ਘਾਤਕ ਕਿਸਮ ਦੇ ਵਾਇਰਸ ਕੋਰੋਨਾ ਕਾਰਨ ਸਮੁੱਚੇ ਭਾਰਤ ਸਮੇਤ ਪੂਰੀ ਦੁਨੀਆ ’ਚ ਲੌਕਡਾਊਨ ਚੱਲ ਰਿਹਾ ਹੈ। ਦੁਨੀਆ ਦੀ ਅੱਧੀ ਤੋਂ ਵੱਧ ਆਬਾਦੀ ਇਸ ਵੇਲੇ ਆਪੋ–ਆਪਣੇ ਘਰਾਂ ਅੰਦਰ ਬੰਦ ਹੈ। ਅਜਿਹੇ ਵੇਲੇ ਸਭ ਤੋਂ ਵੱਡੀ ਸਮੱਸਿਆ ਕਿਤੇ ਨਾ ਕਿਤੇ ਫਸੇ ਲੋਕਾਂ ਤੱਕ ਖਾਣ–ਪੀਣ ਤੇ ਰਾਸ਼ਨ ਦਾ ਸਾਮਾਨ ਪਹੁੰਚਾਉਣ ਦੀ ਹੈ। ਭਾਰਤ ਦੇ ਫ਼ੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਨਾਜ ਤੇ ਭੋਜਨ ਦੀ ਸਪਲਾਈ–ਲੜੀ ਜਾਰੀ ਰੱਖਣ ਲਈ ਹਰ ਸੰਭਵ ਜਤਨ ਕਰ ਰਹੇ ਹਨ।
‘ਹਿੰਦੁਸਤਾਨ ਟਾਈਮਜ਼’ ਦੇ ਐਗਜ਼ੀਕਿਊਟਿਵ ਐਡੀਟਰ ਰਮੇਸ਼ ਵਿਨਾਇਕ ਨੇ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਐੱਮਪੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਹੁਰਾਂ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਉਨ੍ਹਾਂ ਨਾਲ ਹੋਈ ਇਸ ਗੱਲਬਾਤ ਦੇ ਕੁਝ ਅੰਸ਼:
ਸੁਆਲਾਂ ਦੇ ਜੁਆਬ ਦਿੰਦਿਆਂ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਵੇਲੇ ਲੌਕਡਾਊਨ ਦੀਆਂ ਸਾਰੀਆਂ ਔਕੜਾਂ ਦਾ ਸਾਹਮਣਾ ਕਰਦਿਆਂ ਫ਼ੂਡ ਪ੍ਰੋਸੈਸਿੰਗ ਉਦਯੋਗ ਇਸ ਦੀ ਪੂਰਨ ਸਮਰੱਥਾ ਦੇ ਹਿਸਾਬ ਨਾਲ ਚਲਾਉਣ ਦੇ ਜਤਨ ਕੀਤੇ ਜਾ ਰਹੇ ਹਨ।
ਪੂਰੇ ਵਿਸ਼ਵ ਲਈ ਛੇਤੀ ‘ਫ਼ੂਡ ਫ਼ੈਕਟਰੀ’ ਬਣੇਗਾ ਭਾਰਤ: ਹਰਸਿਮਰਤ ਕੌਰ ਬਾਦਲ
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮੰਤਰਾਲਾ ਇਸ ਵੇਲੇ ਪੂਰੀ ਤਰ੍ਹਾਂ ਫ਼ੂਡ ਪ੍ਰੋਸੈਸਿੰਗ ਉਦਯੋਗ ਨਾਲ ਪੂਰਾ ਤਾਲਮੇਲ ਰੱਖ ਰਿਹਾ ਹੈ। ਅੱਠ ਸੌ (800) ਤੋਂ ਵੱਧ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਤੇ ਇਸ ਲਈ ਕੋਠਲ ਸਟੋਰੇਜ ਤੇ ਗੁਦਾਮਾਂ ਦੇ ਬੁਨਿਆਦੀ ਢਾਂਚੇ ਨਾਲ ਪੂਰਾ ਤਾਲਮੇਲ ਬਿਠਾਇਆ ਗਿਆ ਹੈ।
ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਇੱਕ ਹਕੀਕਤ ਹੈ ਕਿ ਕੋਰੋਨਾ–ਲੌਕਡਾਊਨ ਦੌਰਾਨ ਬਾਕੀ ਸਾਰੇ ਉਦਯੋਗਾਂ ਦੀ ਰਫ਼ਤਾਰ ਮੱਠੀ ਪੈ ਚੁੱਕੀ ਹੈ ਪਰ ਸਿਰਫ਼ ਫ਼ੂਡ ਇੰਡਸਟ੍ਰੀ ਲਗਾਤਾਰ ਜਾਰੀ ਹੈ। ਪਰ ਇਸ ਵੇਲੇ ਚੁਣੌਤੀ ਇਹ ਯਕੀਨੀ ਬਣਾਉਣ ਦੀ ਹੈ ਕਿ ਕਿਸਾਨਾਂ ਦੀਆਂ ਫਲਾਂ ਤੇ ਸਬਜ਼ੀਆਂ ਦੀਆਂ ਫ਼ਸਲਾਂ ਛੇਤੀ ਖ਼ਰੀਦੀਆਂ ਜਾਣ ਅਤੇ ਉਹ ਸਾਰੇ ਉਤਪਾਦ ਫ਼ੂਡ–ਪ੍ਰੋਸੈਸਿੰਗ ਇਕਾਈਆਂ ਤੱਕ ਪੁੱਜਦੇ ਹੋਣ। ਇੰਝ ਹੀ ਪੈਕੇਜਿੰਗ ਆਦਿ ਦਾ ਸਾਮਾਨ ਵੀ ਮਿਲਣਾ ਚਾਹੀਦਾ ਹੈ, ਤਦ ਹੀ ਫ਼ੂਡ ਪ੍ਰੋਸੈਸਿੰਗ ਉਦਯੋਗ ਦੀ ਉਤਪਾਦਨ ਪ੍ਰਕਿਰਿਆ ਮੁਕੰਮਲ ਹੋ ਸਕੇਗੀ।
ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਸਰਕਾਰ ਛੇਤੀ ਖ਼ਰਾਬ ਹੋਣ ਵਾਲੀਆਂ ਖੁਰਾਕੀ–ਵਸਤਾਂ; ਜਿਵੇਂ ਦੁੱਧ, ਮਾਸ, ਮੱਛੀਆਂ, ਸਬਜ਼ੀਆਂ ਤੇ ਫਲਾਂ ਦੀ ਬੇਰੋਕ ਸਪਲਾਈ ਯਕੀਨੀ ਬਣਾ ਰਹੀ ਹੈ। ਇਸ ਲਈ ਭਾਰਤੀ ਰੇਲਵੇਜ਼ ਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਖਾਸ ਰੇਲ–ਗੱਡੀਆਂ ਤੇ ਉਡਾਣਾਂ ਦੇ ਇੰਤਜ਼ਾਮ ਕੀਤੇ ਹਨ। ਭਾਰਤੀ ਉਡਾਣਾਂ ਤਾਂ ਕੌਮਾਂਤਰੀ ਰੂਟਾਂ ’ਤੇ ਵੀ ਜਾ ਰਹੀਆਂ ਹਨ।
ਕੈਪਟਨ ਸਰਕਾਰ ਕੋਰੋਨਾ ਤੇ ਕਿਸਾਨ ਦੋਵੇਂ ਮੋਰਚਿਆਂ ’ਤੇ ਫ਼ੇਲ੍ਹ: ਹਰਸਿਮਰਤ ਕੌਰ ਬਾਦਲ
ਜਦੋਂ ਇਹ ਪੁੱਛਿਆ ਗਿਆ ਕਿ ਦੁਨੀਆ ਦੇ ਲੋਕਾਂ ਵਿੱਚ ਇਸ ਵੇਲੇ ਕੋਵਿਡ–19 ਭਾਵ ਕੋਰੋਨਾ ਦੀ ਲਾਗ ਤੇਜ਼ੀ ਨਾਲ ਫੈਲਣ ਦਾ ਖ਼ਤਰਾ ਜ਼ਿਆਦਾ ਹੈ, ਤਦ ਅਜਿਹੇ ਮਾਹੌਲ ’ਚ ਦੁਨੀਆ ਭਾਰਤੀ ਉਤਪਾਦਾਂ ਉੱਤੇ ਕਿਵੇਂ ਯਕੀਨ ਕਰੇਗੀ – ਤਾਂ ਸ੍ਰੀਮਤੀ ਬਾਦਲ ਨੇ ਜਵਾਬ ਦਿੱਤਾ ਕਿ ਭਾਰਤ ਸਰਕਾਰ ਨੇ ਵਾਇਰਸ ਦੇ ਖ਼ਤਰੇ ਦਾ ਜਿਸ ਤਰੀਕੇ ਸਾਹਮਣਾ ਕੀਤਾ ਹੈ, ਉਸ ਦੀ ਸ਼ਲਾਘਾ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ. WHO) ਜਿਹੀਆਂ ਕੌਮਾਂਤਰੀ ਏਜੰਸੀਆਂ ਤੇ ਸੰਸਥਾਨਾਂ ਨੇ ਵੀ ਕੀਤੀ ਹੈ। ਬਹੁਤ ਸਾਰੇ ਬਰਾਮਦਕਾਰ (ਐਕਸਪੋਰਟਰਜ਼) ਹੁਣ ਰਵਾਇਤੀ ਬਾਜ਼ਾਰਾਂ ਤੋਂ ਅਗਾਂਹ ਜਾ ਕੇ ਫ਼ੂਡ ਪ੍ਰੋਸੈਸਿੰਗ ਉਦਯੋਗ ਦੇ ਨਵੇਂ ਰਾਹਾਂ ਉੱਤੇ ਅੱਗੇ ਵਧਣ ਦੀਆਂ ਯੋਜਨਾਵਾਂ ਉਲੀਕ ਰਹੇ ਹਨ।