ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਧਾਨ ਸਭਾ `ਚ ਆਪ ਵਿਧਾਇਕਾਂ ਦੇ ਦੋਵੇਂ ਧੜੇ ਇੱਕ-ਦੂਜੇ ਨੂੰ ਕਰਦੇ ਰਹੇ ਨਜ਼ਰਅੰਦਾਜ਼

ਵਿਧਾਨ ਸਭਾ `ਚ ਆਪ ਵਿਧਾਇਕਾਂ ਦੇ ਦੋਵੇਂ ਧੜੇ ਇੱਕ-ਦੂਜੇ ਨੂੰ ਕਰਦੇ ਰਹੇ ਨਜ਼ਰਅੰਦਾਜ਼

ਅੱਜ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ `ਚ ਆਮ ਆਦਮੀ ਪਾਰਟੀ ਵਿਧਾਇਕਾਂ ਦੇ ਦੋਵੇਂ ਧੜੇ ਇੱਕ-ਦੂਜੇ ਨੂੰ ਅੱਖੋਂ ਪ੍ਰੋਖੇ ਕਰਦੇ ਰਹੇ। ਬਾਗ਼ੀਆਂ ਤੇ ਮੁੱਖ ਧੜੇ ਵਿਚਾਲੇ ਆਪਸ ਵਿੱਚ ਕੋਈ ਤਾਲਮੇਲ ਵਿਖਾਈ ਨਹੀਂ ਦੇ ਰਿਹਾ ਸੀ। ਮਾਨਸੂਨ ਸੈਸ਼ਨ ਦੇ ਦੂਜੇ ਦਿਨ ਦੋਵੇਂ ਧੜਿਆਂ ਨੇ ਇੱਕ-ਦੂਜੇ ਵਿੱਚ ਬਿਲਕੁਲ ਵੀ ਕੋਈ ਦਿਲਚਸਪੀ ਨਹੀਂ ਵਿਖਾਈ। ਇੱਕ ਧੜਾ ਜੇ ਕੋਈ ਮੁੱਦਾ ਚੁੱਕਦਾ ਸੀ, ਤਾਂ ਦੂਜਾ ਇੰਝ ਜ਼ਾਹਿਰ ਕਰਦਾ ਸੀ, ਜਿਵੇਂ ਉਸ ਨੇ ਕੁਝ ਸੁਣਿਆ ਹੀ ਨਾ ਹੋਵੇ। ਇਸ `ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਸਪੀਕਰ ਰਾਣਾ ਕੇਪੀ ਸਿੰਘ ਦਾ ਧਿਆਨ ਇਸ ਪਾਸੇ ਦਿਵਾਉਂਦਿਆਂ ਪੁੱਛਿਆ ਕਿ ਕੀ ਪਾਰਟੀ ਵਿੱਚ ਕੋਈ ਮਤਭੇਦ ਚੱਲ ਰਹੇ ਹਨ।


ਦਾਖਾ ਹਲਕੇ ਤੋਂ ਵਿਧਾਇਕ ਐੱਚਐੱਸ ਫੂਲਕਾ ਦੋਵੇਂ ਧੜਿਆਂ `ਚ ਸ਼ਾਂਤੀ ਕਾਇਮ ਕਰਨ ਦਾ ਜਤਨ ਕਰਦੇ ਵਿਖਾਈ ਦਿੱਤੇ।


ਵਿਧਾਨ ਸਭਾ `ਚ ਆਮ ਆਦਮੀ ਪਾਰਟੀ ਇਸ ਵੇਲੇ ਅਧਿਕਾਰਤ ਵਿਰੋਧੀ ਪਾਰਟੀ ਹੈ, ਉਸ ਦੇ 20 ਵਿਧਾਇਕ ਹਨ। ਉਂਝ 12 ਵਿਧਾਇਕਾਂ ਦੀ ਅਗਵਾਈ ਵਿਰੋਧੀ ਧਿਰ ਦੇ ਆਗੂ ਸ੍ਰੀ ਹਰਪਾਲ ਸਿੰਘ ਚੀਮਾ ਕਰ ਰਹੇ ਹਨ, ਜਦ ਕਿ ਦੂਜੇ ਪਾਸੇ ‘8 ਬਾਗ਼ੀ` ਪਾਰਟੀ ਵਿਧਾਇਕਾਂ ਦੀ ਅਗਵਾਈ ਸੁਖਪਾਲ ਸਿੰਘ ਖਹਿਰਾ ਕਰ ਰਹੇ ਹਨ। ਬਾਗ਼ੀ ਧੜਾ ਪਿਛਲੀਆਂ ਸੀਟਾਂ `ਤੇ ਬੈਠਾ, ਜਦ ਕਿ ਅਗਲੀਆਂ ਸੀਟਾਂ ਸ੍ਰੀ ਹਰਪਾਲ ਸਿੰਘ ਚੀਮਾ, ਫੂਲਕਾ, ਤਲਵੰਡੀ ਸਾਬੋ ਵਿਧਾਇਕਾ ਬਲਜਿੰਦਰ ਕੌਰ, ਅਮਨ ਅਰੋੜਾ, ਅਤੇ ਵਿਧਾਇਕ ਪਾਰਟੀ ਦੇ ਉੱਪ-ਮੁਖੀ ਸਰਬਜੀਤ ਕੌਰ ਮਾਣੂਕੇ ਬੈਠੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:both groups of AAP MLAs ignored each other