ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਾ ਪ੍ਰੀਤਮ ਜਨਮ ਸ਼ਤਾਬਦੀ ਵਰ੍ਹਾ ਸ਼ੁਰੂ

ਅੰਮ੍ਰਿਤਾ ਪ੍ਰੀਤਮ ਜਨਮ ਸ਼ਤਾਬਦੀ ਵਰ੍ਹਾ ਸ਼ੁਰੂ

ਪੰਜਾਬੀ ਕਵਿੱਤਰੀ, ਨਾਵਲਕਾਰ, ਨਿਬੰਧਕਾਰ, ਸਵੈ-ਜੀਵਨੀ ਲੇਖਕਾ ਤੇ ਸੰਪਾਦਕ ਅੰਮ੍ਰਿਤਾ ਪ੍ਰੀਤਮ ਜੇ ਅੱਜ ਜਿਊਂਦੇ ਹੁੰਦੇ, ਤਾਂ ਭਲਕੇ 31 ਅਗਸਤ ਨੂੰ ਉਹ ਪੂਰੇ 100 ਵਰ੍ਹਿਆਂ ਦੇ ਹੋ ਜਾਂਦੇ। ਉਨ੍ਹਾਂ ਦਾ ਜਨਮ 31 ਅਗਸਤ, 1919 ਨੂੰ ਪਾਕਿਸਤਾਨ `ਚ ਗੁਜਰਾਂਵਾਲਾ ਵਿਖੇ ਹੋਇਆ ਸੀ। ਭਲਕੇ ਤੋਂ ਉਨ੍ਹਾਂ ਦਾ ਜਨਮ ਸ਼ਤਾਬਦੀ ਵਰ੍ਹਾ ਸ਼ੁਰੁ ਹੋ ਰਿਹਾ ਹੈ ਤੇ ਇਸ ਸਬੰਧੀ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਸਾਹਿਤਕ ਸਮਾਰੋਹ ਸਾਰਾ ਸਾਲ ਚੱਲਦੇ ਰਹਿਣਗੇ।


ਅੰਮ੍ਰਿਤਾ ਪ੍ਰੀਤਮ ਨੇ ਕਈ ਮਾਮਲਿਆਂ `ਚ ਪਹਿਲ ਕੀਤੀ। ਸਾਹਿਤ ਅਕਾਦਮੀ ਦਾ ਰਾਸ਼ਟਰੀ ਪੁਰਸਕਾਰ ਜਿੱਤਣ ਵਾਲੀ ਉਹ ਪਹਿਲੀ ਮਹਿਲਾ ਸਨ ਤੇ ਗਿਆਨਪੀਠ ਪੁਰਸਕਾਰ ਹਾਸਲ ਕਰਨ `ਚ ਵੀ ਉਹ ਪੰਜਾਬੀ ਲੇਖਕਾਂ `ਚੋਂ ਮੋਹਰੀ ਰਹੇ। ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮਸ਼੍ਰੀ ਤੇ ਪਦਮ ਵਿਭੂਸ਼ਣ ਜਿਹੇ ਸਨਮਾਨਾਂ ਨਾਲ ਨਿਵਾਜਿ਼ਆ। ਉਨ੍ਹਾਂ ਨੂੰ ਕਈ ਕੋਮਾਂਤਰੀ ਪੁਰਸਕਾਰ ਮਿਲੇ।  ਉਨ੍ਹਾਂ ਪੂਰੇ 33 ਵਰ੍ਹੇ ਆਪਣਾ ਪੰਜਾਬੀ ਰਸਾਲਾ ‘ਨਾਗਮਣੀ` ਸਫ਼ਲਤਾਪੂਰਬਕ ਚਲਾਇਆ।


ਇਸ ਮੌਕੇ ‘ਹਿੰਦੁਸਤਾਨ ਟਾਈਮਜ਼` ਅਤੇ ‘ਹਿੰਦੁਸਤਾਨ ਟਾਈਮਜ਼ ਪੰਜਾਬੀ` ਇਸ ਮਹਾਨ ਪੰਜਾਬੀ ਲੇਖਕਾ ਅੰਮ੍ਰਿਤਾ ਪ੍ਰੀਤਮ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Birth centenary of Amrita Pritam starts