ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋਵੇਂ ਬਾਦਲ ਵੀ ਹੁਣ ਢੀਂਡਸਾ ਵਾਂਗ ਜੇਰਾ ਵਿਖਾ ਕੇ ਅਸਤੀਫ਼ੇ ਦੇਣ: ਜਾਖੜ

ਦੋਵੇਂ ਬਾਦਲ ਵੀ ਹੁਣ ਢੀਂਡਸਾ ਵਾਂਗ ਜੇਰਾ ਵਿਖਾ ਕੇ ਅਸਤੀਫ਼ੇ ਦੇਣ: ਜਾਖੜ

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ‘ਬਾਦਲਾਂ ਦੇ ਗ਼ਲਤ ਕੰਮਾਂ ਕਾਰਨ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਆਪਣਾ ਸਿਆਸੀ ਕਰੀਅਰ ਕੁਰਬਾਨ ਕਰਨਾ ਪਿਆ ਹੈ। ਹੁਣ ਬਾਦਲਾਂ ਨੂੰ ਵੀ ਅਜਿਹਾ ਜੇਰਾ ਵਿਖਾਉਂਦਿਆਂ ਆਪਣੀ ਪਾਰਟੀ ‘ਸ਼੍ਰੋਮਣੀ ਅਕਾਲੀ ਦਲ` ਦੀ ਕਮਾਂਡ ਕਿਸੇ ਹੋਰ ਸਮਰੱਥ ਆਗੂ ਨੁੰ ਸੌਂਪ ਦੇਣੀ ਚਾਹੀਦੀ ਹੈ।` ਇੱਥੇ ਵਰਨਣਯੋਗ ਹੈ ਕਿ ਸ੍ਰੀ ਢੀਂਡਸਾ ਨੇ ਸਨਿੱਚਰਵਾਰ ਨੂੰ ਅਕਾਲੀ ਦਲ ਦੇ ਸਕੱਤਰ ਜਨਰਲ ਦੇ ਅਹੁਦੇ ਦੇ ਨਾਲ-ਨਾਲ ਪਾਰਟੀ ਦੀ ਕੋਰ ਕਮੇਟੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਇਸ ਅਸਤੀਫ਼ੇ ਦਾ ਕਾਰਨ ਉਨ੍ਹਾਂ ‘ਖ਼ਰਾਬ ਸਿਹਤ` ਦੱਸਿਆ ਸੀ।


ਸ੍ਰੀ ਜਾਖੜ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ `ਤੇ ਦੋਸ਼ ਲਾਇਆ ਕਿ ਇਹ ਦੋਵੇਂ ਭਾਵੇਂ ਪੰਥ ਦੇ ਨਾਂਅ `ਤੇ ਸਿਆਸਤ ਕਰਦੇ ਰਹੇ ਹਨ ਪਰ ਉਨ੍ਹਾਂ ਆਪਣੇ ਸਿਆਸੀ ਕਰੀਅਰ ਦੌਰਾਨ ਪੰਥ ਦੀ ਪਿੱਠ ਵਿੱਚ ਕਈ ਵਾਰ ਛੁਰਾ ਮਾਰਿਆ ਹੈ।


ਸ੍ਰੀ ਜਾਖੜ ਨੇ ਕਿਹਾ,‘ਬਾਦਲ ਹੁਰਾਂ ਨੇ ਕਈ ਵਾਰ ਆਪਣੇ ਸਿਆਸੀ ਕਰੀਅਰ ਦੌਰਾਨ ਕੁਰਬਾਨੀ ਦੇਣ ਦੀ ਗੱਲ ਕੀਤੀ ਹੈ ਪਰ ਹਰ ਵਾਰ, ਜਦੋਂ ਵੀ ਕਦੇ ਉਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਹੋਰ ਆਗੂ ਉਨ੍ਹਾਂ ਤੇ ਉਨ੍ਹਾਂ ਦੇ ਪੁੱਤਰ ਦੇ ਸਿਆਸੀ ਰਾਹ ਵਿੱਚ ਆ ਰਿਹਾ ਹੈ, ਤਾਂ ਉਨ੍ਹਾਂ ਨੇ ਉਸੇ ਆਗੂ ਦੀ ਬਲੀ ਲੈ ਲਈ ਹੈ। ਢੀਂਡਸਾ ਦਾ ਅਸਤੀਫ਼ਾ ਵੀ ਅਜਿਹੀਆਂ ਕੁਰਬਾਨੀਆਂ ਦੀ ਲੜੀ ਦਾ ਹਿੱਸਾ ਹੈ। ਪੰਥ ਵਿੱਚ ਬਾਦਲਾਂ ਦੇ ਸਿਆਸ ਦਖ਼ਲ ਨੇ ਵੱਡੇ ਧਾਰਮਿਕ ਅਹੁਦਿਆਂ ਦਾ ਅਕਸ ਵੀ ਵਿਗਾੜ ਕੇ ਰੱਖ ਦਿੱਤਾ ਹੈ।`


ਸ੍ਰੀ ਸੁਨੀਲ ਜਾਖੜ ਨੇ ਕਿਹਾ,‘ਢੀਂਡਸਾ ਦੇ ਅਸਤੀਫ਼ੇ ਨੇ ਇੱਕ ਵਾਰ ਫਿਰ ਇਹੋ ਸਿੱਧ ਕੀਤਾ ਹੈ ਕਿ ਅਕਾਲੀ ਦਲ ਦੀ ਸਿਖ਼ਰਲੀ ਲੀਡਰਸਿ਼ਪ ਦੀਆਂ ਗ਼ਲਤੀਆਂ ਕਾਰਨ ਆਮ ਆਦਮੀ ਹੀ ਨਹੀਂ, ਸਗੋਂ ਪਾਰਟੀ ਦੇ ਆਪਣੇ ਆਗੂ ਵੀ ਪਰੇਸ਼ਾਨ ਹਨ। ਹੁਣ ਇਹੋ ਬਿਹਤਰ ਰਹੇਗਾ ਕਿ ਜੇ ਬਾਦਲ ਪਰਿਵਾਰ ਪੰਥ ਵਿਰੁੱਧ ਕੀਤੀਆਂ ਆਪਣੀਆਂ ਕਾਰਵਾਈਆਂ ਲਈ ਮੁਆਫ਼ੀ ਮੰਗਦਾ ਹੋਇਆ ਸਾਰੇ ਪਾਰਟੀ ਅਹੁਦਿਆਂ ਤੋਂ ਲਾਂਭੇ ਹੋ ਜਾਵੇ ਅਤੇ ਕਿਸੇ ਸਮਰੱਥ ਆਗੂ ਨੂੰ ਇਸ ਇਤਿਹਾਸਕ ਪਾਰਟੀ ਦੀ ਵਾਗਡੋਰ ਸੌਂਪ ਦੇਵੇ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Both Badals should resign now like Dhindsa