ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਗ਼ਲਤੀਆਂ ਤਾਂ ਮੁਆਫ, ਪਰ ਬਾਦਲਾਂ ਦੇ ਪਾਪਾਂ ਨੂੰ ਬਖਸ਼ਿਆ ਨਹੀਂ ਜਾ ਸਕਦਾ'

ਭਗਵੰਤ ਮਾਨ

ਸੀਨੀਅਰ ਆਮ ਆਦਮੀ ਪਾਰਟੀ ਆਗੂ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾ ਕੇ ਆਪਣੀਆਂ ਗ਼ਲਤੀਆਂ ਲਈ ਸੇਵਾ ਕਰਨ ਨੂੰ  ਸੀਨੀਅਰ ਬਾਦਲ ਦੈ ਵੱਡੇ ਸਿਆਸੀ ਡਰਾਮਾ ਦੱਸਿਆ।

 

ਮਾਨ ਨੇ ਕਿਹਾ ਕਿ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਸੀ, ਪਰ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਆਪਣੇ ਦਸ ਸਾਲਾਂ ਦੇ ਸ਼ਾਸਨਕਾਲ ਦੌਰਾਨ ਆਪਣੀਆਂ 'ਗਲਤੀਆਂ' ਲਈ ਮੁਆਫੀ ਮੰਗਣ ਲਈ ਗਿਆ ਹੈ।

 

ਭਗਵੰਤ ਮਾਨ ਨੇ ਕਿਹਾ "ਲੋਕ ਜਨਮ ਦਿਨ ਉੱਤੇ ਜਸ਼ਨ ਮਨਾਉਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਮਾਫੀ ਮੰਗਣ ਲਈ ਗਿਆ ਹੈ। ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਹੀ ਪੰਜਾਬ ਲਈ ਇੱਕ ਬੁਰੀ ਗੱਲ ਹੈ। ਹਾਲਾਂਕਿ, ਗ਼ਲਤੀਆਂ ਨੂੰ ਮੁਆਫ ਕੀਤਾ ਜਾ ਸਕਦਾ ਹੈ ਪਰ ਪਾਪਾਂ ਨੂੰ ਬਖਸ਼ਿਆ ਨਹੀਂ ਜਾ ਸਕਦੇ। ਬਾਦਲਾਂ ਨੂੰ ਸਜ਼ਾ ਭੁਗਤਣੀ ਪੈਣੀ ਹੈ। ".

 

ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ 'ਮੁਆਫ਼ੀ' ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੇ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਅਪਰਾਧ ਨੂੰ ਸਵੀਕਾਰ ਕਰ ਲਿਆ ਹੈ।

 

ਉਨ੍ਹਾਂ ਨੂੰ ਅਕਾਲ ਤਖਤ ਨੇ ਨਹੀਂ ਬੁਲਾਇਆ ਪਰੰਤੂ ਸੀਨੀਅਰ ਬਾਦਲ ਸਿੱਖ ਭਾਈਚਾਰੇ ਦੀ ਹਮਦਰਦੀ ਪ੍ਰਾਪਤ ਕਰਨਾ ਚਾਹੁੰਦੇ ਹਨ, ਪਰ ਮੁਆਫ਼ੀ ਮੰਗਣ ਨਾਲ ਮਾਰੇ ਗਏ ਨੌਜਵਾਨਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਵਾਪਸ ਨਹੀਂ ਕੀਤਾ ਜਾ ਸਕਦਾ। "

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhagwant Mann terms Badals sewa at Golden Temple a big political drama