ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜਟ 'ਚ ਵਿਕਾਸ ਦੀਆਂ ਗੱਲਾਂ ਘੱਟ ਤੇ ਉਰਦੂ ਦੇ ਸ਼ੇਅਰ ਜ਼ਿਆਦਾ ਸਨ : ਭਗਵੰਤ ਮਾਨ

"ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤੇ ਗਏ ਬਜਟ 'ਚ ਵਿਕਾਸ ਦੀਆਂ ਗੱਲਾਂ ਘੱਟ ਜਦਕਿ ਉਰਦੂ ਦੇ ਸ਼ੇਅਰ ਜ਼ਿਆਦਾ ਸਨ। ਇਸ ਬਜਟ 'ਚ ਕੁਝ ਖਾਸ ਨਹੀਂ ਹੈ। ਵਿੱਤ ਮੰਤਰੀ ਦੱਸਣ ਕਿ ਪੰਜਾਬ ਦੀ ਆਮਦਨ ਵਧਾਉਣ ਲਈ ਬਜਟ ਵਿੱਚ ਕੀ ਰੱਖਿਆ ਗਿਆ ਹੈ? ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕੀਤਾ।
 

ਅੱਜ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਪੱਖੀ ਕਲਾਂ 'ਚ ਆਪ ਦੇ ਪੰਜਾਬ 'ਚ ਅਧਾਰ ਨੂੰ ਮਜ਼ਬੂਤ ਕਰਨ ਲਈ ਸ਼ੁਰੂ ਕੀਤੇ ਮਿਸ਼ਨ-2022 ਤਹਿਤ ਇਕੱਠ ਕੀਤਾ ਗਿਆ ਸੀ। ਇਸ ਮੌਕੇ ਇਕੱਠ ਨੂੰ ਸੰਬੋਧਤ ਕਰਦਿਆਂ ਭਗਵੰਤ ਮਾਨ ਨੇ ਦਿੱਲੀ ਸਰਕਾਰ ਦੀਆਂ ਉਪਲੱਬਧੀਆਂ ਗਿਣਾਈਆਂ ਅਤੇ ਬਾਦਲ ਪਰਿਵਾਰ ਤੇ ਕੈਪਟਨ ਨੂੰ ਰਗੜੇ ਵੀ ਲਗਾਏ।

 


 

ਮਾਨ ਨੇ ਪੰਜਾਬ ਦੇ ਮੰਦੜੇ ਹਾਲ ਲਈ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ ਕੀਤੇ ਗਏ 2020-21 ਦੇ ਸਲਾਨਾ ਬਜਟ ਨੂੰ ਵੀ ਨਕਾਰਾਤਮਕ ਅਤੇ ਆਮ ਲੋਕਾਂ ਲਈ ਨਿਗੁਣਾ ਬਜਟ ਕਰਾਰ ਦਿੱਤਾ।
 

ਭਗਵੰਤ ਮਾਨ ਨੇ ਕਿਹਾ ਕਿ ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤੇ ਗਏ ਬਜਟ ਵਿੱਚ ਵਿਕਾਸ ਦੀਆਂ ਗੱਲਾਂ ਘੱਟ ਜਦਕਿ ਉਰਦੂ ਦੇ ਸ਼ੇਅਰ ਜ਼ਿਆਦਾ ਸਨ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਕਿਸੇ ਵੀ ਬਜਟ ਲਈ ਕੁਝ ਖਾਸ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਦੱਸਣ ਕਿ ਪੰਜਾਬ ਦੀ ਆਮਦਨ ਵਧਾਉਣ ਲਈ ਬਜਟ ਵਿੱਚ ਕੀ ਰੱਖਿਆ ਗਿਆ?
 

ਭਗਵੰਤ ਮਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਡੀਜੀਪੀ ਦਿਨਕਰ ਗੁਪਤਾ ਵਲੋਂ ਦਿੱਤੇ ਵਿਵਾਦਿਤ ਬਿਆਨ ਬਾਰੇ ਕਿਹਾ ਕਿ ਡੀਜੀਪੀ ਸਾਹਿਬ ਦੱਸਣ ਕਿ ਜੋ ਲੋਕ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕ ਕੇ 6 ਘੰਟਿਆਂ ਵਿੱਚ ਵਾਪਿਸ ਪਰਤਣ ਵਾਲੇ ਤਾਂ ਤੁਹਾਡੀ ਨਜ਼ਰ ਵਿੱਚ ਅੱਤਵਾਦੀ ਹਨ ਫਿਰ ਜੋ ਪਾਕਿਸਤਾਨੀ ਅਰੂਸਾ ਆਲਮ ਪਿਛਲੇ 6 ਸਾਲਾਂ ਤੋਂ ਪੰਜਾਬ ਵਿੱਚ ਰਹਿ ਰਹੀ ਹੈ, ਜਿਸ ਨਾਲ ਤੁਹਾਡੀਆਂ ਤਸਵੀਰਾਂ ਹਨ, ਉਹ ਕੌਣ ਹੈ?
ਭਗਵੰਤ ਮਾਨ ਨੇ ਅਰੂਸਾ ਆਲਮ ਦੇ ਵੀਜ਼ੇ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਗ੍ਰਹਿ ਵਿਭਾਗ ਚੈੱਕ ਕਰੇ ਕਿ ਅਰੂਸਾ ਆਲਮ ਕੋਲ ਕਿਹੜਾ ਵੀਜ਼ਾ ਹੈ, ਕਿਉਂਕਿ ਵੀਜ਼ਾ ਸ਼ਹਿਰ ਦੇ ਅਧਾਰ 'ਤੇ ਲੱਗਦਾ ਹੈ ਪਰ ਮੁੱਖ ਮੰਤਰੀ ਸਾਹਿਬ ਉਨ੍ਹਾਂ ਨੂੰ ਹਿਮਾਚਲ ਵੀ ਲੈ ਜਾਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhagwant mann reaction on Punjab govt Budget 2020-21