ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕੈਂਸਰ ਦੀ ਮਰੀਜ਼ ਮਾਂ ਲਈ ਸਦਾ ਵਾਸਤੇ ਛੱਡਿਆ ਭਿਖੀਵਿੰਡ ਦੇ ਨੌਜਵਾਨ ਨੇ ਨਸ਼ਾ

ਤਸਵੀਰ: ਫ਼ੇਸਬੁੱਕ 'ਡ੍ਰੱਗ–ਫ਼੍ਰੀ ਪੰਜਾਬ'

ਅੱਜ ਨਸ਼ਿਆਂ ਦੀ ਦੁਰਵਰਤੋਂ ਵਿਰੋਧੀ ਕੌਮਾਂਤਰੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਹਿੰਦੁਸਤਾਨ ਟਾਈਮਜ਼’ ਨੇ ਜਦੋਂ ਪੰਜਾਬੀ ਨੌਜਵਾਨਾਂ ਵਿੱਚ ਪਾਏ ਜਾਣ ਵਾਲੇ ਕੁਝ ਹਾਂ–ਪੱਖੀ (ਪਾਜ਼ਿਟਿਵ – ਸਕਾਰਾਤਮਕ) ਰੁਝਾਨ ਬਾਰੇ ਜਾਣਨ ਦਾ ਜਤਨ ਕੀਤਾ; ਤਾਂ ਸਰਹੱਦੀ ਕਸਬੇ ਭਿਖੀਵਿੰਡ ਦੇ 25 ਸਾਲਾਂ ਦੇ ਇੱਕ ਨੌਜਵਾਨ ਨੇ ਆਪਣੀ ਹੱਡ–ਬੀਤੀ ਦਿੰਦਿਆਂ ਦੱਸਿਆ –

 

 

‘ਮੈਨੂੰ ਹੈਰੋਇਨ ਦੀ ਨਸ਼ੇ ਦੀ ਲਤ ਲੱਗੀ ਰਹੀ ਹੈ।  2 ਅਕਤੂਬਰ, 2017 ਨੂੰ ਮੇਰੇ ਪਿਤਾ ਨੇ ਮੈਨੂੰ ਆਪਣੇ ਘਰ ਅੰਦਰ ਇੱਕ ਮੰਜੀ ਨਾਲ ਸੰਗਲ਼ ਲਾ ਕੇ ਬੰਨ੍ਹ ਦਿੱਤਾ ਸੀ ਕਿ ਤਾਂ ਜੋ ਮੈਂ ਬਾਹਰ ਜਾ ਕੇ ਮਾੜੀ ਸੰਗਤ ਵਿੱਚ ਕੋਈ ਨਸ਼ਾ ਨਾ ਕਰ ਸਕਾਂ। ਬਾਅਦ ’ਚ ਜਦੋਂ ਮੇਰੀ ਮਾਂ ਨੂੰ ਕੈਂਸਰ ਰੋਗ ਹੋ ਗਿਆ, ਤਾਂ ਮੈਂ ਨਸ਼ਿਆਂ ਨੂੰ ਸਦਾ ਲਈ ਅਲਵਿਦਾ ਆਖਣ ਦਾ ਫ਼ੈਸਲਾ ਕਰ ਲਿਆ।’

 

 

‘ਹਿੰਦੁਸਤਾਨ ਟਾਈਮਜ਼’ ਨੇ ਇਹ ਮਾਮਲਾ 3 ਅਕਤੂਬਰ, 2017 ਨੂੰ ਹੀ ਉਠਾਇਆ ਸੀ। ਉਸ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਨੌਜਵਾਨ ਨੂੰ ਭੱਗੂਪੁਰ ਸਥਿਤ ਸਰਕਾਰੀ ਮੁੜ–ਵਸੇਬਾ ਕੇਂਦਰ ਦਾਖ਼ਲ ਕਰਵਾਇਆ ਸੀ। ਉਸ ਤੋਂ ਬਾਅਦ ਨੌਜਵਾਨ ਨੇ ਕਦੇ ਵੀ ਕੋਈ ਨਸ਼ਾ ਨਹੀਂ ਕੀਤਾ।

 

 

ਨੌਜਵਾਨ ਨੇ ਅੱਗੇ ਦੱਸਿਆ,‘ਜਦੋਂ ਭੱਗੂਪੁਰ ਦੇ ਕੇਂਦਰ ਵਿੱਚ ਮੇਰਾ ਇਲਾਜ ਚੱਲ ਰਿਹਾ ਸੀ, ਤਦ ਮੇਰੀ ਦਾਦੀ ਦਾ ਦੇਹਾਂਤ ਹੋ ਗਿਆ ਸੀ, ਜੋ ਮੈਨੂੰ ਅਕਸਰ ਸਮਝਾਉਂਦੇ ਰਹਿੰਦੇ ਸਨ ਕਿ ਮੈਂ ਨਸ਼ਾ ਨਾ ਕਰਾਂ। ਮੇਰੇ ਪਿਤਾ ਵੀ ਮੇਰੇ ਸਾਹਮਣੇ ਅਕਸਰ ਰੋਂਦੇ ਹੁੰਦੇ ਸਨ। ਕੈਂਸਰ ਰੋਗੀ ਮੇਰੀ ਮਾਂ ਨੇ ਵੀ ਮੈਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਬਹੁਤ ਸਮਝਾਇਆ ਸੀ। ਫਿਰ ਮੈਂ ਆਪਣੀ ਮਾਂ ਲਈ ਨਸ਼ਿਆਂ ਦੀ ਮਾੜੀ ਲਤ ਸਦਾ ਲਈ ਤਿਆਗ ਦਿੱਤੀ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhikhiwind youth give up drugs forever for Cancer patient mother