ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭੁੱਚੋ ਦੇ ਕਾਂਗਰਸੀ ਵਿਧਾਇਕ ਫਸੇ ਚਿਟ-ਫ਼ੰਡ ਘੁਟਾਲੇ `ਚ

ਪੰਜਾਬ ਦੇ ਭੁੱਚੋ ਹਲਕੇ ਤੋਂ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ

ਪੰਜਾਬ ਦੇ ਭੁੱਚੋ ਹਲਕੇ ਤੋਂ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਤੇ ਛੇ ਹੋਰਨਾਂ ਵਿਰੁੱਧ ਉਤਰਾਖੰਡ ਦੀ ਔਰਤ ਦੀ ਸਿ਼ਕਾਇਤ `ਤੇ ਇੱਕ ਚਿਟ-ਫ਼ੰਡ ਘੁਟਾਲੇ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਉੱਤਰਾਖੰਡ ਦੇ ਸ਼ਹੀਦ ਊਧਮ ਸਿੰਘ ਨਗਰ ਜਿ਼ਲ੍ਹੇ `ਚ ਰੁਦਰਪੁਰ ਵਿਖੇ ਅਰਮਾਨਾ ਬੇਗਮ ਦੀ ਸਿ਼ਕਾਇਤ ਦੇ ਆਧਾਰ `ਤੇ ਰਜਿਸਟਰਡ ਕੀਤਾ ਗਿਆ ਹੈ।


ਸਿ਼ਕਾਇਤਕਰਤਾ ਅਰਮਾਨਾ ਬੇਗਮ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਉਸ ਦੇ ਨਾਲ-ਨਾਲ 300 ਤੋਂ ਵੀ ਵੱਧ ਹੋਰ ਲੋਕਾਂ ਨੂੰ ਇਹ ਆਖ ਕੇ ਉਨ੍ਹਾਂ ਤੋਂ ਧਨ ਇਕੱਠਾ ਕੀਤਾ ਸੀ ਕਿ ਉਨ੍ਹਾਂ ਨੂੰ ਇਸ ਬਦਲੇ ਸਾਲ 2016 ਦੇ ਅੱਧ ਤੱਕ ਮੋਟਾ ਮੁਨਾਫ਼ਾ ਮਿਲੇਗਾ ਪਰ ਮਿਲਿਆ ਹਾਲੇ ਤੱਕ ਵੀ ਕਿਸੇ ਨੂੰ ਕੁਝ ਵੀ ਨਹੀਂ।


ਬਾਕੀ ਦੇ ਮੁਲਜ਼ਮਾਂ ਦੇ ਨਾਂਅ ਹਨ: ਅਮਰੀਜੀਤ ਸਿੰਘ ਚੀਮਾ, ਗੁਰਦੀਪ ਸਿੰਘ, ਯਸ਼ਪਾਲ ਤੇ ਅਨਿਲ ਉਰਫ਼ ਰਤਨ (ਸਾਰੇ ਬਠਿੰਡਾ ਤੋਂ), ਹਬੀਬ ਅਹਿਮਦ ਤੇ ਉਸ ਦੀ ਪਤਨੀ ਫਿ਼ਰਦੌਸ ਜਹਾਂ (ਵਾਸੀ ਰੁਦਰਪੁਰ)।


ਐੱਫ਼ਆਈਆਰ ਮੁਤਾਬਕ ਮੁਲਜ਼ਮਾਂ ਨੇ ਜੀਸੀਏ ਮਾਰਕਿਟਿੰਗ ਪ੍ਰਾਈਵੇਟ ਲਿਮਿਟੇਡ ਅਤੇ ਫ਼ੌਨਾ ਨਾਂਅ ਦੀਆਂ ਫ਼ਰਮਾਂ `ਚ ਸਰਮਾਇਆ ਸੀ ਤੇ ਉਨ੍ਹਾ ਫ਼ਰਮਾਂ ਦੇ ਦਫ਼ਤਰ ਰੁਦਰਪੁਰ `ਚ ਸਨ।


ਸਿ਼ਕਾਇਤਕਰਤਾ ਮੁਤਾਬਕ - ‘ਜਦੋਂ ਨਿਵੇਸ਼ਕਾਂ ਨੂੰ ਯੋਜਨਾ ਵਿੱਚ ਦੱਸੇ ਨਿਰਧਾਰਤ ਸਮੇਂ ਦੇ ਅੰਦਰ ਕੋਈ ਮੁਨਾਫ਼ਾ ਨਾ ਹੋਇਆ, ਤਾਂ ਉਨ੍ਹਾਂ ਮੁਲਜ਼ਮਾਂ ਤੱਕ ਪਹੁੰਚ ਕੀਤੀ ਪਰ ਉਨ੍ਹਾਂ ਸਾਡਾ ਧਨ ਵਾਪਸ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।`


ਅਰਮਾਨਾ ਬੇਗਮ ਨੇ ਫ਼ੋਨ `ਤੇ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਦੱਸਿਆ,‘ਧੋਖਾਧੜੀ ਕਈ ਕਰੋੜਾਂ ਦੀ ਹੋਈ ਹੈ। ਪ੍ਰੀਤਮ ਸਿੰਘ ਅਕਸਰ ਆਮ ਲੋਕਾਂ/ਨਿਵੇਸ਼ਕਾਂ ਨਾਲ ਮੀਟਿੰਗਾਂ ਕਰ ਕੇ ਉਨ੍ਹਾਂ ਨੂੰ ਇਨ੍ਹਾਂ ਫ਼ਰਮਾਂ `ਚ ਧਨ ਲਾਉਣ ਲਈ ਜਚਾਉਂਦਾ ਸੀ। ਮੈਂ ਵੀ ਇੱਕ ਮੀਟਿੰਗ `ਚ ਸ਼ਾਮਲ ਹੋਈ ਸਾਂ, ਜਿਸ ਨੁੰ ਉਸ ਨੇ ਸੰਬੋਧਨ ਕੀਤਾ ਸੀ। ਮੈਂ ਸਾਲ 2010 ਤੋਂ ਹੁਣ ਤੱਕ ਕਈ ਕਿਸ਼ਤਾਂ `ਚ ਇਨ੍ਹਾਂ ਫ਼ਰਮਾਂ ਵਿੱਚ 20 ਲੱਖ ਰੁਪਏ ਲਾਏ ਹਨ। ਅਸੀਂ ਤਾਂ ਇਸ ਮਾਮਲੇ `ਚ ਐੱਫ਼ਆਈਆਰ ਵੀ ਮੁਸ਼ਕਿਲ ਨਾਲ ਦਾਇਰ ਕਰਵਾਈ ਹੈ।`


ਰੁਦਰਪੁਰ ਦੇ ਐੱਸਐੱਚਓ ਕਮਲੇਸ਼ ਭੱਟ ਨੇ ਫ਼ੋਨ `ਤੇ ‘ਹਿੰਦੁਸਤਾਨ ਟਾਈਮਜ਼` ਨੂੰ ਦੱਸਿਆ,‘ਇਹ ਮਾਮਲਾ ਜਾਂਚ ਅਧੀਨ ਹੈ। ਅਸੀਂ ਸਿ਼ਕਾਇਤਕਰਤਾਵਾਂ ਤੋਂ ਸਾਰੇ ਸਬੂਤ ਇਕੱਠੇ ਕਰ ਰਹੇ ਹਾਂ। ਪੁਲਿਸ ਦੀ ਇੱਕ ਟੀਮ ਨੇ ਇਨ੍ਹਾਂ ਕੰਪਨੀਆਂ ਦੇ ਦਫ਼ਤਰਾਂ `ਚ ਜਾ ਕੇ ਜਾਂਚ ਦੀ ਕੋਸਿ਼ਸ਼ ਕੀਤੀ ਸੀ ਪਰ ਹੁਣ ਉਹ ਦਫ਼ਤਰ ਉੱਥੇ ਹਨ ਹੀ ਨਹੀਂ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhucho Congress MLA booked in Chit Fund Scam