ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿੰਦਰ ਸਿੰਘ ਮੌੜ ਦੇ ਵਿਛੜ ਜਾਣ ਨਾਲ ਖੇਡ ਜਗਤ ਨੂੰ ਪਿਆ ਵੱਡਾ ਘਾਟਾ

ਮਹਿੰਦਰ ਸਿੰਘ ਮੌੜ ਦੇ ਵਿਛੜ ਜਾਣ ਨਾਲ ਖੇਡ ਜਗਤ ਨੂੰ ਪਿਆ ਵੱਡਾ ਘਾਟਾ

ਖੇਡ ਜਗਤ ਨੂੰ ਪਿਆਰ ਅਤੇ ਉਤਸ਼ਾਹਿਤ ਕਰਨ ਵਾਲੇ ਕਬੱਡੀ ਖੇਡ ਦੇ ਬਾਬਾ ਬੋਹੜ ਤੇ ਪ੍ਰੋਮੋਟਰ ਸ. ਮਹਿੰਦਰ ਸਿੰਘ ਮੋੜ (ਕਾਲਾ ਸੰਘਿਆਂ) ਦੇ ਚਲੇ ਜਾਣ ਨਾਲ ਜਿਥੇ ਉਨਾਂ ਦੇ ਪ੍ਰੀਵਾਰ ਨੂੰ ਡੂੰਘਾ ਸਦਮਾ ਪਹੁੰਚਿਆ ਹੈ, ਉਥੇ ਖੇਡ ਜਗਤ ਨੂੰ ਵੀ ਵੱਡਾ ਘਾਟਾ ਪਿਆ ਹੈ। ਸ. ਮਹਿੰਦਰ ਸਿੰਘ ਮੌੜ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੈਂਬਰ ਕੌਮੀ ਕਾਰਜਕਾਰਣੀ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਜਥੇਦਾਰ ਲਖਵੀਰ ਸਿੰਘ ਖਾਲਸਾ ਸੌਂਟੀ ਨੇ ਕਿਹਾ ਕਿ ਸ. ਮੌੜ ਨੇ ਹਮੇਸ਼ਾਂ ਖੇਡਾਂ ਨੂੰ ਬੜਾਵਾ ਦਿੰਦੇ ਰਹੇ, ਉਥੇ ਉਨਾਂ ਕਬੱਡੀ ਦੇ ਖਿਡਾਰੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ।

 

 

ਸ੍ਰੀ ਖਾਲਸਾ ਨੇ ਕਿਹਾ ਕਿ ਸਮੇਂ ਸਮੇਂ ਉਹ ਦੇਸ਼ ਅਤੇ ਵਿਦੇਸ਼ ‘ਚ ਕਬੱਡੀ ਕੱਪ ਕਰਵਾਉਂਦੇ ਰਹਿੰਦੇ ਸਨ ਅਤੇ ਖੇਡਾਂ ਦੇ ਸ਼ੌਕੀਨ ਨੌਜਵਾਨਾਂ ਦੀ ਉਹ ਆਰਥਿਕ ਮੱਦਦ ਕਰਕੇ ਬੜਾ ਖੁੱਸ਼ ਹੋਇਆ ਕਰਦੇ ਸਨ। ਉਨਾਂ ਬਹੁਤ ਸਾਰੇ ਖਿਡਾਰੀਆਂ ਨੂੰ ਵੱਖ ਵੱਖ ਮੁਲਕਾਂ ‘ਚ ਪੱਕੇ ਕਰਵਾਉਣ ਲਈ ਵੀ ਆਪਣਾ ਯੋਗਦਾਨ ਪਾਇਆ।

 

 

ਕੁਲਦੀਪ ਸਿੰਘ ਸ਼ੁਤਰਾਣਾ ਦੀ ਰਿਪੋਰਟ ਮੁਤਾਬਕ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਜਥੇਦਾਰ ਲਖਵੀਰ ਸਿੰਘ ਖਾਲਸਾ ਸੌਂਟੀ ਨੇ ਦੱਸਿਆ ਕਿ ਪਿਛਲੇ ਸਾਲ ਜਦੋਂ ਉਹ ਇੰਗਲੈਂਡ ਗਏ ਸਨ, ਤਾਂ ਮਹਿੰਦਰ ਸਿੰਘ ਮੌੜ ਨਾਲ ਪਹਿਲੀ  ਮੁਲਾਕਾਤ ਸ. ਮੇਜਰ ਸਿੰਘ ਉਟਾਲਾ ਵੱਲੋਂ ਕਰਵਾਈ ਗਈ ਸੀ। ਸ. ਮੌੜ ਅਤੇ ਮੇਜਰ ਸਿੰਘ ਉਟਾਲਾਂ ਦਾ ਆਪਸੀ ਪਿਆਰ ਸੱਕੇ ਭਰਾਵਾਂ ਨਾਲੋਂ ਵੀ ਵੱਧ ਕੇ ਸੀ।

ਮਹਿੰਦਰ ਸਿੰਘ ਮੌੜ ਦੇ ਵਿਛੜ ਜਾਣ ਨਾਲ ਖੇਡ ਜਗਤ ਨੂੰ ਪਿਆ ਵੱਡਾ ਘਾਟਾ

 

ਉਨਾਂ ਆਪਣੇ ਬਿਆਨ ‘ਚ ਸ. ਮੌੜ ਨੂੰ ਇਕ ਰੱਬੀ ਰੂਪ ਦਾ ਦਰਜਾ ਦਿੰਦੇ ਹੋਏ ਕਿਹਾ ਕਿ ਉਹ ਬਹੁਤ ਹੀ ਅੱਛੇ ਇਨਸਾਨ ਸਨ। ਉਨਾਂ ਦੀ ਘਾਟ ਸਾਨੂੰ ਹਮੇਸ਼ਾਂ ਰੜਕਦੀ ਰਹੇਗੀ। ਆਪਣੇ ਬਿਆਨ ਦੇ ਆਖਰ ‘ਚ ਜਥੇਦਾਰ ਖਾਲਸਾ ਨੇ ਮੌੜ ਪ੍ਰੀਵਾਰ ਨਾਲ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਨਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਅਤੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੀ।

 

ਜੱਥੇਦਾਰ ਲਖਵੀਰ ਸਿੰਘ ਖ਼ਾਲਸਾ

ਜੱਥੇਦਾਰ ਲਖਵੀਰ ਸਿੰਘ ਖ਼ਾਲਸਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Big Loss to the Sports World with the demise of Mahinder Singh Maur