੀ।

 

 

ਰੋਸ ਮੁਜ਼ਾਹਰੇ ਦੌਰਾਨ ਹੋਈ ਖਿੱਚ–ਧੂਹ ਤੇ ਖਿੱਚੋਤਾਣ ਦੌਰਾਨ ਡੀਐੱਸਪੀ–ਕੇਂਦਰੀ ਕ੍ਰਿਸ਼ਨ ਕੁਮਾਰ, ਇੰਸਪੈਕਟਰ ਮਲਕੀਤ ਸਿੰਘ, ਕਾਂਸਟੇਬਲ ਵਿਨੀਤ ਕੁਮਾਰ ਤੇ ਲੇਡੀ ਕਾਂਸਟੇਬਲ ਮਨਪ੍ਰੀਤ ਕੌਰ ਸਮੇਤ ਚਾਰ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ ਸਨ। ਪੁਲਿਸ ਮੁਤਾਬਕ ਮੁਜ਼ਾਹਰਾਕਾਰੀਆਂ ਵੱਲੋਂ MLA ਹੋਸਟਲ ਦੇ ਬਾਹਰ ਪਥਰਾਅ ਵੀ ਕੀਤਾ ਗਿਆ ਸੀ। ਇਹ ਸਾਰੇ ਰੋਸ ਮੁਜ਼ਾਹਰਾਕਾਰੀ ਜਿੱਥੇ ਇਕੱਠੇ ਹੋਏ ਸਨ; ਉੱਥੇ ਧਾਰਾ 144 ਲਾਗੂ ਹੈ।

 

 

ਇਹ ਖ਼ਬਰ ਲਿਖੇ ਜਾਣ ਤੱਕ ਇਸ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhagwant Mann and AAP MLAs booked for rioting in Chandigarh