ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਾਸਾਂਸੀ-ਅੰਮ੍ਰਿਤਸਰ ਨਿਰੰਕਾਰੀ ਭਵਨ `ਚ ਧਮਾਕਾ, 3 ਮਰੇ, ਕਈ ਜ਼ਖ਼ਮੀ

ਰਾਜਾਸਾਂਸੀ-ਅੰਮ੍ਰਿਤਸਰ ਨਿਰੰਕਾਰੀ ਭਵਨ `ਚ ਧਮਾਕਾ, 3 ਮਰੇ, ਕਈ ਜ਼ਖ਼ਮੀ

ਅੰਮ੍ਰਿਤਸਰ ਦੇ ਪਿੰਡ ਰਾਜਾਸਾਂਸੀ `ਚ ਇੱਕ ਜ਼ਬਰਦਸਤ ਧਮਾਕਾ ਹੋ ਜਾਣ ਕਾਰਨ ਤਿੰਨ ਵਿਅਕਤੀ ਮਾਰੇ ਗਏ ਹਨ ਅਤੇ ਕਈ ਜ਼ਖ਼ਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਇੱਕ ਗਰਨੇਡ ਨਾਲ ਕੀਤਾ ਗਿਆ ਹੈ। ਇਸ ਸਮੁੱਚੇ ਇਲਾਕੇ `ਚ ਰੈੱਡ-ਅਲਰਟ ਕਰ ਦਿੱਤਾ ਗਿਆ ਹੈ।


ਖ਼ੁਫ਼ੀਆ ਏਜੰਸੀਆਂ ਪਹਿਲਾਂ ਤੋਂ ਹੀ ਪੰਜਾਬ ਵਿੱਚ ਕਿਸੇ ਵੱਡੀ ਦਹਿਸ਼ਤਗਰਦ ਵਾਰਦਾਤ ਦੀ ਚੇਤਾਵਨੀ ਦਿੰਦੀਆਂ ਆ ਰਹੀਆਂ ਹਨ। ਚਸ਼ਮਦੀਦ ਗਵਾਹਾਂ ਅਨੁਸਾਰ ਦੋ ਨੌਜਵਾਨ ਇੱਕ ਮੋਟਰਸਾਇਕਲ `ਤੇ ਪੁੱਜੇ ਅਤੇ ਉੱਥੇ ਭੀੜ ਵੱਲ ਇੱਕ ਗਰਨੇਡ ਸੁੱਟ ਕੇ ਤੇਜ਼ ਰਫ਼ਤਾਰ ਨਾਲ ਨਿਰੰਕਾਰੀ ਭਵਨ ਕੰਪਲੈਕਸ `ਚੋਂ ਬਾਹਰ ਹੋ ਗਏ।


ਮੌਕੇ `ਤੇ ਮੌਜੂਦ ਕੁਝ ਲੋਕਾਂ ਨੇ ਉਨ੍ਹਾਂ ਨੂੰ ਭੱਜ ਕੇ ਫੜਨ ਤੇ ਰੋਕਣ ਦੀ ਕੋਸਿ਼ਸ਼ ਕੀਤੀ ਪਰ ਉਹ ਬਚ ਨਿੱਕਲਣ ਵਿੱਚ ਸਫ਼ਲ ਹੋ ਗਏ। ਉਨ੍ਹਾਂ ਸ਼ੱਕੀ ਦਹਿਸ਼ਤਗਰਦਾਂ ਨੇ ਆਪਣੇ ਚਿਹਰੇ ਢਕੇ ਹੋਏ ਸਨ ਤੇ ਉਨ੍ਹਾਂ ਕੋਲ ਇੱਕ ਪਿਸਤੌਲ ਵੀ ਵਿਖਾਈ ਦੇ ਰਹੀ ਸੀ।  ਇੱਕ ਹੋਰ ਸ਼ਰਧਾਲੂ ਨੇ ਅੱਤਵਾਦੀਆਂ ਕੋਲ ਅਸਾਲਟ ਰਾਈਫ਼ਲ ਹੋਣ ਦਾ ਦਾਅਵਾ ਵੀ ਕੀਤਾ ਹੈ। ਜ਼ਖ਼ਮੀਆਂ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ `ਚ ਦਾਖ਼ਲ ਕਰਵਾਇਆ ਗਿਆ ਹੈ। ਇੱਕ ਜ਼਼ਖ਼ਮੀ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।


ਧਮਾਕੇ ਦੀ ਇਸ ਵਾਰਦਾਤ ਤੋਂ ਬਾਅਦ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ `ਚ ਵੀ ‘ਅਲਰਟ` ਕਰ ਦਿੱਤਾ ਗਿਆ ਹੈ।


ਦੋਵੇਂ ਦਹਿਸ਼ਤਗਰਦ ਸਕਿਓਰਿਟੀ ਗਾਰਡ (ਗੇਟ ਕੀਪਰ) ਨੂੰ ਪਿਸਤੌਲ ਵਿਖਾ ਕੇ ਧਾਰਮਿਕ ਸਥਾਨ ਅੰਦਰ ਘੁਸੇ।

ਰਾਜਾਸਾਂਸੀ-ਅੰਮ੍ਰਿਤਸਰ ਨਿਰੰਕਾਰੀ ਭਵਨ `ਚ ਧਮਾਕਾ, 3 ਮਰੇ, ਕਈ ਜ਼ਖ਼ਮੀ,


ਪੰਜਾਬ `ਚ ਵਾਪਰੀ ਇਹ ਵੱਡੀ ਵਾਰਦਾਤ ਹੈ ਤੇ ਜੇ ਇਹ ਆਖ ਲਿਆ ਜਾਵੇ ਕਿ ਇਸ ਤੋਂ ਪੰਜਾਬ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ; ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਹੁਣ ਜਦੋਂ ਪੰਜਾਬ ਵਿੱਚ ਅਲਰਟ ਜਾਰੀ ਹੋਇਆ ਹੋਵੇ, ਫਿਰ ਵੀ ਦਹਿਸ਼ਤਗਰਦ ਆਪਣੀਆਂ ਘਿਨਾਉਣੀਆਂ ਹਰਕਤਾਂ ਨੂੰ ਅੰਜਾਮ ਦੇ ਦੇਣ, ਤਾਂ ਫਿਰ ਸੁਰੱਖਿਆ ਏਜੰਸੀਆਂ `ਤੇ ਤਾਂ ਸੁਆਲ ਉੱਠਣੇ ਸੁਭਾਵਕ ਹੀ ਹਨ।


ਬੀਤੀ 15 ਨਵੰਬਰ ਨੂੰ ਪੰਜਾਬ ਪੁਲਸ ਨੇ ਇੱਕ ਖ਼ੁਫ਼ੀਆ ਏਜੰਸੀ ਦਾ ਨੋਟ ਵੀ ਜਾਰੀ ਕੀਤਾ ਸੀ ਕਿ ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਦੇ ਛੇ ਤੋਂ ਸੱਤ ਅੱਤਵਾਦੀ ਪੰਜਾਬ `ਚ ਦਾਖ਼ਲ ਹੋ ਗਏ ਹਨ। ਅੱਤਵਾਦੀ ਜ਼ਾਕਿਰ ਮੂਸਾ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਸਨ, ਤਾਂ ਜੋ ਉਸ ਨੂੰ ਆਮ ਜਨਤਾ ਆਸਾਨੀ ਨਾਲ ਪਛਾਣ ਸਕੇ।   

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Blast at Nirankari Bhawan Rajasansi 3 dead