ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ-ਹਰਿਆਣਾ ਹਾਈ ਕੋਰਟ ਅਤੇ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਪੁਲਿਸ ਨੂੰ ਇੱਕ ਧਮਕੀ ਵਾਲੀ ਚਿੱਠੀ ਮਿਲੀ ਹੈ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ  ਗਈ ਹੈ।  

 

ਇਸ ਤੋਂ ਬਾਅਦ ਚੰਡੀਗੜ੍ਹ ਦੇ ਐਸਐਸਪੀ ਨੀਲਾਬੰਰੀ ਜਗਦਾਲੇ ਅਤੇ ਡੀਐਸਪੀ ਆਪ੍ਰੇਸ਼ਨ ਸੈੱਲ ਰਾਮ ਗੋਪਾਲ ਨੇ ਸਕੱਤਰੇਤ ਅਤੇ ਹਾਈ ਕੋਰਟ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਹਾਈ ਕੋਰਟ ਬਾਰ ਐਸੋਸੀਏਸ਼ਨ ਅਤੇ ਸਕੱਤਰੇਤ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਪੱਤਰ ਵਿੱਚ 16 ਅਕਤੂਬਰ ਦੀ ਤਾਰੀਖ ਦਾ ਜ਼ਿਕਰ ਕੀਤਾ ਗਿਆ ਹੈ। ਪੱਤਰ ਮਿਲਣ ਤੋਂ ਬਾਅਦ ਹਾਈ ਕੋਰਟ ਅਤੇ ਸਕੱਤਰੇਤ ਵਿੱਚ ਸੁਰੱਖਿਆ ਵਧਾ ਦਿੱਤੀ ਹੈ।

 

ਐਸਐਸਪੀ ਚੰਡੀਗੜ੍ਹ ਨੀਲਾਬੰਰੀ ਜਗਦਾਲੇ ਨੇ ਦੱਸਿਆ ਕਿ ਚਿੱਠੀ ਕਿਸੇ ਦੀ ਸ਼ਰਾਰਤੀ ਲੱਗ ਰਹੀ ਹੈ, ਪਰ ਫਿਲਹਾਲ ਇਸ ਚਿੱਠੀ ਦੀ ਤਸਦੀਕ ਕੀਤੀ ਜਾ ਰਹੀ ਹੈ। ਇਹ ਧਮਕੀ ਪੱਤਰ 2 ਤੋਂ 3 ਦਿਨ ਪਹਿਲਾਂ ਚੰਡੀਗੜ੍ਹ ਪੁਲਿਸ ਨੂੰ ਮਿਲਿਆ ਸੀ ਜਿਸ ਵਿੱਚ 16 ਅਕਤੂਬਰ ਲਈ ਧਮਕੀ ਦਿੱਤੀ ਗਈ ਹੈ।


ਚੰਡੀਗੜ੍ਹ ਸੀਆਈਡੀ ਦੇ ਡੀਐਸਪੀ ਰਾਮ ਗੋਪਾਲ ਨੇ ਕਿਹਾ ਕਿ ਚਿੱਠੀ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸਾਰੇ ਅਧਿਕਾਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਚਿੱਠੀ ਕਿਸੇ ਸੰਸਥਾ ਤੋਂ ਨਹੀਂ ਆਈ, ਬਲਕਿ ਕਿਸੇ ਵਿਅਕਤੀ ਨੇ ਭੇਜੀ ਹੈ। ਹਾਈ ਕੋਰਟ ਦੇ ਪੰਜ ਗੇਟ ਉੱਤੇ ਸੁਰੱਖਿਆ ਕਰਮਚਾਰੀ ਤਾਇਨਾਤ ਰਹਿੰਦੇ ਹਨ ਪਰ ਧਮਕੀ ਨੂੰ ਵੇਖਦਿਆਂ ਹੋ ਸਕਦਾ ਹੈ ਕਿ ਕੱਲ੍ਹ ਪੰਜ ਵਿੱਚੋਂ ਦੋ ਜਾਂ ਤਿੰਨ ਗੇਟ ਬੰਦ ਰਹਿਣ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bomb blast threatens Punjab-Haryana High Court and Secretariat