ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਵਿਧਾਇਕਾਂ ਲਈ ਲਾਭ ਦੇ ਅਹੁਦੇ ਬਾਰੇ ਨਵੇਂ ਬਿਲ ਨੂੰ ਹਰੀ ਝੰਡੀ

ਪੰਜਾਬ ਦੇ ਵਿਧਾਇਕਾਂ ਲਈ ਲਾਭ ਦੇ ਅਹੁਦੇ ਬਾਰੇ ਨਵੇਂ ਬਿਲ ਨੂੰ ਹਰੀ ਝੰਡੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਅੱਜ ਵਿਧਾਇਕਾਂ ਨੂੰ ਹੋਰ ਬਹੁਤ ਸਾਰੀਆਂ ਨਵੀਂਆਂ ਸ਼੍ਰੇਣੀਆਂ ਵਿੱਚ ‘ਲਾਭ ਦਾ ਅਹੁਦਾ' ਰੱਖਣ ਯੋਗ ਬਣਾਉਣ ਲਈ ਇੱਕ ਨਵਾਂ ਕਾਨੂੰਨ ਬਣਾਉਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਇਸ ਪੰਜਾਬ ਸੂਬਾ ਵਿਧਾਨ ਸਭਾ (ਅਯੋਗਤਾ ਤੋਂ ਰੋਕ) (ਸੋਧ) ਬਿਲ2018 ਨੂੰ ਵਿਧਾਨ ਸਭਾ ਦੇ ਆਉਂਦੇ ਸੈਸ਼ਨ ਦੌਰਾਨ ਰੱਖਿਆ ਜਾਵੇਗਾ।

 

 

ਇੱਕ ਸਰਕਾਰੀ ਬੁਲਾਰੇ ਅਨੁਸਾਰ ਇਸ ਬਿਲ ਵਿੱਚ ਪ੍ਰਸਤਾਵਿਤ ਸੋਧਾਂ ਮੁਤਾਬਕ ਲਾਭ ਦੇ ਅਹੁਦੇ ਦੀਆਂ ਵੱਖਵੱਖ ਸ਼੍ਰੇਣੀਆਂ ਨੂੰ ਅਹੁਦੇ ਦੀ ਮੌਜੂਦਾ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ। ਇੰਝ ਵਿਧਾਇਕ ਇਨ੍ਹਾਂ ਅਹੁਦਿਆਂ ’ਤੇ ਕਾਇਮ ਰਹਿ ਸਕਣਗੇ ਅਤੇ ਉਹ ਅਯੋਗ ਨਹੀਂ ਹੋਣਗੇ।

 

 

ਇਹ ਸੋਧ ਪ੍ਰਸ਼ਾਸਨ ਦੇ ਮੌਜੂਦਾ ਦੌਰ ਦੀਆਂ ਉਲਝਣਾਂ ਦੇ ਹੱਲ ਵਾਸਤੇ ਲਿਆਂਦੀ ਗਈ ਹੈ ਇਸ ਦੇ ਵਿੱਚ ਨਵਾਂ ਸੈਕਸ਼ਨ 1- ਸ਼ਾਮਲ ਕੀਤਾ ਗਿਆ ਹੈ ਜਿਸ ਵਿੱਚ 'ਲਾਜ਼ਮੀ ਭੱਤਿਆਂ' ਨੂੰ 'ਸੰਵਿਧਾਨਿਕ ਸੰਸਥਾ' ਅਤੇ 'ਗੈਰ-ਸੰਵਿਧਾਨਿਕ ਸੰਸਥਾ' ਵਿੱਚ ਪ੍ਰਭਾਸ਼ਿਤ ਕੀਤਾ ਗਿਆ ਹੈ ਸੈਕਸ਼ਨ 1() ਦੇ ਅਨੁਸਾਰ 'ਲਾਜ਼ਮੀ ਭੱਤਿਆਂ' ਦਾ ਮਤਲਬ ਕੁਝ ਅਜਿਹੀ ਰਾਸ਼ੀ ਤੋਂ ਹੋਵੇਗਾ ਜੋ ਅਹੁਦੇ 'ਤੇ ਮੌਜੂਦ ਵਿਅਕਤੀ ਨੂੰ ਰੋਜ਼ਾਨਾ ਭੱਤੇ, ਸਫ਼ਰੀ ਭੱਤੇ, ਮਕਾਨ ਭੱਤੇ ਜਾਂ ਯਾਤਰਾ ਭੱਤੇ ਦੇ ਰੂਪ ਵਿੱਚ ਦਿੱਤੀ ਜਾਵੇਗੀ ਤਾਂ ਜੋ ਉਹ ਅਹੁਦੇ ਦੇ ਕੰਮਕਾਜ ਨੂੰ ਨਿਭਾਉਣ ਲਈ ਆਉਂਦੇ ਕਿਸੇ ਵੀ ਖ਼ਰਚੇ ਵਾਸਤੇ ਪ੍ਰਤੀਫਲ ਦੇ ਰੂਪ ਵਿੱਚ ਇਸ ਦੀ ਪ੍ਰਾਪਤੀ ਦੇ ਯੋਗ ਹੋ ਸਕੇ

 


ਇਸ ਐਕਟ ਦੇ ਸੈਕਸ਼ਨ-2 ਅਨੁਸਾਰ ਇਸ ਵਿੱਚ ਇਕ ਮੰਤਰੀ (ਸਮੇਤ ਮੁੱਖ ਮੰਤਰੀ) ਰਾਜ ਮੰਤਰੀ ਜਾਂ ਉਪ ਮੰਤਰੀ, ਚੇਅਰਮੈਨ, ਉਪ ਚੇਅਰਮੈਨ, ਡਿਪਟੀ ਚੇਅਰਮੈਨ, ਰਾਜ ਯੋਜਨਾ ਬੋਰਡ ਦੇ ਅਹੁਦੇ, ਵਿਧਾਨ ਸਭਾ ਵਿੱਚ ਮਾਨਤਾ ਪ੍ਰਾਪਤ ਪਾਰਟੀ ਅਤੇ ਮਾਨਤਾ ਪ੍ਰਾਪਤ ਗਰੁੱਪ (ਹਰੇਕ ਲੀਡਰ ਅਤੇ ਹਰੇਕ ਡਿਪਟੀ ਲੀਡਰ) ਦੇ ਅਹੁਦੇ, ਵਿਧਾਨ ਸਭਾ ਵਿੱਚ ਚੀਫ ਵਿੱਪ, ਡਿਪਟੀ ਚੀਫ ਵਿੱਪ ਜਾਂ ਵਿੱਪ ਦਾ ਅਹੁਦੇ ਸ਼ਾਮਲ ਕੀਤੇ ਗਏ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bill for Punjab MLAs offices of profit