ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਆਗੂ ਸ਼ਵੇਤ ਮਲਿਕ ਦੀ ਤਿਲਕ ਗਈ ਜ਼ੁਬਾਨ ਤੇ ਆਖ ਗਏ ਇਹ ਕੁਝ…

ਭਾਜਪਾ ਆਗੂ ਸ਼ਵੇਤ ਮਲਿਕ ਦੀ ਤਿਲਕ ਗਈ ਜ਼ੁਬਾਨ ਤੇ ਆਖ ਗਏ ਇਹ ਕੁਝ…

ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਬੀਤੇ ਹਫ਼ਤੇ ਇੱਕ ਅਜਿਹਾ ਬਿਆਨ ਦੇ ਬੈਠੇ ਕਿ ਉਨ੍ਹਾਂ ਦੀ ਆਪਣੀ ਪਾਰਟੀ ਦੇ ਆਗੂਆਂ ਤੇ ਕਾਰਕੁੰਨਾਂ ਲਈ ਕੁਝ ਕਸੁਤੀ ਜਿਹੀ ਸਥਿਤੀ ਬਣ ਗਈ।

 

 

ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਵਿਡੀਓ ਵਿੱਚ ਸ੍ਰੀ ਸ਼ਵੇਤ ਮਲਿਕ ਭਾਸ਼ਣ ਦਿੰਦੇ ਸੁਣਦੇ ਹਨ। ਦਰਅਸਲ, ਅੱਜ–ਕੱਲ੍ਹ ਪੰਜਾਬ ਵਿੱਚ ਭਾਜਪਾ ਦੀ ਨਵੀਂ ਮੈਂਬਰਸ਼ਿਪ ਦੀ ਮੁਹਿੰਮ ਚੱਲ ਰਹੀ ਹੈ। ਉਸ ਮੁਹਿੰਮ ਦੌਰਾਨ ਸ੍ਰੀ ਮਲਿਕ ਜਦੋਂ ਆਪਣੀ ਪਾਰਟੀ ਦੇ ਕਾਰਕੁੰਨਾਂ ਤੇ ਕੁਝ ਹੋਰਨਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ; ਤਾਂ ਉਨ੍ਹਾਂ ਦੀ ਜ਼ੁਬਾਨ ਥੋੜ੍ਹੀ ਤਿਲਕ ਗਈ ਤੇ ਉਨ੍ਹਾਂ ਦੇ ਮੂੰਹੋਂ ਨਿੱਕਲੀ ਗੱਲ ਕਿਸੇ ਹੋਰ ਹੀ ਪਾਸੇ ਚਲੀ ਗਈ।

 

 

ਸ੍ਰੀ ਮਲਿਕ ਨੇ ਕਿਹਾ ਕਿ – ‘ਸਾਨੂੰ ਹਾਈ ਕਮਾਂਡ ਨੇ ਹਦਾਇਤ ਜਾਰੀ ਕੀਤੀ ਹੈ ਕਿ ਅਸੀਂ ਇੱਕ ਅਜਿਹੀ ਫ਼ੌਜ ਬਣਾਈਏ, ਜੋ ਘਰ–ਘਰ ’ਚ ਜਾਵੇ ਤੇ ਲੋਕਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕੇ।’

 

 

ਭਾਵੇਂ ਸ੍ਰੀ ਮਲਿਕ ਦੀ ਜ਼ੁਬਾਨ ਤਿਲਕ ਜਾਣ ਕਾਰਨ ਅਜਿਹਾ ਕੁਝ ਉਨ੍ਹਾਂ ਦੇ ਮੂੰਹੋਂ ਨਿੱਕਲ ਗਿਆ ਪਰ ਸੋਸ਼ਲ ਮੀਡੀਆ ਉੱਤੇ ਆਮ ਜਨਤਾ ਨੇ ਉਨ੍ਹਾਂ ਨੂੰ ਬਿਲਕੁਲ ਵੀ ਨਹੀਂ ਬਖ਼ਸ਼ਿਆ ਤੇ ਉਨ੍ਹਾਂ ਨੂੰ ਖ਼ੂਬ ਟਰੋਲ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP Leader Shwait Malik s tongue slipped and he said this