ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਨੇ ਫ਼ਗਵਾੜਾ ਤੇ ਮੁਕੇਰੀਆਂ ਲਈ ਐਲਾਨੇ ਆਪਣੇ ਉਮੀਦਵਾਰ

ਭਾਜਪਾ ਨੇ ਫ਼ਗਵਾੜਾ ਤੇ ਮੁਕੇਰੀਆਂ ਲਈ ਐਲਾਨੇ ਆਪਣੇ ਉਮੀਦਵਾਰ

ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀਆਂ ਦੋ ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਅੱਜ ਕਰ ਦਿੱਤਾ ਹੈ। ਫ਼ਗਵਾੜਾ ਤੋਂ ਰਾਜੇਸ਼ ਬਾਘਾ ਅਤੇ ਮੁਕੇਰੀਆਂ ਤੋਂ ਜੰਗੀ ਲਾਲ ਮਹਾਜਨ ਭਾਜਪਾ ਦੇ ਉਮੀਦਵਾਰ ਹੋਣਗੇ।

 

 

ਬਾਕੀ ਦੀਆਂ ਦੋ ਸੀਟਾਂ ਜਲਾਲਾਬਾਦ ਤੇ ਦਾਖਾ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੋਣ ਲੜਨਗੇ। ਉਂਝ ਅੱਜ–ਕੱਲ੍ਹ ਅਕਾਲੀ–ਭਾਜਪਾ ਗੱਠਜੋੜ ਉੱਤੇ ਪ੍ਰਸ਼ਨ–ਚਿੰਨ੍ਹ ਲੱਗਦਾ ਜਾ ਰਿਹਾ ਹੈ।

 

 

ਹਰਿਆਣਾ ਦੇ ਇੱਕੋ–ਇੱਕ ਅਕਾਲੀ ਵਿਧਾਇਕ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਉਸ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਹੁਣ ਅਕਾਲੀ ਦਲ ਤੇ ਭਾਜਪਾ ਵੱਖੋ–ਵੱਖਰੇ ਲੜ ਰਹੇ ਹਨ।

 

 

ਉਂਝ ਪੰਜਾਬ ਵਿੱਚ ਭਾਜਪਾ ਦੇ ਕੁਝ ਆਗੂਆਂ ਦਾ ਢਾਈ ਸਾਲ ਪਹਿਲਾਂ ਆਪਣੀ ਸਰਕਾਰ ਵੇਲੇ ਵੀ ਇਹ ਗਿਲਾ ਰਹਿੰਦਾ ਸੀ ਕਿ ਅਕਾਲੀ ਮੰਤਰੀ ਤੇ ਹੋਰ ਆਗੂ ਉਨ੍ਹਾਂ ਦੀ ਤੇ ਉਨ੍ਹਾਂ ਦੇ ਕਾਰਕੁੰਨਾਂ ਦੀ ਕੋਈ ਗੱਲ ਛੇਤੀ ਕਿਤੇ ਨਹੀਂ ਸੁਣਦੇ।

 

 

ਉਂਝ ਇਸ ਮਾਮਲੇ ’ਤੇ ਹਾਲੇ ਕਿਸੇ ਮੋਹਰੀ ਅਕਾਲੀ ਆਗੂ ਦਾ ਕੋਈ ਬਿਆਨ ਨਹੀਂ ਆਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP announces its candidates for Phagwara and Mukerian