ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਗਵੰਤ ਮਾਨ ਤੇ ਅਮਨ ਅਰੋੜਾ ਦੇ ਅਸਤੀਫ਼ੇ ਨਾਮਨਜ਼ੂਰ

ਭਗਵੰਤ ਮਾਨ ਤੇ ਅਮਨ ਅਰੋੜਾ ਦੇ ਅਸਤੀਫ਼ੇ ਨਾਮਨਜ਼ੂਰ

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਭਗਵੰਤ ਮਾਨ ਤੇ ਅਮਨ ਅਰੋੜਾ ਦੇ ਅਸਤੀਫ਼ੇ ਨਾਮਨਜ਼ੂਰ ਕਰ ਦਿੱਤੇ ਹਨ। ਇਨ੍ਹਾਂ ਦੋਵੇਂ ਪਾਰਟੀ ਆਗੂਆਂ ਨੇ ਕ੍ਰਮਵਾਰ ਪ੍ਰਧਾਨ ਤੇ ਮੀਤ ਪ੍ਰਧਾਨ ਦੇ ਅਹੁਦਿਆਂ ਤੋਂ ਅਸਤੀਫ਼ੇ ਦਿੱਤੇ ਸਨ। ਇਸ ਦੇ ਨਾਲ ਹੀ ਪੰਜਾਬ ਇਕਾਈ ਨੇ ਕੇਂਦਰੀ ਲੀਡਰਸਿ਼ਪ ਨੂੰ ਇਹ ਵੀ ਸਿਫ਼ਾਰਸ਼ ਕੀਤੀ ਹੈ ਕਿ ਇਨ੍ਹਾਂ ਦੋਵੇਂ ਆਗੂਆਂ ਦੇ ਅਸਤੀਫ਼ੇ ਪ੍ਰਵਾਨ ਨਾ ਕੀਤੇ ਜਾਣ।


ਅੱਜ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਪਾਰਟੀ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਇੱਕ ਮਤਾ ਪਾਸ ਕਰ ਕੇ ਭਗਵੰਤ ਮਾਨ ਅਤੇ ਅਮਨ ਅਰੋੜਾ ਦੋਵਾਂ ਨੂੰ ਆਖਿਆ ਗਿਆ ਕਿ ਉਹ ਆਪੋ-ਆਪਣੇ ਅਸਤੀਫ਼ੇ ਤੁਰੰਤ ਵਾਪਸ ਲੈ ਲੈਣ ਕਿਉਂਕਿ ਪਾਰਟੀ ਅਤੇ ਪੰਜਾਬ ਦੀ ਜਨਤਾ ਪ੍ਰਤੀ ਉਨ੍ਹਾਂ ਦੀਆਂ ਵਧੀਆ ਸੇਵਾਵਾਂ ਨੂੰ ਵੇਖਦਿਆਂ ਉਨ੍ਹਾਂ ਦੇ ਅਸਤੀਫ਼ੇ ਪ੍ਰਵਾਨ ਨਹੀਂ ਕੀਤੇ ਜਾ ਰਹੇ।


ਸੁਖਪਾਲ ਖਹਿਰਾ ਦੀ 2 ਅਗਸਤ ਵਾਲੀ ਬਠਿੰਡਾ ਰੈਲੀ ਤੋਂ ਬਾਅਦ ਆਮ ਆਦਮੀ ਪਾਰਟੀ ਕੁਝ ਰੱਖਿਆਤਮਕ ਤਰੀਕੇ ਦੀ ਸਿਆਸੀ ਖੇਡ `ਤੇ ਉੱਤਰ ਆਈ ਹੈ। ਉਹ ਪਾਰਟੀ `ਚ ਬਗ਼ਾਵਤ ਦੀਆਂ ਗਰਮ ਸੁਰਾਂ ਨੂੰ ਕੁਝ ਠੰਢਕ ਨਾਲ ਹੀ ਖ਼ਤਮ ਕਰਨਾ ਚਾਹ ਰਹੀ ਹੈ। ਪਾਰਟੀ ਲਈ ਅਗਲੇ ਕੁਝ ਦਿਨ ਬਹੁਤ ਅਹਿਮ ਹੋ ਸਕਦੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhagwant Mann and Aman Arora resignations not accepted