ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਵਾਨੀਗੜ੍ਹ ਦੇ ਕਿੰਨਰ ਨੇ ਡੀਐੱਮਸੀ-ਲੁਧਿਆਣਾ `ਚ ਦਮ ਤੋੜਿਆ

ਭਵਾਨੀਗੜ੍ਹ ਦੇ ਕਿੰਨਰ ਨੇ ਡੀਐੱਮਸੀ-ਲੁਧਿਆਣਾ `ਚ ਦਮ ਤੋੜਿਆ

ਪੁਲਿਸ ਨੇ ਕੁਝ ਅਜਿਹੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ, ਜਿਨ੍ਹਾਂ ਕਥਿਤ ਤੌਰ `ਤੇ ਰਾਜ ਕੁਮਾਰ ਉਰਫ਼ ਰਾਜਪਾਲ ਉਰਫ਼ ਰਾਜੂ ਨਾਂਅ ਦੇ ਕਿੰਨਰ (ਟ੍ਰਾਂਸਜੈਂਡਰ) ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕੀਤਾ।


ਰਾਜੂ ਨੂੰ ਪਹਿਲਾਂ ਇੱਕ ਪ੍ਰਾਈਵੇਟ ਹਸਪਤਾਲ ਲਿਜਾਂਦਾ ਗਿਆ ਸੀ, ਜਿੱਥੋਂ ਉਸ ਨੂੰ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਸੀ ਪਰ ਰਾਜੂ ਮੰਗਲਵਾਰ ਨੂੰ ਉੱਥੇ ਦਮ ਤੋੜ ਗਿਆ। ਮੁਲਜ਼ਮਾਂ ਖਿ਼ਲਾਫ਼ ਭਵਾਨੀਗੜ੍ਹ ਪੁਲਿਸ ਥਾਣੇ `ਚ ਭਾਰਤੀ ਦੰਡ ਸੰਘਤਾ ਦੀ ਧਾਰਾ 306 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਹ ਧਾਰਾ ਖ਼ੁਦਕੁਸ਼ੀ ਲਈ ਉਕਸਾਉਣ ਨਾਲ ਸਬੰਧਤ ਹੈ।


ਭਵਾਨੀਗੜ੍ਹ ਦੇ ਐੱਸਐੱਚਓ ਪ੍ਰਿਤਪਾਲ ਸਿੰਘ ਹੁਰਾਂ ਦੱਸਿਆ ਕਿ ਰਾਜੂ ਦੇ ਭਰਾ ਸੱਤਪਾਲ ਨਿਵਾਸੀ ਸਮਾਣਾ (ਜਿ਼ਲ੍ਹਾ ਪਟਿਆਲਾ) ਦੀ ਸਿ਼ਕਾਇਤ `ਤੇ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhawanigarh transgender succumbs to injuries