ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਆਗੂ ਕਮਲ ਸ਼ਰਮਾ ਨਹੀਂ ਰਹੇ

ਭਾਜਪਾ ਆਗੂ ਕਮਲ ਸ਼ਰਮਾ ਨਹੀਂ ਰਹੇ

ਪੰਜਾਬ ਦੀ ਭਾਜਪਾ ਇਕਾਈ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਭਾਜਪਾ ਆਗੂ ਕਮਲ ਸ਼ਰਮਾ ਦਾ ਅੱਜ ਐਤਵਾਰ ਸਵੇਰੇ ਫ਼ਿਰੋਜ਼ਪੁਰ ’ਚ ਦੇਹਾਂਤ ਹੋ ਗਿਆ ਹੈ।  48 ਸਾਲਾ ਸ੍ਰੀ ਕਮਲ ਸ਼ਰਮਾ ਨੂੰ ਅੱਜ ਸਵੇਰੇ ਦਿਲ ਦਾ ਦੌਰਾ ਪਿਆ। ਤਦ ਉਨ੍ਹਾਂ ਨੂੰ ਸਥਾਨਕ ਹਸਪਤਾਲ ’ਚ ਲਿਜਾਂਦਾ ਗਿਆ ਪਰ ਉਹ ਤਾਂ ਰਾਹ ’ਚ ਹੀ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖ ਚੁੱਕੇ ਸਨ।

 

 

ਖ਼ਬਰ ਏਜੰਸੀ PTI ਮੁਤਾਬਕ ਸ੍ਰੀ ਕਮਲ ਸ਼ਰਮਾ ਅੱਜ ਸਵੇਰੇ ਚੰਗੇ–ਭਲੇ ਘਰੋਂ ਸੈਰ ਲਈ ਘਰੋਂ ਨਿੱਕਲੇ ਸਨ, ਰਾਹ ਵਿੱਚ ਹੀ ਕਿਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਹ ਆਪਣੇ ਪਿੱਛੇ ਆਪਣੀ ਪਤਨੀ ਤੇ ਦੋ ਬੱਚੇ ਛੱਡ ਗਏ ਹਨ।

 

 

ਹਾਲੇ ਕੁਝ ਸਮਾਂ ਪਹਿਲਾਂ ਹੀ ਸ੍ਰੀ ਕਮਲ ਸ਼ਰਮਾ ਨੇ ਆਪਣੇ ਟਵਿਟਰ ਹੈਂਡਲ ਰਾਹੀਂ ਲੋਕਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਸਨ।

 

 

24 ਮਾਰਚ 2017 ਨੂੰ ਵੀ ਇੱਕ ਵਾਰ ਫ਼ਿਰੋਜ਼ਪੁਰ ’ਚ ਹੀ ਸ੍ਰੀ ਕਮਲ ਸ਼ਰਮਾ ਦੇ ਦਿਲ ਦੀ ਧੜਕਣ ਅਚਾਨਕ ਰੁਕ ਗਈ ਸੀ। ਤਦ ਉਨ੍ਹਾਂ ਨੂੰ ਤੁਰੰਤ ਲੁਧਿਆਣਾ ਦੇ ਹੀਰੋ ਡੀਐੱਮਸੀ ਹਾਰਟ ਇੰਸਟੀਚਿਊਟ ਲਿਜਾਂਦਾ ਗਿਆ ਸੀ, ਜਿੱਥੇ ਉਨ੍ਹਾਂ ਦੇ ਦਿਲ ਦਾ ਆਪਰੇਸ਼ਨ ਹੋਇਆ ਸੀ।

 

 

ਉਦੋਂ ਡਾ. ਜੀਐੱਸ. ਵਾਂਡਰ ਨੇ ਸ੍ਰੀ ਕਮਲ ਸ਼ਰਮਾ ਦਾ ਨਿਰੀਖਣ ਕਰਨ ਤੋਂ ਬਾਅਦ ਉਨ੍ਹਾਂ ਦੇ ਦਿਲ ਦੀ ਖੱਬੀ ਵੱਡੀ ਧਮਣੀ ਵਿੱਚ ਪਈ ਰੁਕਾਵਟ ਦੂਰ ਕਰ ਕੇ ਉਨ੍ਹਾਂ ਨੂੰ ਠੀਕ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP leader Kamal Sharma passes away