ਡੇਰਾ ਬੱਸੀ ਲਾਗਲੇ ਪਿੰਡ ਸੈਦਪੁਰਾ ਸਥਿਤ ਇੱਕ ਕੈਮੀਕਲ ਫ਼ੈਕਟਰੀ ’ਚ ਜ਼ਬਰਦਸਤ ਧਮਾਕਾ ਹੋਣ ਕਾਰਨ 10 ਵਰਕਰ ਜ਼ਖ਼ਮੀ ਹੋ ਗਏ ਹਨ; ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਰੀਐਕਟਰ ਫਟਣ ਕਾਰਨ ਇਹ ਹਾਦਸਾ ਵਾਪਰਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਘਟਨਾ ਅੱਜ ਸਨਿੱਚਰਵਾਰ ਸ਼ਾਮੀਂ 3:30 ਵਜੇ ਦੀ ਹੈ; ਜਦੋਂ ਸਾਰੇ ਕਾਮੇ ਆਪਣੀ ਡਿਊਟੀ ’ਤੇ ਤਾਇਨਾਤ ਸਨ।
ਜ਼ਖ਼ਮੀਆਂ ਨੂੰ ਡੇਰਾ ਬੱਸੀ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ; ਜਿੱਥੇ ਤਿੰਨ ਫੱਟੜਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਸ ਧਮਾਕੇ ਦੇ ਕਾਰਨ ਜਾਣਨ ਲਈ ਜਾਂਚ ਕੀਤੀ ਜਾ ਰਹੀ ਹੈ।