ਅਗਲੀ ਕਹਾਣੀ

ਸੰਗਰੂਰ ਦੇ ਸਰਪੰਚਾਂ ਤੇ ਪੰਚਾਂ ਦੀ ਸਹੁੰ–ਚੁਕਾਈ ਵੇਲੇ ਛਾਏ ਬੀਬੀ ਭੱਠਲ

ਸੰਗਰੂਰ ਦੇ ਸਰਪੰਚਾਂ ਤੇ ਪੰਚਾਂ ਦੀ ਸਹੁੰ–ਚੁਕਾਈ ਵੇਲੇ ਛਾਏ ਬੀਬੀ ਭੱਠਲ

ਸੰਗਰੂਰ ਜ਼ਿਲ੍ਹੇ ਦੇ ਪੰਚਾਂ, ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਮੈਂਬਰਾਂ ਨੂੰ ਅੱਜ ਸਹੁੰ ਚੁਕਾਈ ਗਈ। ਇਹ ਰਸਮ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਇਸ ਵਾਰ ਸੰਸਦੀ ਚੋਣ ਲੜਨ ਦੇ ਚਾਹਵਾਨ ਰਾਜਿੰਦਰ ਕੌਰ ਭੱਠਲ ਹੁਰਾਂ ਦੀ ਹਾਜ਼ਰੀ ’ਚ ਸੰਪੰਨ ਹੋਈ। ਇੱਥੇ ਸੂਬੇ ਦੇ ਸਿਹਤ ਮੰਤਰੀ ਬ੍ਰਹ ਮਹਿੰਦਰਾ ਨੇ ਆਉਣਾ ਸੀ ਪਰ ਉਹ ਆਪਣੇ ਹੋਰ ਰੁਝੇਵਿਆਂ ਕਾਰਨ ਆ ਨਹੀਂ ਸਕੇ, ਜਿਸ ਕਾਰਨ ਅੱਜ ਦੇ ਇਸ ਸਹੁੰ–ਚੁਕਾਈ ਸਮਾਰੋਹ ‘ਚ ਬੀਬੀ ਭੱਠਲ ਹੀ ਛਾਏ ਰਹੇ। ਉਸ ਤੋਂ ਬਾਅਦ ਉਨ੍ਹਾਂ ਨੇ ਸੰਗਰੂਰ ਦੀ ਅਨਾਜ ਮੰਡੀ ‘ਚ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਵੀ ਸੰਬੋਧਨ ਕੀਤਾ; ਜਿਸ ਮੌਕੇ ਉਨ੍ਹਾਂ ਨਾਲ ਅੱਜ ਸਨਿੱਚਰਵਾਰ ਨੂੰ ਕੈਬਿਨੇਟ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਮੌਜੂਦ ਸਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਲਹਿਰਾ ਹਾਰ ਦਾ ਸਾਹਮਣਾ ਕਰ ਚੁੱਕੇ ਬੀਬੀ ਭੱਠਲ ਨੇ ਅੱਜ ਸਹੁੰ–ਚੁਕਾਈ ਸਮਾਰੋਹ ਦੀ ਸਮਾਪਤੀ ਲਈ 16 ਮਿੰਟਾਂ ਦਾ ਭਾਸ਼ਣ ਦਿੱਤਾ ਤੇ ਉਸ ਦੌਰਾਨ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ–ਭਾਜਪਾ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੀ ਨਿਖੇਧੀ ਕੀਤੀ। ਮੁੱਖ ਮਹਿਮਾਨ ਵਿਜੇ ਇੰਦਰ ਸਿੰਗਲਾ ਨੇ ਬਹੁਤ ਛੋਟਾ ਜਿਹਾ ਭਾਸ਼ਣ ਦਿੱਤਾ।

 

 

ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਬੀਬੀ ਭੱਠਲ ਨੇ ਕਿਹਾ ਕਿ – ‘ਕਾਂਗਰਸ ਇੱਕ ਜਮਹੂਰੀ ਪਾਰਟੀ ਹੈ ਤੇ ਲੋਕ ਸਭਾ ਚੋਣ ਲੜਨ ਦੇ ਚਾਹਵਾਨ ਬਹੁਤ ਜ਼ਿਆਦਾ ਹਨ। ਮੈਂ ਸੰਗਰੂਰ ਹਲਕੇ ਤੋਂ ਲੜਨ ਦੀ ਚਾਹਵਾਨ ਹਾਂ। ਪਰ ਅੰਤਿਮ ਫ਼ੈਸਲਾ ਪਾਰਟੀ ਹਾਈ ਕਮਾਂਡ ਦੇ ਹੱਥ ‘ਚ ਹੀ ਹੋਵੇਗਾ ਕਿ ਪਾਰਟੀ ਟਿਕਟ ਮੈਨੂੰ ਮਿਲੇਗਾ ਕਿ ਵਿਜੇ ਇੰਦਰ ਸਿੰਗਲਾ ਨੂੰ…?’

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਸੰਗਰੂਰ ਜ਼ਿਲ੍ਹੇ ਦੇ 4260 ਪੰਚਾਂ, 599 ਸਰਪੰਚਾਂ, 23 ਜ਼ਿਲ੍ਹਾ ਪ੍ਰੀਸ਼ਦ ਤੇ 193 ਬਲਾਕ ਸੰਮਤੀ ਮੈਂਬਰਾਂ ਨੂੰ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸ੍ਰੀ ਸਿੰਗਲਾ ਨੇ ਸਹੁੰ ਚੁਕਾਈ ਪਰ ਸੂਬਾ ਯੋਜਨਾਬੰਦੀ ਬੋਰਡ ਦੇ ਵਾਈਸ–ਚੇਅਰਮੈਨ ਇਸ ਕਾਂਗਰਸੀ ਸ਼ੋਅ ‘ਚ ਛਾਏ ਰਹੇ।

 

 

ਇਸ ਸਮਾਰੋਹ ਨੂੰ ਧੂਰੀ ਤੋਂ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਤੇ ਕਾਂਗਰਸ ਦੇ ਬੁਲਾਰੇ ਦਾਮਨ ਥਿੰਦ ਬਾਜਵਾ ਨੇ ਵੀ ਸਾਰੇ ਚੁਣੇ ਪੰਚਾਂ, ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਨੂੰ ਸਿਰਫ਼ ਪੰਜ–ਪੰਜ ਮਿੰਟ ਸੰਬੋਧਨ ਕੀਤਾ। ਉਨ੍ਹਾਂ ਚੁਣੇ ਪ੍ਰਤੀਨਿਧਾਂ ਤੋਂ ਕਾਂਗਰਸ ਪਾਰਟੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਨਾਅਰੇ ਲਵਾਉਣ ਦਾ ਜਤਨ ਕੀਤਾ ਪਰ ਅੱਗਿਓਂ ਕੋਈ ਬਹੁਤਾ ਵਧੀਆ ਹੁੰਗਾਰਾ ਨਾ ਮਿਲ ਸਕਿਆ। ਉਂਝ ਬੀਬੀ ਭੱਠਲ ਦੇ ਸੰਬੋਧਨ ਦੌਰਾਨ ਉਨ੍ਹਾਂ ਦੇ ਹੱਕ ਵਿੱਚ ਨਾਅਰੇ ਜ਼ਰੂਰ ਲੱਗੇ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਇਸ ਦੌਰਾਨ ਲੋਕ ਨਿਰਮਾਣ ਵਿਭਾਗ ਮੰਤਰੀ ਤੇ ਸੰਗਰੂਰ ਤੋਂ ਵਿਧਾਇਕ ਵਿਜੇ ਇੰਦਰ ਸਿੰਗਲਾ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਆਲੋਚਨਾ ਕੀਤੀ। ਉਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਬਾਰੇ ਬੀਬੀ ਬਾਦਲ ਵਾਰ–ਵਾਰ ਬਿਆਨ ਦੇ ਰਹੇ ਹਨ। ‘ਉਹ ਅਜਿਹੀ ਬਿਆਨਬਾਜ਼ੀ ਸਿਰਫ਼ ਸਿਆਸੀ ਲਾਹਾ ਲੈਣ ਲਈ ਕਰ ਰਹੇ ਹਨ। ਮੈਂ ਇਸ ਮਾਮਲੇ ‘ਚ ਇਹ ਆਖਣਾ ਚਾਹੁੰਦਾ ਹਾਂ ਕਿ ਅਸੀਂ ਇੱਕ ਜ਼ਿੰਮੇਵਾਰ ਸਰਕਾਰ ਹਾਂ ਤੇ ਲੋਕਾਂ ਨੇ ਸਾਡੇ ਵਿੱਚ ਭਰੋਸਾ ਪ੍ਰਗਟਾਇਆ ਹੈ। ਅਸੀਂ ਬਹੁਤ ਹੀ ਸਮਾਂਬੱਧ ਤਰੀਕੇ ਨਾਲ ਇਹ ਕੰਮ ਕਰਨ ਦੇ ਯੋਗ ਹਾਂ। ਇੱਕ ਵਾਰ ਕੇਂਦਰ ਸਰਕਾਰ ਦੀ ਮਨਜ਼ੂਰੀ ਮਿਲੇ ਸਹੀ।’

 

ਸੰਗਰੂਰ ਦੇ ਸਰਪੰਚਾਂ ਤੇ ਪੰਚਾਂ ਦੀ ਸਹੁੰ–ਚੁਕਾਈ ਵੇਲੇ ਛਾਏ ਬੀਬੀ ਭੱਠਲ

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhathal steals Sangrur Sarpanches and Panches oath taking show