ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ `ਚ ਭਾਜਪਾ ਰਹੀ ਨਾਕਾਮ, ਲੋਕਾਂ ਦਾ ਧਿਆਨ ਕਰ ਰਹੀ ਲਾਂਭੇ: ਕੈਪਟਨ

ਕੇਂਦਰ `ਚ ਭਾਜਪਾ ਰਹੀ ਨਾਕਾਮ, ਲੋਕਾਂ ਦਾ ਧਿਆਨ ਕਰ ਰਹੀ ਲਾਂਭੇ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਵੱਲੋਂ ਉਨ੍ਹਾਂ ਤੇ ਦੀ ਸਰਕਾਰ ਦੇ ਕੰਮਕਾਜ `ਤੇ ਕੀਤੀਆਂ ਟਿੱਪਣੀਆਂ ਨੂੰ ਬੇਤੁਕੀਆਂ ਤੇ ਹਾਸੋਹੀਣਾ ਕਰਾਰ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਦਰਅਸਲ, ਕੇਂਦਰ `ਚ ਭਾਜਪਾ ਦੀ ਸਰਕਾਰ ਹਰ ਮੋਰਚੇ `ਤੇ ਫ਼ੇਲ੍ਹ ਰਹੀ ਹੈ ਤੇ ਹੁਣ ਉਸ ਦੇ ਆਗੂ ਲੋਕਾਂ ਦਾ ਧਿਆਨ ਵਟਾਉਣ ਦੇ ਘਟੀਆ ਹਥਕੰਡੇ ਵਰਤਣ `ਤੇ ਉੱਤਰ ਆਏ ਹਨ।


ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਸੂਬੇ ਨੂੰ ਚਲਾਉਣ ਲਈ ਉਨ੍ਹਾਂ ਨੂੰ ਫ਼ਤਵਾ ਦਿੱਤਾ ਹੈ, ਨਾ ਕਿ ਭਾਜਪਾ ਨੂੰ। ਉਨ੍ਹਾਂ ਕਿਹਾ ਕਿ ਮਲਿਕ ਹੁਰਾਂ ਨੂੰ ਸਰਕਾਰੀ ਕੰਮਾਂ ਤੋਂ ਲਾਂਭੇ ਰਹਿ ਕੇ ਆਪਣੀ ਪਾਰਟੀ `ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਭਾਜਪਾ ਸਣੇ ਕਦੇ ਵੀ ਆਪਣੇ ਮੰਤਰੀਆਂ ਤੇ ਅਧਿਕਾਰੀਆਂ ਨੂੰ ਆਜ਼ਾਦਾਨਾ ਢੰਗ ਨਾਲ ਕੰਮ ਨਹੀਂ ਕਰਨ ਦਿੱਤਾ। ਇਸ ਦੇ ਉਲਟ ਉਹ ਅਕਾਰਟੀ ਦੇ ਵਿਕੇਂਦਰੀਕਰਨ ਵਿੱਚ ਵਿਸ਼ਵਾਸ ਰੱਖਦੇ ਹਨ।


ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਲਿਕ ਦੀ ਪਾਰਟੀ ਦੇ ਭਾਈਵਾਲ ਅਕਾਲੀਆਂ ਨੇ ਦਹਾਕੇ ਬੱਧੀ ਦੀ ਆਪਣੀ ਹਕੂਮਤ ਦੌਰਾਨ ਕਰਜ਼ੇ `ਚ ਫਸੇ ਕਿਸਾਨਾਂ ਲਈ ਸਿਰਫ਼ ਗੱਲਾਂ-ਬਾਤਾਂ ਤੋਂ ਬਿਨਾ ਹੋਰ ਕੁਝ ਨਹੀਂ ਕੀਤਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP in centre a big failure says Captain