ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਭਾਰਤ ਭੂਸ਼ਣ ਆਸ਼ੂ: ਇੱਕ ਕੌਂਸਲਰ ਤੋਂ ਪੰਜਾਬ ਦਾ ਮੰਤਰੀ ਬਣਨ ਤੱਕ

​​​​​​​ਭਾਰਤ ਭੂਸ਼ਣ ਆਸ਼ੂ: ਇੱਕ ਕੌਂਸਲਰ ਤੋਂ ਪੰਜਾਬ ਦਾ ਮੰਤਰੀ ਬਣਨ ਤੱਕ

ਸ੍ਰੀ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਨਗਰ ਨਿਗਮ ਦੇ ਕੌਂਸਲਰ ਤੋਂ ਪੰਜਾਬ ਦਾ ਮੰਤਰੀ ਬਣਨ ਤੱਕ ਪੂਰੇ 20 ਵਰ੍ਹੇ ਲੱਗ ਗਏ। ਇਹ ਸਮਾਂ ਭਾਵੇਂ ਕੁਝ ਵੱਧ ਹੈ ਪਰ ‘ਸਹਿਜ ਪਕੇ ਸੋ ਮੀਠਾ ਹੋਇ।’

 

 

48 ਸਾਲਾ ਗ੍ਰੈਜੂਏਟ ਸ੍ਰੀ ਆਸ਼ੂ ਨੇ ਪਿਛਲੇ ਵਰ੍ਹੇ ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਦਾ ਅਹੁਦਾ ਸੰਭਾਲਿਆ ਸੀ, ਜਦੋਂ ਕਣਕ ਦੀ ਖ਼ਰੀਦ ਦਾ ਸੀਜ਼ਨ ਚੱਲ ਰਿਹਾ ਸੀ। ਪਹਿਲਾਂ ਉਨ੍ਹਾਂ ਦਾ ਵਿਭਾਗ ਸ਼੍ਰੋਮਣੀ ਅਕਾਲੀ ਦਲ–ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ ਪਿਛਲੀ ਸਰਕਾਰ ਦੇ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੋਲ ਸੀ। ਸ੍ਰੀ ਆਸ਼ੂ ਨੂੰ ਤੁਰੰਤ ਹੀ ਸਮੁੱਚੇ ਸੂਬੇ ਵਿੱਚ ਹੋ ਰਹੀ ਕਣਕ ਦੀ ਖ਼ਰੀਦਦਾਰੀ ਉੱਤੇ ਨਜ਼ਰ ਰੱਖਣੀ ਪਈ ਸੀ।

 

 

ਸ੍ਰੀ ਭਾਰਤ ਭੂਸ਼ਣ ਆਸ਼ੂ ਤੇ ਕਾਂਗਰਸ ਪਾਰਟੀ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਮਜ਼ਦੂਰਾਂ ਦੇ ਬੈਂਕ–ਖਾਤਿਆਂ ਵਿੱਚ ਭੁਗਤਾਨ ਸਿੱਧੇ ਆ ਜਾਇਆ ਕਰਨਗੇ ਤੇ ਇੰਝ ਠੇਕੇਦਾਰਾਂ ਦੀ ਭੂਮਿਕਾ ਘਟਾਈ ਜਾਵੇਗੀ; ਚੌਲਾਂ ਦੀ ਡਿਲੀਵਰੀ ਤੋਂ ਬਾਅਦ ਮਿੱਲਰਾਂ ਨੂੰ ਆਨਲਾਈਨ ਸਕਿਓਰਿਟੀ ਰੀਫ਼ੰਡ ਕੀਤੇ ਜਾਣਗੇ; ਜਨਤਕ ਵੰਡ ਪ੍ਰਣਾਲੀ ਦੇ ਲਾਭ–ਪਾਤਰੀਆਂ ਲਈ ਸਮਾਰਟ ਰਾਸ਼ਨ ਕਾਰਡ ਦਿੱਤੇ ਜਾਣਗੇ ਤੇ ਜਾਅਲੀ ਲਾਭਪਾਤਰੀਆਂ ਨੂੰ ਖ਼ਤਮ ਕੀਤਾ ਜਾਵੇਗਾ – ਇਹ ਸਭ ਵਾਅਦੇ ਕੀਤੇ ਗਏ ਸਨ।

 

 

ਕੈਬਿਨੇਟ ਨੇ ਪਿੱਛੇ ਜਿਹੇ ਕਾਮਿਆਂ/ਮਜ਼ਦੂਰਾਂ ਨੂੰ ਅਨਾਜ ਦੀ ਚੁਕਾਈ ਤੇ ਟਰਾਂਸਪੋਰਟਿੰਗ ਦੇ ਠੇਕੇ ਦੇਣ ਦਾ ਫ਼ੈਸਲਾ ਕੀਤਾ ਸੀ। ਇਸ ਪਿੱਛੇ ਮਨਸ਼ਾ ਠੇਕੇਦਾਰਾਂ ਦੀ ਭੂਮਿਕਾ ਨੂੰ ਘਟਾਉਣਾ ਸੀ ਪਰ ਇਸ ਯੋਜਨਾ ਨੂੰ ਲਾਗੂ ਕਰਨ ਵਿੱਚ ਹਾਲੇ ਸਮਾਂ ਲੱਗੇਗਾ। ਰਾਈਸ ਮਿੱਲਰਾਂ ਨੂੰ ਆਨਲਾਈਨ ਸਕਿਓਰਿਟੀ ਰੀਫ਼ੰਡ ਦੀ ਗੱਲ ਸਿਰਫ਼ ਕਾਗਜ਼ਾਂ ਤੱਕ ਸੀਮਤ ਹੈ।

 

 

ਸ੍ਰੀ ਆਸ਼ੂ ਦੇ ਕਾਰਜਕਾਲ ਦੌਰਾਨ ਜਨਤਕ ਵੰਡ ਪ੍ਰਣਾਲੀ ਵਿੱਚੋਂ 4 ਲੱਖ ਜਾਅਲੀ ਲਾਭ–ਪਾਤਰੀ ਹਟਾਏ ਗਏ ਹਨ। ਵੱਡੇ–ਵੱਡੇ ਦਾਅਵਿਆਂ ਦੇ ਬਾਵਜੂਦ ਉਨ੍ਹਾਂ ਦਾ ਵਿਭਾਗ ਹੋਰਨਾਂ ਸੂਬਿਆਂ ਤੋਂ ਸਸਤੇ ਚੌਲਾਂ ਦੀ ਆਮਦ ਨਹੀਂ ਰੁਕਵਾ ਸਕਿਆ। ਉਹ ਸਸਤੇ ਚੌਲ਼ ਤਾਜ਼ਾ ਛੜਾਈ ਕੀਤੇ ਚੌਲ਼ਾਂ ਵਿੱਚ ਮਿਲਾਏ ਜਾ ਰਹੇ ਹਨ, ਤਾਂ ਜੋ ਵੱਧ ਮੁਨਾਫ਼ਾ ਮਿਲ ਸਕੇ।

 

 

ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸ੍ਰੀ ਭਾਰਤ ਭੂਸ਼ਣ ਆਸ਼ੂ ਦੀ ਬਰਤਰਫ਼ੀ ਦੀ ਮੰਗ ਕੀਤੀ ਸੀ ਕਿਉਂਕਿ ਉਨ੍ਹਾਂ ਦਾ ਨਾਂਅ ਲੁਧਿਆਣਾ ਦੇ ਇੱਕ ਰੀਅਲ ਐਸਟੇਟ ਬਿਲਡਰ ਨੂੰ CLU (Change of Land Use – ਜ਼ਮੀਨ ਵਰਤੋਂ ਦੀ ਤਬਦੀਲੀ) ਦੀ ਇਜਾਜ਼ਤ ਦਿਵਾਉਣ ਦੇ ਮਾਮਲੇ ਵਿੱਚ ਆਇਆ ਹੈ। ਭਾਵੇਂ ਸ੍ਰੀ ਆਸ਼ੂ ਆਪਣੇ ਨਿਰਦੋਸ਼ ਹੋਣ ਦਾ ਦਾਅਵਾ ਕਰ ਰਹੇ ਹਨ ਪਰ ਆਮ ਆਦਮੀ ਪਾਰਟੀ ਨੇ ਇਹ ਮੁੱਦਾ ਬਣਾ ਲਿਆ ਹੈ। ਦਰਅਸਲ, ਇਸੇ ਦੌਰਾਨ ਉਨ੍ਹਾਂ ਦੀ ਇੱਕ ਆਡੀਓ ਕਲਿਪਿੰਗ ਵੀ ਵਾਇਰਲ ਹੋ ਗਈ ਹੈ, ਜਿਸ ਵਿੱਚ ਉਹ ਇੱਕ ਪੁਲਿਸ ਅਧਿਕਾਰੀ ਨੂੰ ਕਥਿਤ ਤੌਰ ਉੱਤੇ ਧਮਕਾਉਂਦੇ ਸੁਣਦੇ ਹਨ।

 

 

ਸ੍ਰੀ ਆਸ਼ੂ ਦਾ ਕਹਿਣਾ ਹੈ ਕਿ ਸਰਕਾਰ ਨੇ ਭਾਵੇਂ ਬਹੁਤ ਕੁਝ ਕਰ ਵਿਖਾਇਆ ਹੈ ਪਰ ਹਾਲੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਉਨ੍ਹਾਂ ਕਿਹਾ ਕਿ ਅਨਾਜ ਦੀ ਖ਼ਰੀਦ ਤੇ ਜਨਤਕ ਵੰਡ ਪ੍ਰਣਾਲੀ ਦੇ ਮਾਮਲੇ ਵਿੱਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਸਾਹਮਣੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bharat Bhushan Ashu From a Councillor to Punjab Minister