ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਟੀ ਦੇ ਪੁਲਿਸ ਮੁਲਾਜ਼ਮਾਂ ਲਈ ਕਦੇ ਫੁੱਲ ਤੇ ਕਦੇ ਪੱਥਰ

ਪੱਟੀ ਦੇ ਪੁਲਿਸ ਮੁਲਾਜ਼ਮਾਂ ਲਈ ਕਦੇ ਫੁੱਲ ਤੇ ਕਦੇ ਪੱਥਰ

ਬੀਤੇ ਦਿਨੀਂ ਪੱਟੀ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਸ੍ਰੀ ਹਰਮਿੰਦਰ ਸਿੰਘ ਗਿੱਲ ਨੇ ਆਪਣੇ ਇਲਾਕੇ ਦੀ ਪੁਲਿਸ ਦੀ ਉਸ ਵੇਲੇ ਖ਼ੂਬ ਸ਼ਲਾਘਾ ਕੀਤੀ ਸੀ; ਜਦੋਂ ਬੀਮਾ ਕੰਪਨੀ ਨਾਲ ਧੋਖਾਧੜੀ ਲਈ ਕੀਤੇ ਕਤਲ ਦਾ ਮਾਮਲਾ ਬਹੁਤ ਛੇਤੀ ਹੱਲ ਕਰ ਲਿਆ ਗਿਆ ਸੀ।

 

 

ਦਰਅਸਲ, ਇੱਕ ਕਾਰੋਬਾਰੀ ਨੇ ਬੀਮਾ ਕੰਪਨੀ ਆਪਣੇ ਕਤਲ ਦੀ ਝੂਠੀ ਕਹਾਣੀ ਘੜ ਕੇ ਬੀਮਾ ਕੰਪਨੀ ਤੋਂ ਧਨ ਠੱਗਣਾ ਚਾਹਿਆ ਸੀ। ਪਰ ਪੱਟੀ ਦੀ ‘ਚੁਸਤ ਪੁਲਿਸ’ ਨੇ ਬਹੁਤ ਛੇਤੀ ਇਹ ਮਾਮਲਾ ਹੱਲ ਕਰ ਲਿਆ ਸੀ।

 

 

ਵਿਧਾਇਕ ਸ੍ਰੀ ਹਰਮਿੰਦਰ ਸਿੰਘ ਗਿੱਲ ਨੇ ਇੱਕ ਖ਼ਾਸ ਸਮਾਰੋਹ ਦਾ ਇੰਤਜ਼ਾਮ ਕਰ ਕੇ ਪੱਟੀ ਦੇ ਡੀਐੱਸਪੀ, ਹਰੀਕੇ ਦੇ ਐੱਸਐੱਚਓ ਤੇ ਵਿਭਾਗ ਦੇ ਹੋਰ ਹੇਠਲੇ ਪੱਧਰ ਦੇ ਜਵਾਨਾਂ ਨੂੰ ਖ਼ਾਸ ਤੌਰ ’ਤੇ ਸਨਮਾਨਿਤ ਕੀਤਾ ਸੀ। ਸਭ ਨੂੰ ਇਹ ਜਾਣ ਕੇ ਬਹੁਤ ਤਸੱਲੀ ਹੋਈ ਸੀ ਕਿ ਹੁਣ ਉਨ੍ਹਾਂ ਦਾ ਇਲਾਕਾ ਸੁਰੱਖਿਅਤ ਹੱਥਾਂ ਵਿੱਚ ਸੀ।

 

 

ਪਰ ਉਸ ਸਮਾਰੋਹ ਨੂੰ ਹਾਲੇ ਇੱਕ ਹਫ਼ਤਾ ਵੀ ਨਹੀਂ ਬੀਤਿਆ ਸੀ ਕਿ ਵਿਧਾਇਕ ਸ੍ਰੀ ਗਿੱਲ ਦੇ ਹਲਕੇ ’ਚ ਇੱਕੋ ਦਿਨ ਵਿੱਚ ਤਿੰਨ ਅਪਰਾਧਕ ਵਾਰਦਾਤਾਂ ਵਾਪਰ ਗਈਆਂ ਸਨ – ਇੱਕ ਤਾਂ ਸ਼ਰਾਰਤੀ ਅਨਸਰਾਂ ਨੇ ਇੱਕ ਅਧਿਆਪਕ ਤੋਂ ਉਸ ਦੀ ਕਾਰ ਖੋਹ ਲਈ ਸੀ।

 

 

ਦੂਜੀ ਵਾਰਦਾਤ ਵਿੱਚ ਬੰਦੂਕ ਦੀ ਨੋਕ ਉੱਤੇ ਇੱਕ ਹੋਰ ਕਾਰ ਖੋਹ ਲਈ ਗਈ ਸੀ ਅਤੇ ਤੀਜੀ ਵਾਰਦਾਤ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਨੇ ਯਾਤਰੀਆਂ ਨਾਲ ਭਰੀ ਬੱਸ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ।

 

 

ਤਦ ਵੀ ਹਲਕਾ ਵਿਧਾਇਕ ਨੇ ਤੁਰੰਤ ਇਨ੍ਹਾਂ ਘਟਨਾਵਾਂ ਦਾ ਸਖ਼ਤ ਨੋਟਿਸ ਲੈਂਦਿਆਂ ਫ਼ੇਸਬੁੱਕ ਉੱਤੇ ਪੁਲਿਸ ਦੀ ਕਾਰਗੁਜ਼ਾਰੀ ਦੀ ਸਖ਼ਤ ਨਿਖੇਧੀ ਕੀਤੀ ਸੀ ਅਤੇ ਇਨ੍ਹਾਂ ਮਾਮਲਿਆਂ ਵਿੱਚ ਆਈਜੀ ਦਾ ਦਖ਼ਲ ਮੰਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bouquets and Brickbats for Patti Cops