ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਬਾਇਓ-ਮੈਡੀਕਲ ਰਹਿੰਦ-ਖੂਹੰਦ ਮਨੁੱਖਾਂ ਤੇ ਵਾਤਾਵਰਣ ਲਈ ਇੱਕ ਵੱਡਾ ਖਤਰਾ'

ਬਾਇਓ ਮੈਡੀਕਲ ਵੇਸਟ (ਬੀ.ਐਮ.ਡਬਲਿਊ) ਮੈਨੇਜਮੈਂਟ ਦੇ ਰੂਲਜ਼ 2016 ਦੀ ਉਲੰਘਣਾ ਦੇ ਸਬੰਧ ’ਚ ਆਈਆਂ ਰਿਪੋਰਟਾਂ ਦਾ ਗੰਭੀਰ ਨੋਟਿਸ ਲੈਂਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਉਕਤ ਨਿਯਮਾਂ ਦੀ ਪਾਲਣਾ ਲਈ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਸਹੂਲਤਾਂ ਦੇਣ ਵਾਲੀਆਂ ਸੰਸਥਾਵਾਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ।
 

ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਬਾਇਓ ਮੈਡੀਕਲ ਰਹਿੰਦ-ਖੂੰਹਦ ਮਨੁੱਖਤਾ ਅਤੇ ਵਾਤਾਵਰਣ ਲਈ ਇਕ ਸੰਭਾਵਤ ਖ਼ਤਰਾ ਹੈ, ਜਿਸ ਤਰ੍ਹਾਂ ਪਰਾਲੀ ਸਾੜਨ, ਸਨਅੱਤੀ ਰਹਿੰਦ-ਖੂੰਹਦ, ਸੀਵਰੇਜ ਅਤੇ ਹੋਰ ਪ੍ਰਦੂਸ਼ਣ ਹਨ। ਜਿਸ ਲਈ ਬਾਇਓ-ਮੈਡੀਕਲ ਰਹਿੰਦ-ਖੂਹੰਦ ਨੂੰ ਨਿਯਮਾਂ ਮੁਤਾਬਕ ਸੁਰੱਖਿਅਤ ਤੇ ਵਿਆਗਨਕ ਢੰਗ ਨਾਲ ਹੀ ਨਿਪਟਾਇਆ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੀਆਂ ਕਈ ਸੰਸਥਾਵਾਂ ਆਪਣੇ ਬਾਇਓ ਮੈਡੀਕਲ ਰਹਿੰਦ-ਖੂੰਹਦ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਨਹੀਂ ਕਰ ਰਹੀਆਂ ਜਿਸ ਨਾਲ ਵੱਡੇ ਪੱਧਰ ’ਤੇ ਸੰਕਰਮਿਤ ਬਿਮਾਰੀਆਂ ਖਾਸ ਕਰਕੇ ਐਚ.ਆਈ.ਵੀ, ਹੈਪੇਟਾਈਟਸ ਬੀ ਅਤੇ ਸੀ ਅਤੇ ਟੈਟਨਸ ਵਿਚ ਵਾਧਾ ਹੁੰਦਾ ਹੈ।
 

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਸੁਰੱਖਿਅਤ ਅਤੇ ਬਿਮਾਰੀ ਮੁਕਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਸਬੰਧੀ ਕਈ ਵੱਖ-ਵੱਖ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਅਤੇ ਬਲਾਕ ਪੱਧਰ ‘ਤੇ ਬਾਇਓ ਵੇਸਟ ਮੈਨੇਜਮੈਂਟ ਸਬੰਧੀ ਨਿਰੰਤਰ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਵਲ ਸਰਜਨਾਂ ਨੂੰ ਨਿਰਦੇਸ਼ ਵੀ ਦਿੱਤੇ ਹਨ ਕਿ ਉਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਮਾਪਦੰਡਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ।
 

ਬਲਬੀਰ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਕਿ ਬਾਇਓ-ਮੈਡੀਕਲ ਕੂੜੇ ਦਾ ਅਰਥ ਹੈ ਕੋਈ ਠੋਸ ਜਾਂ ਤਰਲ ਕੂੜਾ, ਜਿਸ ਵਿੱਚ ਇਸ ਦੇ ਡੱਬੇ ਅਤੇ ਕੋਈ ਵੀ ਵਿਚਕਾਰਲਾ ਉਤਪਾਦ ਸ਼ਾਮਲ ਹੁੰਦਾ ਹੈ, ਜੋ ਮਨੁੱਖਾਂ ਜਾਂ ਜਾਨਵਰਾਂ ਦੀ ਜਾਂਚ, ਇਲਾਜ ਜਾਂ ਟੀਕਾਕਰਨ ਦੌਰਾਨ ਪੈਦਾ ਹੁੰਦਾ ਹੈ ਜਾਂ ਇਸ ਨਾਲ ਸਬੰਧਤ ਜਾਂ ਖੋਜ ਕਾਰਜ ਜੈਵਿਕ ਜਾਂ ਸਿਹਤ ਕੈਂਪਾਂ ਦੇ ਉਤਪਾਦਨ ਜਾਂ ਟੈਸਟਿੰਗ ਜਿਵੇਂ ਕਿ ਮਨੁੱਖੀ ਸਰੀਰ ਵਿਗਿਆਨਕ ਰਹਿੰਦ-ਖੂਹੰਦ ਜਿਵੇਂ ਟਿਸ਼ੂਆਂ, ਅੰਗਾਂ ਅਤੇ ਸਰੀਰ ਦੇ ਅੰਗ, ਕੂੜੇ ਦੇ ਭਾਂਡੇ ਜਿਵੇਂ ਹਾਈਪੋਡਰਮਿਕ ਸੂਈਆਂ, ਸਰਿੰਜਾਂ, ਟੁੱਟੇ ਸ਼ੀਸ਼ੇ, ਨਾ-ਵਰਤਣਯੋਗ ਦਵਾਈਆਂ, ਖੂਨ ਦੀਆਂ ਥੈਲੀਆਂ, ਰਬੜ ਦੇ ਦਸਤਾਨੇ, ਸਾਰੀਆਂ ਵਰਤੀਆਂ ਮੈਡੀਕਲ ਵਸਤਾਂ ਅਤੇ ਸਾਇਟੋਟੌਕਸਿਕ ਦਵਾਈਆਂ ਆਦਿ ਦਾ ਬੀ.ਐਮ.ਡਬਲਯੂ ਨਿਯਮਾਂ ਅਨੁਸਾਰ ਵਿਗਿਆਨਕ ਤੌਰ ਤੇ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BIO MEDICAL WASTE MUST BE DISPOSED OFF SAFELY SCIENTIFICALLY AS PER RULES BALBIR SINGH SIDHU