ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਬਿੱਟੂ ਦਾ ਕਤਲ ‘ਸਿਰਫ਼ ਬੇਅਦਬੀ ਦਾ ਬਦਲਾ’, ਕੋਈ ਸਾਜ਼ਿਸ਼ ਨਹੀਂ’

‘ਬਿੱਟੂ ਦਾ ਕਤਲ ‘ਸਿਰਫ਼ ਬੇਅਦਬੀ ਦਾ ਬਦਲਾ’, ਕੋਈ ਸਾਜ਼ਿਸ਼ ਨਹੀਂ’

ਪੁਲਿਸ ਭਾਵੇਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਹਿੰਦਰ ਪਾਲ ਸਿੰਘ ਬਿੱਟੂ ਦੇ ਨਾਭਾ ਜੇਲ੍ਹ ’ਚ ਕਤਲ ਪਿੱਛੇ ਕਿਸੇ ਸੰਭਾਵਨਾ ਦੇ ਖ਼ਦਸ਼ੇ ਨੂੰ ਲੈ ਕੇ ਜਾਂਚ ਕਰ ਰਹੀ ਸੀ ਪਰ ਹੁਣ ਇਹੋ ਗੱਲ ਸਾਹਮਣੇ ਆਈ ਹੈ ਕਿ ਨਾਭਾ ਜੇਲ੍ਹ ਦੇ ਦੋਵੇਂ ਕੈਦੀਆਂ ਗੁਰਸੇਵਕ ਸਿੰਘ ਤੇ ਮਨਿੰਦਰ ਸਿੰਘ ਨੇ ਆਪਣੇ–ਆਪ ਹੀ ਕਾਰਵਾਈ ਕਰਦਿਆਂ ‘ਬੇਅਦਬੀ ਦਾ ਬਦਲਾ ਲੈਣ’ ਦੇ ਮੰਤਵ ਨਾਲ ਬਿੱਟੂ ਦਾ ਕਤਲ ਕੀਤਾ ਸੀ।

 

 

ਇੱਥੇ ਵਰਨਣਯੋਗ ਹੈ ਕਿ ਮਹਿੰਦਰ ਪਾਲ ਸਿੰਘ ਬਿੱਟੂ ਸਾਲ 2015 ਦੌਰਾਨ ਬਰਗਾੜੀ ਵਿਖੇ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਦਾ ‘ਮੁੱਖ ਦੋਸ਼ੀ’ ਸੀ।

 

 

ਜਾਂਚ ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਨਾਭਾ ਜੇਲ੍ਹ ਦੇ ਕੁਝ ਹੋਰ ਕੈਦੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਦਲਾ ਬਿੱਟੂ ਤੋਂ ਲੈਣ ਦੀ ਯੋਜਨਾ ਉਲੀਕ ਰਹੇ ਸਨ।

 

 

ਇਸ ਮਾਮਲੇ ਦੀ ਜਾਂਚ ਕਰ ਰਹੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਲੇ ਤੱਕ ਬਿੱਟੂ ਦੇ ਕਤਲ ਪਿੱਛੇ ਕਿਸੇ ਤਰ੍ਹਾਂ ਦੀ ਸਾਜ਼ਿਸ਼ ਹੋਣ ਦੀ ਕੋਈ ਪੁਸ਼ਟੀ ਨਹੀਂ ਹੋਈ ਸੀ। ਬਿੱਟੂ ਦੇ ਦੋਵੇਂ ਕਥਿਤ ਕਾਤਲ ਸਰਕਾਰ ਤੋਂ ਵੀ ਇਸ ਗੱਲੋਂ ਨਾਰਾਜ਼ ਸਨ ਕਿ ਬੇਅਦਬੀ ਕਾਂਡ ਦੇ ਦੋਸ਼ੀਆਂ ਖਿ਼ਲਾਫ਼ ਕੋਈ ਉਚਿਤ ਕਾਰਵਾਈ ਨਹੀਂ ਕੀਤੀ ਗਈ। ਇਸੇ ਲਈ ਉਨ੍ਹਾਂ ਨੇ ਬਿੱਟੂ ਤੇ ਹੋਰਨਾਂ ਨੂੰ ਖ਼ਤਮ ਕਰਨ ਦੀ ਯੋਜਨਾ ਉਲੀਕੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bittu s Murder only revenge of sacrilege no conspiracy