ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਨੇ ਪੰਜਾਬ ਦੇ ਰਾਜਪਾਲ ਕੋਲ ਕੀਤੀ ਨਵਜੋਤ ਸਿੰਘ ਸਿੱਧੂ ਦੀ ਸ਼ਿਕਾਇਤ

ਭਾਜਪਾ ਨੇ ਪੰਜਾਬ ਦੇ ਰਾਜਪਾਲ ਕੋਲ ਕੀਤੀ ਨਵਜੋਤ ਸਿੰਘ ਸਿੱਧੂ ਦੀ ਸ਼ਿਕਾਇਤ

ਭਾਰਤੀ ਜਨਤਾ ਪਾਰਟੀ ਦੇ ਆਗੂ ਸ੍ਰੀ ਤਰੁਣ ਚੁੱਘ ਨੇ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸ਼ਿਕਾਇਤ ਪੰਜਾਬ ਦੇ ਰਾਜਪਾਲ ਸ੍ਰੀ ਵੀਪੀ ਸਿੰਘ ਬਦਨੌਰ ਕੋਲ ਕਰ ਦਿੱਤੀ ਹੈ।

 

 

ਇਹ ਸ਼ਿਕਾਇਤ ਭਾਜਪਾ ਵੱਲੋਂ ਕੀਤੀ ਹੋਈ ਹੀ ਮੰਨੀ ਜਾ ਰਹੀ ਹੈ। ਸ੍ਰੀ ਚੁੱਘ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਪੰਜਾਬ ਵਿੱਚ ਇਸ ਵੇਲੇ ਸੰਵਿਧਾਨਕ ਸੰਕਟ ਚੱਲ ਰਿਹਾ ਹੈ।

 

 

ਸ੍ਰੀ ਚੁੱਘ ਮੁਤਾਬਕ ਹੁਣ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਮੰਤਰਾਲੇ ਦਾ ਕਾਰਜਭਾਰ ਹੀ ਨਹੀਂ ਸੰਭਾਲਿਆ। ਉਹ ਲੰਮੇ ਸਮੇਂ ਤੋਂ ਗ਼ੈਰ–ਹਾਜ਼ਰ ਚੱਲ ਰਹੇ ਹਨ; ‘ਭਾਵੇਂ ਉਹ ਆਪਣੇ ਮੰਤਰੀ ਦੇ ਅਹੁਦੇ ਦੀ ਤਨਖ਼ਾਹ ਲਗਾਤਾਰ ਲੈ ਰਹੇ ਹਨ।’

 

 

ਸ੍ਰੀ ਚੁੱਘ ਦਾ ਕਹਿਣਾ ਹੈ ਕਿ ਇਹ ਵਿਵਾਦ ਦਰਅਸਲ, ਸ੍ਰੀ ਨਵਜੋਤ ਸਿੱਧੂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਹੈ; ਜੋ ਹੁਣ ਸੰਵਿਧਾਨਕ ਸੰਕਟ ਦਾ ਰੂਪ ਅਖ਼ਤਿਆਰ ਕਰ ਚੁੱਕਾ ਹੈ।

 

 

ਭਾਜਪਾ ਆਗੂ ਨੇ ਰਾਜਪਾਲ ਨੂੰ ਬੇਨਤੀ ਕੀਤੀ ਹੈ ਕਿ ਉਹ ਤੁਰੰਤ ਪੰਜਾਬ ਦੇ ਹਿਤ ਵਿੱਚ ਕੋਈ ਫ਼ੈਸਲਾ ਲੈਣ। ਜੇ ਸ੍ਰੀ ਸਿੱਧੂ ਬਿਜਲੀ ਮੰਤਰਾਲੇ ਦਾ ਕਾਰਜਭਾਰ ਨਹੀਂ ਸੰਭਾਲਣਾ ਚਾਹੁੰਦੇ, ਤਾਂ ਕਿਸੇ ਹੋਰ ਨੂੰ ਉਸ ਥਾਂ ਨਿਯੁਕਤ ਕਰਨਾ ਚਾਹੀਦਾ ਹੈ।

 

 

ਸ੍ਰੀ ਤਰੁਣ ਚੁੱਘ ਨੇ ਕਿਹਾ ਹੈ ਕਿ ਸ੍ਰੀ ਨਵਜੋਤ ਸਿੰਘ ਸਿੱਧੂ ਸਰਕਾਰੀ ਖ਼ਜ਼ਾਨੇ ’ਚੋਂ ਤਨਖ਼ਾਹ ਤਾਂ ਲੈ ਰਹੇ ਹਨ ਪਰ ਕੰਮ ਨਹੀਂ ਕਰ ਰਹੇ; ਇਸ ਲਈ ਉਨ੍ਹਾਂ ਵਿਰੁੱਧ ਕਾਰਵਾਈ ਕਰਨੀ ਤਾਂ ਬਣਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP complains about Navjot Singh Sidhu to Punjab Governor