ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਮਦਮੀ ਟਕਸਾਲ ਅਤੇ ਤਰਨਾ ਦਲ ਵਿਚਕਾਰ ਖੂਨੀ ਝੜਪ, ਕਈ ਜ਼ਖ਼ਮੀ

(ਤਸਵੀਰ ਧੰਨਵਾਦ, ਜਾਗਰਣ ਸਮੂਹ)

 

ਮਹਿਤਾ ਕਸਬਾ ਵਿੱਚ ਦਮਦਮੀ ਟਕਸਾਲ ਤੇ ਤਰਨਾ ਦਲ ਦੇ ਸਮਰੱਥਕਾਂ ਵਿਚਕਾਰ ਗਾਵਾਂ ਨੂੰ ਲੈ ਕੇ ਖੂਨੀ ਝੜਪ ਹੋ ਗਈ। ਦੋਹਾਂ ਧਿਰਾਂ ਦੇ ਲਗਭਗ 500 ਤੋਂ ਜ਼ਿਆਦਾ ਸਮਰੱਥਕ ਆਹਮਣੇ ਸਾਹਮਣੇ ਹੋ ਗਏ। ਦੋਵਾਂ ਪਾਸਿਉਂ ਗੋਲੀਆਂ ਚੱਲੀਆਂ। ਇੱਕ ਦੂਜੇ ਉੱਤੇ ਇੱਟਾਂ ਰੋੜ੍ਹੇ ਮਾਰੇ ਗਏ ਜਿਸ ਨਾਲ ਸੱਤ ਲੋਕ ਜ਼ਖ਼ਮੀ ਹੋ ਗਏ। 

 

ਸਥਿਤੀ ਨੂੰ ਭਾਪਦਿਆਂ ਪ੍ਰਸਾਸ਼ਨ ਨੇ ਭਾਰੀ ਗਿਣਤੀ ਵਿੱਚ ਪੁਲਿਸ ਦੀ ਤੈਨਾਤੀ ਕਰ ਦਿੱਤੀ ਹੈ। ਖ਼ਬਰ ਲਿਖ ਜਾਣ ਤੱਕ ਸਥਿਤੀ ਤਣਾਅਪੂਰਨ ਬਣੀ ਹੋਈ ਸੀ ਅਤੇ ਇੰਝ ਲੱਗ ਰਿਹਾ ਸੀ ਕਿ ਜਿਵੇਂ ਕਰਫਿਊ ਲੱਗ ਗਿਆ ਹੋਵੇ। 

 

ਜ਼ਖ਼ਮੀਆਂ ਨੂੰ ਗੁਰੂ ਨਾਨਕ ਦੇਵ ਹਸਤਪਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀ ਮਨਪ੍ਰੀਤ ਸਿੰਘ, ਪੰਥਜੀਤ ਸਿੰਘ, ਜਗਤਾਰ ਸਿੰਘ, ਸੁਖਵਿੰਦਰ ਸਿੰਘ, ਨੰਬਰਦਾਰ ਸਿੰਘ, ਜਗਤਾਰ ਸਿੰਘ ਨਿੱਜੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਸੀ। 

 

ਇਸ ਸਬੰਧੀ ਐਸ ਪੀ ਹਰਪਾਲ ਸਿੰਘ ਨੇ ਦੱਸਿਆ ਕਿ ਦੋਹਾਂ ਧਿਰਾਂ ਦਾ ਗਾਵਾਂ ਨੂੰ ਲੈ ਕੇ ਵਿਵਾਦ ਹੈ। ਫਿਲਹਾਲ ਗਾਵਾਂ ਨੂੰ ਖੇਤਾਂ ਅਤੇ ਰਸਤੇ ਤੋਂ ਹਟਵਾ ਦਿੱਤਾ ਗਿਆ ਹੈ।

 

ਕੀ ਸੀ ਮਾਮਲਾ

 

ਚਸਮਦੀਦਾਂ ਅਨੁਸਾਰ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਦੇ ਮੈਂਬਰਾਂ ਦਾ ਤਰਨਾ ਦਲ ਦੇ ਮੁਖੀ ਗਜਨ ਸਿੰਘ ਦੇ ਮੈਂਬਰਾਂ ਨਾਲ ਪੁਰਾਣਾ ਵਿਵਾਦ ਚੱਲ ਰਿਹਾ ਹੈ। ਸ਼ੁੱਕਰਵਾਰ ਸ਼ਾਮ ਤਰਨਾ ਦਲ ਦੇ ਕਈ ਮੈਂਬਰ ਹਜ਼ਾਰਾਂ ਗਾਵਾਂ ਲੈ ਕੇ ਗੁਰਦੁਆਰਾ ਸਾਹਿਬ ਕੋਲ ਪੁੱਜ ਗਏ। ਇਹ ਗਾਵਾਂ ਹੋਲੀ ਹੋਲੀ ਦਮਦਮੀ ਟਕਸਾਲ ਦੇ ਮੈਂਬਰਾਂ ਦੇ ਖੇਤਾਂ ਵਿੱਚ ਪਹੁੰਚ ਗਈ ਅਤੇ ਫਸਲ ਨੂੰ ਬਰਬਾਦ ਕਰ ਦਿੱਤਾ। 

 

ਇਸ ਸਬੰਧੀ ਜਦੋਂ ਦਮਦਮੀ ਟਕਸਾਲ ਦੇ ਮੈਂਬਰਾਂ ਨੂੰ ਇਸ ਦੇ ਬਾਰੇ ਪਤਾ ਲੱਗਾ ਤਾਂ ਉਹ ਵੀ ਦਰਜਨ ਦੇ ਕਰੀਬ ਹਥਿਆਰਬੰਦ ਮੈਂਬਰਾਂ ਨਾਲ ਖੇਤਾਂ ਵਿੱਚ ਪੁੱਜੇ। ਇਥੇ ਦੋਹਾਂ ਗੁੱਟਾਂ ਦੇ ਮੈਂਬਰ ਵਿਚਕਾਰ ਆਹਮਣੇ ਸਾਹਮਣੇ ਹੋ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bloody clash between Damdami Taksal and Tarna Dal seven injured