ਚੰਡੀਗੜ੍ਹ ਦੇ ਭੀੜ–ਭਾੜ ਵਾਲੇ ਮਾਲ ਇਲਾਂਤੇ ਵਿਚ ਅੱਜ ਬੰਬ ਦੀ ਸੂਚਨਾ ਮਿਲਣ ਉਤੇ ਲੋਕਾਂ ਵਿਚ ਭਜੜ ਮਚ ਗਈ। ਇਲਾਂਤੇ ਮਾਲ ਵਿਚ ਬੰਬ ਹੋਣ ਦੀ ਸੂਚਨਾ ਮਿਲਣ ਉਤੇ ਪੁਲਿਸ ਬਲ ਵੱਡੀ ਗਿਣਤੀ ਵਿਚ ਪਹੁੰਚ ਗਿਆ। ਇਸ ਦੌਰਾਨ ਲੋਕਾਂ ਨੂੰ ਮਾਲ ਵਿਚ ਬਾਹਰ ਕੱਢ ਦਿੱਤਾ ਗਿਆ। ਅੱਜ ਈਦ ਦੀ ਛੁੱਟੀ ਹੋਣ ਕਾਰਨ ਮਾਲ ਵਿਚ ਵੱਡੀ ਗਿਣਤੀ ਲੋਕ ਆਏ ਹੋਏ ਸਨ।
ਬੰਬ ਦੀ ਖਬਰ ਮਿਲਦਿਆਂ ਹੀ ਲੋਕਾਂ ਨੇ ਛੇਤੀ ਤੋਂ ਛੇਤੀ ਉਥੋਂ ਰਵਾਨੀ ਪਾਉਣੀ ਸ਼ੁਰੂ ਕਰ ਦਿੱਤੀ, ਜਲਦਬਾਜੀ ਵਿਚ ਪਾਰਕਿੰਗ ਵਿਚੋਂ ਆਪਣੇ ਵਹੀਕਲ ਵੀ ਨਹੀਂ ਕੱਢ ਸਕੇ। ਇਸ ਸਭ ਦੇ ਚਲਦਿਆਂ ਸੜਕ ਉਪਰ ਵੱਡਾ ਜਾਮ ਲੱਗ ਗਿਆ।
ਮੌਕੇ ਉਤੇ ਪਹੁੰਚੀ ਪੁਲਿਸ ਨੇ ਮਾਲ ਵਿਚ ਚੱਪੇ ਚੱਪਾ ਦੀ ਤਲਾਸ਼ੀ ਲਈ। ਪ੍ਰੰਤੂ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਕਿਸ ਨੇ ਬੰਬ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂ ਫਿਰ ਇਹ ਮੌਕ ਡਰਿੱਲ ਕੀਤੀ ਜਾ ਰਹੀ ਸੀ।