ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਹਿਰਾ ਬਹੁਤ ਤਿਕੜਮਬਾਜ਼ ਤੇ ਚਲਾਕ, ਉਸ ਦੇ ਪਿੱਛੇ ਨਾ ਲੱਗ ਜਾਇਓ: ਭਗਵੰਤ ਮਾਨ

ਖਹਿਰਾ ਬਹੁਤ ਤਿਕੜਮਬਾਜ਼ ਤੇ ਚਲਾਕ, ਉਸ ਦੇ ਪਿੱਛੇ ਨਾ ਲੱਗ ਜਾਇਓ: ਭਗਵੰਤ ਮਾਨ

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਅੱਜ ਪਿਛਲੇ ਕਈ ਦਿਨਾਂ ਦੀ ਆਪਣੀ ਚੁੱਪੀ ਤੋੜਦਿਆਂ ਆਪਣੀ ਪਾਰਟੀ ਦੇ ਬਾਗ਼ੀ ਆਗੂ ਸੁਖਪਾਲ ਸਿੰਘ ਖਹਿਰਾ `ਤੇ ਤਿੱਖੇ ਹਮਲੇ ਕੀਤੇ। ਮਾਨ ਹੁਰਾਂ ਕਿਹਾ ਕਿ ਸੁਖਪਾਲ ਖਹਿਰਾ ਨੇ ਤਾਂ ਬਿਨਾ ਮਤਲਬ ਦੀਆਂ ਊਜਾਂ ਲਾ ਕੇ ਪਾਣੀ ਸਿਰਾਂ `ਤੋਂ ਦੀ ਲੰਘਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਵਿਰੋਧੀ ਪਾਰਟੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ, ਤਦ ਉਨ੍ਹਾ ਨੂੰ ਖ਼ੁਦਮੁਖ਼ਤਿਆਰੀ ਚੇਤੇ ਆ ਗਈ।


ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਦਮੁਖ਼ਤਿਆਰੀ ਉਦੋਂ ਕਿਉਂ ਚੇਤੇ ਨਹੀਂ ਆਈ, ਜਦੋਂ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਗੋਡੀਂ ਹੱਥ ਲਾਉਂਦੇ ਹੁੰਦੇ ਸਨ। ਪੰਜਾਬ ਕਾਂਗਰਸ ਦੇ ਤਤਕਾਲੀਨ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ ਨੂੰ ਪਾਰਟੀ ਦਾ ਬੁਲਾਰਾ ਥਾਪਿਆ ਸੀ ਪਰ ਉਨ੍ਹਾਂ 15 ਦਿਨਾਂ ਅੰਦਰ ਹੀ ਉਸੇ ਬਾਜਵਾ ਦੀ ਪਿੱਠ `ਚ ਛੁਰਾ ਮਾਰ ਕੇ ਖਹਿਰਾ ਹੁਰੀਂ ਪੱਤਰਾ ਵਾਚ ਗਏ ਸਨ।

ਖਹਿਰਾ ਬਹੁਤ ਤਿਕੜਮਬਾਜ਼ ਤੇ ਚਲਾਕ, ਉਸ ਦੇ ਪਿੱਛੇ ਨਾ ਲੱਗ ਜਾਇਓ: ਭਗਵੰਤ ਮਾਨ
ਅੱਜ ਆਪਣੀ ਆਈ `ਤੇ ਆਏ ਹੋਏ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਕਿਹਾ ਕਿ ‘ਇਹ ਖਹਿਰਾ ਬਹੁਤ ਤਿਕੜਮਬਾਜ਼ ਤੇ ਚਲਾਕ ਹੈ, ਇਸ ਦੇ ਪਿੱਛੇ ਨਾ ਲੱਗ ਜਾਇਓ।`


ਭਗਵੰਤ ਮਾਨ ਨੇ ਕਿਹਾ ਕਿ ਉਹ 25 ਜੁਲਾਈ ਨੂੰ ਹੀ ਬੀਮਾਰ ਹੋ ਗਏ ਸਨ ਤੇ ਉਨ੍ਹਾਂ ਨੂੰ 26 ਤਰੀਕ ਨੂੰ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ `ਚ ਦਾਖ਼ਲ ਹੋਣਾ ਪਿਆ ਸੀ ਕਿਉਂਕਿ ਗੁਰਦੇ `ਚ ਬਹੁਤ ਜਿ਼ਆਦਾ ਦਰਦ ਹੋ ਰਿਹਾ ਸੀ ਪਰ ਖਹਿਰਾ ਧੜੇ ਨੇ ਉਨ੍ਹਾਂ ਦੀ ਬੀਮਾਰੀ ਦਾ ਮਜ਼ਾਕ ਉਡਾਇਆ ਗਿਆ ਅਤੇ ਚਰਿੱਤਰ-ਹਨਨ ਕੀਤਾ ਗਿਆ। ਕਿਸੇ ਨੇ ਕਿਹਾ ਕਿ ਪਤਾ ਨਹੀਂ ਮਾਨ ਜਾਣ-ਬੁੱਝ ਕੇ ਹਸਪਤਾਲ ਦਾਖ਼ਲ ਹੋ ਗਿਆ। ‘ਮੈਂ ਇਹ ਸਭ ਕੁਝ ਟੀਵੀ `ਤੇ ਵੇਖਦਾ ਰਹਿੰਦਾ ਸਾਂ ਪਰ ਮੈਂ ਸਬਰ ਰੱਖਿਆ। ਖਹਿਰਾ ਸਾਹਿਬ ਨੇ ਪਤਾ ਨਹੀਂ ਕਦੋਂ ਪੰਜਾਬ ਤੇ ਦਿੱਲੀ ਦੀ ਲੜਾਈ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਲਾਹਿਆ ਗਿਆ, ਤਾਂ ਉਹ ਪੰਜਾਬ ਤੇ ਦਿੱਲੀ ਦੀ ਜੰਗ ਦੀਆਂ ਗੱਲਾਂ ਕਰਨ ਲੱਗ ਗਏ। ਇਹ ਪੰਜਾਬ ਤੇ ਦਿੱਲੀ ਪਤਾ ਨਹੀਂ ਕਿੱਥੋਂ ਆ ਗਏ।`


ਉਨ੍ਹਾਂ ਅੱਗੇ ਕਿਹਾ,‘ਹੁਣ ਖਹਿਰਾ ਐਂਡ ਪਾਰਟੀ ਪਤਾ ਨਹੀਂ ਮੇਰੀ ਪੰਜਾਬ ਪ੍ਰਤੀ ਪ੍ਰਤੀਬੱਧਤਾ `ਤੇ ਸ਼ੱਕ ਕਰ ਰਹੀ ਹੈ। ਮੈਂ ਮੀਡੀਆ ਰਾਹੀਂ ਇਹ ਦੱਸਣਾ ਚਾਹੁੰਦਾ ਹਾਂ ਕਿ ਖਹਿਰਾ ਸਾਹਿਬ ਹਿਮਾਚਲ ਪ੍ਰਦੇਸ਼ ਦੇ ਪੜ੍ਹੇ ਹੋਏ ਨੇ ਤੇ ਮੈਂ ਪੰਜਾਬ `ਚ ਪੜ੍ਹਿਆ ਹਾਂ। ਪੰਜਾਬ ਪ੍ਰਤੀ ਮੇਰੇ ਪਿਆਰ ਤੇ ਪ੍ਰਤੀਬੱਧਤਾ ਲਈ ਮੈਨੂੰ ਖਹਿਰਾ ਸਾਹਿਬ ਦੀ ਐੱਨਓਸੀ ਦੀ ਲੋੜ ਨਹੀਂ, ਮੈਨੂੰ ਤੁਹਾਡਾ ਸਰਟੀਫਿ਼ਕੇਟ ਨਹੀਂ ਚਾਹੀਦਾ। ਮੈਂ ਪੰਜਾਬ ਦੇ ਨਾਲ ਹਾਂ। ਹੁਣ ਆਖਿਆ ਜਾ ਰਿਹਾ ਹੈ ਕਿ ਜਿਹੜਾ ਪੰਜਾਬ ਨਹੀਂ ਆਇਆ, ਉਹ ਗ਼ੈਰਤਮੰਦ ਨਹੀਂ। ਇਹ ਤਾਂ ਨਰਿੰਦਰ ਮੋਦੀ ਵਰਗਾ ਨੁਕਤਾ ਹੈ ਕਿ ਜਿਹੜਾ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਰਾਸ਼ਟਰਵਾਦੀ ਨਹੀਂ ਹੈ। ਇਕੱਲਾ ਖਹਿਰਾ ਹੀ ਗ਼ੈਰਤਮੰਦ ਨਹੀਂ ਹੈ।`


ਭਗਵੰਤ ਮਾਨ ਨੇ ਪਹਿਲਾਂ ਇਹ ਵੀ ਸਪੱਸ਼ਟ ਕੀਤਾ ਕਿ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਲਾਂਭੇ ਕਰਨ ਦਾ ਫ਼ੈਸਲਾ 26 ਜੁਲਾਈ ਨੂੰ ਆਇਆ ਸੀ ਪਰ ਉਨ੍ਹਾਂ ਦੀ ਤਬੀਅਤ 25 ਨੂੰ ਵਿਗੜ ਗਈ ਸੀ। ‘ਉਸ ਤੋਂ ਅਗਲੇ ਦਿਨ ਮੈਂ ਫ਼ੇਸਬੁੱਕ `ਤੇ ਇੱਕ ਪੋਸਟ ਵੀ ਪਾਈ ਸੀ ਕਿ ਖ਼ੂਨ-ਪਸੀਨੇ ਨਾਲ ਬਣਾਈ ਪਾਰਟੀ `ਚ ਮੇਰੀਆਂ ਅੱਖਾਂ ਸਾਹਮਣੇ ਕਲੇਸ਼ ਪੈ ਗਿਆ ਹੈ। ਪਰ ਉਨ੍ਹਾਂ ਨੇ ਤੱਤ-ਭੜੱਥੀ 2 ਅਗਸਤ ਦੀ ਕਨਵੈਨਸ਼ਨ ਵੀ ਐਲਾਨ ਦਿੱਤੀ। ਮੈਂ ਪਹਿਲਾਂ ਵੀ ਆਖਿਆ ਸੀ ਕਿ ਸੁਖਪਾਲ ਖਹਿਰਾ ਮੇਰੇ ਸੀਨੀਅਰ ਹਨ, ਬੇਬਾਕ ਹਨ ਤੇ ਬੇਖ਼ੌਫ਼ ਹਨ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhagwant Mann criticises Sukhpal Khaira