ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮੋਹਾਲੀ ’ਚ PGs ਦੀ ਵੱਡੀ ਸਮੱਸਿਆ, ਕਦੋਂ ਹੱਲ ਕਰੇਗਾ GMADA?

​​​​​​​ਮੋਹਾਲੀ ’ਚ PGs ਦੀ ਵੱਡੀ ਸਮੱਸਿਆ, ਕਦੋਂ ਹੱਲ ਕਰੇਗਾ GMADA?

ਗਮਾਡਾ (GMADA – ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ) ਦੇ ਮੁੱਖ ਪ੍ਰਸ਼ਾਸਕ (CA) ਕਵਿਤਾ ਸਿੰਘ ਨੇ ਕਿਹਾ ਹੈ ਕਿ ਮੋਹਾਲੀ ਸ਼ਹਿਰ ਵਿੱਚ ਪੀ.ਜੀ. (PG1 – ਪੇਇੰਗ ਗੈਸਟ) ਦੇ ਮਾਮਲੇ ਨੂੰ ਲੈ ਕੇ ਜੇ ਕੋਈ ਸਮੱਸਿਆ ਹੈ, ਤਾਂ ਉਹ ਤਦ ਤੱਕ ਕੋਈ ਕਾਰਵਾਈ ਨਹੀਂ ਕਰ ਸਕਦੇ, ਜਦੋਂ ਤੱਕ ਕਿ ਇਸ ਸਬੰਧੀ ਕੋਈ ਸ਼ਿਕਾਇਤ ਦਰਜ ਨਾ ਕਰਵਾਈ ਜਾਵੇ। ਇਹ ਪ੍ਰਗਟਾਵਾ ਮੁੱਖ ਪ੍ਰਸ਼ਾਸਕ ਨੇ ਮੀਡੀਆ ਦੇ ਇੱਕ ਹਿੱਸੇ ਵਿੱਚ ਪ੍ਰਕਾਸ਼ਿਤ ਖ਼ਬਰਾਂ ਉੱਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਕੀਤਾ।

 

 

ਮੋਹਾਲੀ ਸ਼ਹਿਰ ਵਿੱਚ PGs ਦੇ ਨਿਯਮਤੀਕਰਣ ਲਈ ਨੀਤੀ ਉਲੀਕਿਆਂ GMADA ਨੂੰ ਛੇ ਵਰ੍ਹੇ ਬੀਤ ਚੁੱਕੇ ਹਨ ਪਰ ਹਾਲੇ ਤੱਕ ਇਹ ਨੀਤੀ ਲਾਗੂ ਨਹੀਂ ਹੋ ਸਕੀ। ਮੋਹਾਲੀ ’ਚ 800 PGs ਹਨ ਤੇ ਉਨ੍ਹਾਂ ਵਿੱਚੋਂ ਸਿਰਫ਼ 45 ਹੀ ਰਜਿਸਟਰਡ ਹਨ।

 

 

ਫ਼ੇਸ 3ਬੀ2 ਸਥਿਤ ਰੈਜ਼ੀਡੈਂਟਸ’ ਵੈਲਫ਼ੇਅਰ ਐਸੋਸੀਏਸ਼ਨ (RWA) ਦੇ ਪ੍ਰਘਾਨ ਤਿਲਕ ਸ਼ਰਮਾ ਨੇ ਦੱਸਿਆ ਕਿ PGs ’ਚ ਰਹਿੰਦੇ ਮੁੰਡੇ ਬਹੁਤ ਦੇਰ ਰਾਤ ਤੱਕ ਲਾਗਲੇ ਪਾਰਕ ਵਿੱਚ ਬੈਠੇ ਰਹਿੰਦੇ ਹਨ ਤੇ ਬਹੁਤ ਜ਼ਿਆਦਾ ਰੌਲਾ ਪਾਉਂਦੇ ਹਨ। ਬਹੁਤ ਵਾਰ ਸ਼ਿਕਾਇਤ ਕੀਤੇ ਜਾਣ ਦੇ ਬਾਵਜੁਦ ਪੁਲਿਸ ਇੱਧਰ ਕਦੇ ਵੀ ਗਸ਼ਤ ’ਤੇ ਨਹੀਂ ਆਉਂਦੀ।

 

 

ਫ਼ੇਸ–5 ਦੇ ਕੌਂਸਲਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੇਇੰਗ ਗੈਸਟਸ ਆਪਣੇ ਵਾਹਨ ਸਦਾ ਗਲ਼ੀ ’ਚ ਗ਼ਲਤ ਪਾਸੇ ਆਪਣੇ ਵਾਹਨ ਪਾਰਕ ਕਰਦੇ ਹਨ। ‘ਜੇ PG ਮਾਲਕ ਉਨ੍ਹਾਂ ਨੂੰ ਪਾਰਕਿੰਗ ਲਈ ਕੋਈ ਵਾਜਬ ਥਾਂ ਮੁਹੱਈਆ ਨਹੀਂ ਕਰਵਾ ਸਕਦੇ, ਤਾਂ ਉਨ੍ਹਾਂ ਨੂੰ ਆਪਣੇ ਇਹ ਕੰਮ ਬੰਦ ਕਰ ਦੇਣੇ ਚਾਹੀਦੇ ਹਨ।’

 

[ ਇਸ ਤੋਂ ਅਗਲਾ ਹਿੱਸਾ ਪੜ੍ਹਨ ਲਈ ਇਸ ਸਤਰ ’ਤੇ ਕਲਿੱਕ ਕਰੋ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Big Problem of PGs in Mohali When GMADA will solve