ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਠਿੰਡਾ ਦੀ ਮਾਚਿਸ ਫੈਕਟਰੀ ’ਚ ਧਮਾਕਾ, ਕੈਪਟਨ ਵਲੋਂ ਮੁਆਵਜ਼ੇ ਦਾ ਐਲਾਨ

1 / 5ਬਠਿੰਡਾ ’ਚ ਮਾਚਿਸ ਫੈਕਟਰੀ ’ਚ ਧਮਾਕਾ, ਇੱਕ ਮੌਤ-ਇੱਕ ਜ਼ਖ਼ਮੀ (ਸੰਜੀਵ ਕੁਮਾਰ ਪ੍ਰਜਾਪਤੀ)

2 / 5ਬਠਿੰਡਾ ’ਚ ਮਾਚਿਸ ਫੈਕਟਰੀ ’ਚ ਧਮਾਕਾ, ਇੱਕ ਮੌਤ-ਇੱਕ ਜ਼ਖ਼ਮੀ (ਸੰਜੀਵ ਕੁਮਾਰ ਪ੍ਰਜਾਪਤੀ)

3 / 5ਬਠਿੰਡਾ ’ਚ ਮਾਚਿਸ ਫੈਕਟਰੀ ’ਚ ਧਮਾਕਾ, ਇੱਕ ਮੌਤ-ਇੱਕ ਜ਼ਖ਼ਮੀ (ਸੰਜੀਵ ਕੁਮਾਰ ਪ੍ਰਜਾਪਤੀ)

4 / 5ਬਠਿੰਡਾ ’ਚ ਮਾਚਿਸ ਫੈਕਟਰੀ ’ਚ ਧਮਾਕਾ, ਇੱਕ ਜ਼ਖ਼ਮੀ-ਇੱਕ ਮੌਤ (ਸੰਜੀਵ ਕੁਮਾਰ ਪ੍ਰਜਾਪਤੀ)

5 / 5ਬਠਿੰਡਾ ’ਚ ਮਾਚਿਸ ਫੈਕਟਰੀ ’ਚ ਧਮਾਕਾ, ਇੱਕ ਜ਼ਖ਼ਮੀ-ਇੱਕ ਮੌਤ (ਸੰਜੀਵ ਕੁਮਾਰ ਪ੍ਰਜਾਪਤੀ)

PreviousNext

ਬਠਿੰਡਾ ਚ ਅੱਜ ਇੱਕ ਮਾਚਿਸ ਦੀ ਫ਼ੈਕਟਰੀ `ਚ ਜ਼ਬਰਦਸਤ ਧਮਾਕਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਸਥਾਨਕ ਗਰੋਥ ਸੈਂਟਰ ਵਿਖੇ ਹੋਏ ਇਸ ਧਮਾਕੇ ਕਾਰਨ ਫ਼ੈਕਟਰੀ ਦੇ ਇੱਕ ਹਿੱਸੇ ਦੀ ਛੱਤ ਉੱਡ ਗਈ ਜਦਕਿ ਇੱਕ ਦੀਵਾਰ ਚ ਵੀ ਵੱਡਾ ਖੱਡ ਬਣ ਗਿਆ ਹੈ।

 

ਮਿਲੀ ਜਾਣਕਾਰੀ ਮੁਤਾਬਕ ਧਮਾਕਾ ਹੋਣ ਮਗਰੋਂ ਫ਼ੈਕਟਰੀ `ਚ ਤੇਜ਼ ਅੱਗ ਲੱਗ ਗਈ ਜਦਕਿ ਅੱਗ ਦੀ ਲਪੇਟ `ਚ ਆਉਣ ਕਾਰਨ ਦੋ ਮਜ਼ਦੂਰ ਗੰਭੀਰ ਜ਼ਖਮੀ ਹੋ ਗਏ ਹਨ, ਜਿਨਾਂ ਚੋਂ ਇੱਕ ਮਜ਼ਦੂਰ ਦੀ ਮੌਤ ਹੋ ਗਈ ਹੈ। ਮੌਕੇ `ਤੇ ਬਚਾਅ ਅਤੇ ਰਾਹਤ ਕਾਰਜ ਦੀਆਂ ਟੀਮਾਂ ਅੱਗ ਬੁਝਾਉਣ ਚ ਜੁਟੀਆਂ ਹਨ। ਫੈਕਟਰੀ ਚ ਚਾਰੇ ਪਾਸੇ ਧੂੰਆਂ-ਧੂੰਆਂ ਹੋਇਆ ਪਿਆ ਹੈ।

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ ਤੇ ਡੂੰਘਾ ਦੁੱਖ ਪ੍ਰਗਟਾਇਆ ਹੈ ਅਤੇ ਇਸ ਨੂੰ ਮੰਦਭਾਗੀ ਘਟਨਾ ਦਸਿਆ ਹੈ। ਮੁੱਖ ਮੰਤਰੀ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਤੁਰੰਤ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਹਾਦਸੇ ਚ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ੇ ਵਜੋਂ 3 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ ਜਦਕਿ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਮਾਲੀ ਮਦਦ ਦਿੱਤੀ ਜਾਵੇਗੀ। ਕੈਪਟਨ ਅਮਰਿੰਦਰ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਵੀ ਦੇ ਦਿੱਤੇ ਹਨ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Explosion in Matchbox factory in Bathinda one injured-one death