ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਗਵੰਤ ਮਾਨ ਨੇ ਸਾਈਕਲ ’ਤੇ ਕੱਢਿਆ ਰੋਡ ਸ਼ੋਅ

ਭਗਵੰਤ ਮਾਨ ਨੇ ਸਾਈਕਲ ’ਤੇ ਕੱਢਿਆ ਰੋਡ ਸ਼ੋਅ

ਚੋਣ ਪ੍ਰਚਾਰ ਦੇ ਆਖਰੀ ਦਿਨ ਅੱਜ ਆਮ ਆਦਮੀ ਪਾਰਟੀ ਦੇ ਸੰਗਰੂਰ ਲੋਕ ਸਭਾ ਸੀਟ ਤੋਂ ਉਮੀਦਵਾਰ ਭਗਵੰਤ ਮਾਨ ਵੱਲੋਂ ਅੱਜ ਸਾਈਕਲ ਉਤੇ ਰੋਡ ਸ਼ੋਅ ਕੱਢਿਆ ਗਿਆ। ਭਗਵੰਤ ਮਾਨ ਨੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੱਨਣਵਾਲ ਵਿਚ ਸਾਈਕਲ ਉਤੇ ਰੋਡ ਸ਼ੋਅ ਕੀਤਾ।  ਉਨ੍ਹਾਂ ਪਏ ਮੀਂਹ ਤੋਂ ਬਾਅਦ ਪਿੰਡ ਦੀਆਂ ਗੱਲੀਆਂ ਵਿਚ ਪੂਰੀ ਤੇਜ ਰਫਤਾਰ ਨਾਲ ਸਾਈਕਲ ਚਲਾਕੇ ਪਿੰਡ ਵਿਚ ਰੋਡ ਸ਼ੋਅ ਕੀਤਾ, ਜਦੋਂ ਕਿ ਬਾਕੀ ਉਸ ਦੇ ਪਿੱਛੇ ਮੋਟਰਸਾਈਕਲ ਉਤੇ ਜਾ ਰਹੇ ਸਨ।

ਭਗਵੰਤ ਮਾਨ ਨੇ ਕਿਹਾ ਕਿ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਸਾਈਕਲ ਉਤੇ ਰੋਡ ਸ਼ੋਅ ਕਰਨ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਦਿਨੀਂ ਟਰੈਕਟਰ ਉਤੇ ਚਲਾਇਆ ਗਿਆ ਸੀ, ਉਥੇ ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਅਤੇ ਕੇਵਲ ਸਿੰਘ ਢਿੱਲੋ ਨੇ ਮੋਟਰਸਾਈਕਲ ਚਲਾਕੇ ਰੋਡ ਸ਼ੋਅ ਕੀਤਾ ਸੀ। 

ਪ੍ਰਿਯੰਕਾ ਗਾਂਧੀ ਨੇ ਕੀਤਾ ਰੋਡ ਸ਼ੋਅ, ਕਿਹਾ ਮੋਦੀ ਨੇਤਾ ਨਹੀਂ ਅਦਾਕਾਰ

ਭਗਵੰਤ ਮਾਨ ਨੇ ਕਿਹਾ ਕਿ ਲੋਕ ਹੈਲੀਕਾਪਟਰ ਤੋਂ ਹੇਠਾਂ ਨਹੀਂ ਉਤਰਦੇ ਸਨ, ਅੱਜ ਉਹ ਸਾਡੇ ਪਿੱਛੇ ਲੱਗਕੇ ਹੇਠਾਂ ਆ ਗਏ ਹਨ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਦੇ ਕਹਿਣਾ ਮੰਨਣ ਤੋਂ ਇਨਕਾਰ ਨਹੀਂ ਕਰ ਸਕਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhagwant Mann takes ride on Bicycle