ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਖੜਾ ਨਹਿਰ ’ਚ ਡਿੱਗੀ ਕਾਰ, ਪਰਿਵਾਰ ਦੇ 4 ਜੀਆਂ ਦੀ ਮੌਤ

ਫ਼ੋਟੋ ਤੇ ਵੀਡੀਓ: ਭਾਰਤ ਭੂਸ਼ਣ, ਪਟਿਆਲਾ, ਹਿੰਦੁਸਤਾਨ ਟਾਈਮਜ਼।

 

ਪਟਿਆਲਾ ਦੇ ਨਾਭਾ ਰੋਡ ਤੇ ਅੱਜ ਸਵੇਰ ਇਕ ਕਾਰ ਭਾਖੜਾ ਨਹਿਰ ਚ ਡਿੱਗ ਗਈ, ਜਿਸ ਕਾਰਨ ਕਾਰ ਚ ਸਵਾਰ ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਪਰਿਵਾਰ ਦੀਆਂ ਚਾਰੇ ਲਾਸ਼ਾਂ ਨਹਿਰ ਚੋਂ ਬਰਾਮਦ ਕਰ ਲਈਆਂ ਹਨ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਾਕਾਰੀ ਮੁਤਾਬਕ ਮ੍ਰਿਤਕ ਜੀਆਂ ਚ ਪਤੀ–ਪਤਨੀ ਤੇ ਦੋ ਛੋਟੇ ਬੱਚੇ ਹਨ। ਮ੍ਰਿਤਕਾਂ ਦੀ ਪਛਾਣ ਪਰਮਵੀਰ ਸਿੰਘ (42), ਉਸ ਦੀ ਪਤਨੀ ਦੀਪਿਕਾ (40), ਧੀ ਲਿਜ਼ਾ ਗ੍ਰਾਂਜ਼ (8) ਅਤੇ ਚਾਰ ਸਾਲਾ ਪੁੱਤਰ ਸੁਸ਼ਾਂਤ ਵਜੋ ਹੋਈ।

 

ਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਰਿਵਾਰ ਦਾ ਮੁਖੀ ਪਰਮਵੀਰ ਸਿੰਘ ਪਟਿਆਲਾ ਚ ਵਿਦੇਸ਼ ਭੇਜਣ ਦਾ ਕੰਮ ਕਰਦਾ ਸੀ। ਮ੍ਰਿਤਕ ਪਰਮਵੀਰ ਸਿੰਘ ਪ੍ਰਸਿੱਧ ਇਮੀਗ੍ਰੇਸ਼ਨ ਕੰਸਲਟੈਂਸੀ ਫਰਮ ਦਾ ਮਾਲਕ ਸੀ, ਜਿਸ ਨੇ ਸੂਬੇ ਭਰ ਚ ਕਈ ਬਰਾਂਚਾਂ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhakra canal fell car 4 death of family members