ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਗਵੰਤ ਮਾਨ ਨੇ AAP ਵਿਧਾਇਕਾਂ ਦੀ ਗਿਣਤੀ ਕਰਨੀ ਛੱਡੀ, ਪੱਤਰਕਾਰਾਂ ਸ਼ੁਰੂ ਕੀਤੀ

ਭਗਵੰਤ ਮਾਨ ਨੇ AAP ਵਿਧਾਇਕਾਂ ਦੀ ਗਿਣਤੀ ਕਰਨੀ ਛੱਡੀ, ਪੱਤਰਕਾਰਾਂ ਸ਼ੁਰੂ ਕੀਤੀ

ਆਮ ਆਦਮੀ ਪਾਰਟੀ (AAP) ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਖ਼ਤਮ ਕਰਨ ਤੋਂ ਨਾਕਾਮ ਰਹੇ ਹਨ। ਪਰ ਹੁਣ ਉਹ ਇਹ ਵੀ ਨਹੀਂ ਚਾਹੁੰਦੇ ਕਿ ਪਾਰਟੀ ਦੇ ਸੀਨੀਅਰ ਆਗੂਆਂ ਵਿਚਾਲੇ ਕੀ–ਕੁਝ ਚੱਲ ਰਿਹਾ ਹੈ, ਕੋਈ ਇਸ ਬਾਰੇ ਗੱਲ ਕਰੇ।

 

 

ਪਿਛਲੇ ਹਫ਼ਤੇ ਜਦੋਂ ਉਹ ਚੰਡੀਗੜ੍ਹ ’ਚ ਪ੍ਰੈੱਸ ਕਾਨਫ਼ਰੰਸ ਕਰ ਰਹੇ ਸਨ; ਤਦ ਇੱਕ ਪੱਤਰਕਾਰ ਨੇ ਦੋ ਵਾਰ ਸੰਗਰੂਰ ਹਲਕੇ ਤੋਂ ਸੰਸਦ ਮੈਂਬਰ ਚੁਣੇ ਜਾ ਚੁੱਕੇ ਭਗਵੰਤ ਮਾਨ ਨੂੰ ਪੁੱਛਿਆ ਕਿ ਸੁਨਾਮ ਹਲਕੇ ਤੋਂ ਵਿਧਾਇਕ ਅਮਨ ਕੁਮਾਰ ਅਰੋੜਾ ਹਾਲੀਆ ਪਾਰਟੀ ਮੀਟਿੰਗਾਂ ’ਚੋਂ ਗ਼ਾਇਬ ਕਿਉਂ ਰਹੇ ਹਨ।

 

 

ਇਸ ਪ੍ਰਸ਼ਨ ਤੋਂ ਭਗਵੰਤ ਮਾਨ ਨੂੰ ਕੋਈ ਹੈਰਾਨੀ ਤਾਂ ਨਹੀਂ ਪਰ ਉਨ੍ਹਾਂ ਇਹ ਟਿੱਪਣੀ ਕੀਤੀ ਕਿ – ‘ਤੁਸੀਂ ਸਾਡੀਆਂ ਮੀਟਿੰਗਾਂ ’ਚ ਹਾਜ਼ਰ ਵਿਧਾਇਕਾਂ ਦੀ ਗਿਣਤੀ ਕਰਦੇ ਰਿਹਾ ਕਰੋ। ਇਸ ਨਾਲ ਕੀ ਫ਼ਰਕ ਪੈਂਦੈ, ਜੇ ਕੋਈ ਇੱਕ ਜਣਾ ਕਿਸੇ ਮੀਟਿੰਗ ਵਿੱਚ ਨਹੀਂ ਆਇਆ।’

 

 

ਹੁਣ ਅੱਗਿਓਂ ਪੱਤਰਕਾਰ ਵੀ ਤੇਜ਼ ਸੀ; ਉਸ ਨੇ ਤੁਰੰਤ ਹਾਜ਼ਰ–ਜਵਾਬੀ ਨਾਲ ਕਿਹਾ – ‘ਹੁਣ ਜਦੋਂ ਤੁਸੀਂ ਗਿਣਨਾ ਛੱਡ ਦਿੱਤਾ ਹੈ, ਤਾਂ ਅਸੀਂ ਗਿਣਨਾ ਸ਼ੁਰੂ ਕਰ ਦਿੱਤਾ ਹੈ।’
 

 

ਉਸ ਵੇਲੇ ਤੁਰੰਤ ਉੱਥੇ ਘੁਸਰ–ਮੁਸਰ ਹੋਣ ਲੱਗ ਪਈ।

 

 

ਤਦ ਸ੍ਰੀ ਅਮਨ ਕੁਮਾਰ ਅਰੋੜਾ ਮੌਜੂਦ ਸਨ ਤੇ ਉਨ੍ਹਾਂ ਕੁਝ ਪਾਰਟੀ ਆਗੂਆਂ ਨਾਲ ਵਿਚਾਰਧਾਰਕ ਮੱਤਭੇਦਾਂ ਬਾਰੇ ਕੁਝ ਗੱਲਬਾਤ ਕੀਤੀ। ਦਰਅਸਲ, ਹਾਲੀਆ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਨੂੰ ਮਿਲੀ ਹਾਰ ਤੋਂ ਬਾਅਦ ਪਾਰਟੀ ਵਿੱਚ ਕੁਝ ਵਿਚਾਰਧਾਰਕ ਮਤਭੇਦ ਉੱਭਰੇ  ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhagwant Mann stopped counting his party MLAs but Journalists started