ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਗਾ ਦੇ ਛੱਪੜ ’ਚੋਂ ਬਰਾਮਦ ਹੋਈਆਂ ਲਾਪਤਾ ਫ਼ੌਜੀਆਂ ਦੀ ਲਾਸ਼ਾਂ

ਮੋਗਾ ਦੇ ਪਿੰਡ ਭਿੰਡਰ ਖੁਰਦ ਚ ਬਣੇ ਛੱਪੜ ਤੋਂ ਇੱਕ ਕਾਰ ’ਚੋਂ ਦੋ ਫ਼ੌਜੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮ੍ਰਿਤਕਾਂ ਦੀ ਪਛਾਣ ਸੁਰਜੀਤ ਸਿੰਘ ਨਿਵਾਸੀ ਪਿੰਡ ਭਿੰਡਰ ਖੁਰਦ ਅਤੇ ਹਰਪ੍ਰੀਤ ਸਿੰਘ ਨਿਵਾਸੀ ਬਾਲਕੰਡਾ, ਰੋਪੜ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ਾਂ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਦੋਵੇਂ ਜਵਾਨ ਜਲੰਧਰ ਚ 13 ਮੀਡੀਅਮ ਯੂਨੀਅਨ ਚ ਤਾਇਨਾਤ ਸਨ। ਦੋਵੇਂ ਜਵਾਨ ਐਤਵਾਰ ਨੂੰ ਜਲੰਧਰ ਤੋਂ ਚਲੇ ਸਨ। ਸ਼ਿਵਰਾਤਰੀ ਦੀ ਛੁੱਟੀ ਹੋਣ ਕਾਰਨ ਸੁਰਜੀਤ ਸਿੰਘ ਆਪਣੇ ਸਾਥੀ ਹਰਪ੍ਰੀਤ ਸਿੰਘ ਨੂੰ ਲੈ ਕੇ ਸਵਿੱਫ਼ਟ ਕਾਰ ਚ ਆਪਣੇ ਪਿੰਡ ਭਿੰਡਰ ਖੁਰਦ ਲਈ ਨਿਕਲਿਆ ਸੀ।

 

 

 

ਮੋਗਾ ਦੇ ਪਿੰਡ ਜਲਾਲਾਬਾਦ ਕੋਲ ਆ ਕੇ ਸੁਰਜੀਤ ਸਿੰਘ ਨੇ ਆਪਣੇ ਪਰਿਵਾਰ ਨੂੰ ਫ਼ੋਨ ਕਰਕੇ ਦਸਿਆ ਕਿ ਉਹ ਆ ਰਿਹਾ ਹੈ ਤੇ ਦਰਵਾਜ਼ਾ ਖੁੱਲ੍ਹਾ ਰੱਖਣ। ਬਾਅਦ ਚ ਉਹ ਘਰ ਨਹੀਂ ਪੁੱਜਿਆ ਤੇ ਉਨ੍ਹਾਂ ਦੇ ਫ਼ੋਨ ਵੀ ਬੰਦ ਆ ਰਹੇ ਸਨ।

 

ਲੰਘੇ ਤਿੰਨ ਦਿਨਾਂ ਤੋਂ ਸਥਾਨਕ ਪੁਲਿਸ ਅਤੇ ਫ਼ੌਜ ਦੇ ਅਧਿਕਾਰੀਆਂ ਵਲੋਂ ਦੋਨਾਂ ਜਵਾਨਾਂ ਦੀ ਭਾਲ ਜਾਰੀ ਸੀ। ਦੋਨਾਂ ਦੇ ਫ਼ੋਨ ਦੀ ਲੋਕੇਸ਼ਨ ਵੀ ਪਿੰਡ ਭਿੰਡਰ ਕਲਾਂ ਕੋਲ ਆ ਕੇ ਬੰਦ ਹੋ ਗਈ ਸੀ। ਇਸੇ ਕਾਰਨ ਵੀਰਵਾਰ ਨੂੰ ਲੋਕਾਂ ਨੇ ਪਿੰਡ ਦੇ ਛੱਪੜ ਚ ਇਕ ਪਲਟੀ ਹੋਈ ਕਾਰ ਦਾ ਟਾਇਰ ਦੇਖਿਆ।

 

ਪੁਲਿਸ ਨੇ ਮੌਕੇ ਆ ਕੇ ਜਦੋਂ ਛੱਪੜ ਤੋਂ ਸਵਿੱਫ਼ਟ ਕਾਰ ਕੱਢਵਾਈ ਤਾਂ ਦੋਨਾਂ ਜਵਾਨਾਂ ਦੀਆਂ ਲਾਸ਼ਾਂ ਇਸ ਕਾਰ ਚੋਂ ਬਰਾਮਦ ਕੀਤੀਆਂ ਗਈਆਂ। ਹਾਲੇ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਧਰਮਕੋਟ ਰਛਪਾਲ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bodies of missing soldiers recovered from Mogas pond