ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੱਖ-ਵੱਖ ਖੇਡਾਂ ਲਈ ਲੜਕੇ/ਲੜਕੀਆਂ ਦੇ ਟਰਾਇਲ 24 ਤੋਂ 


ਖੇਡ ਵਿਭਾਗ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਵੱਖ-ਵੱਖ ਖੇਡਾਂ ਲਈ ਜ਼ਿਲ੍ਹਾ ਫਾਜ਼ਿਲਕਾ ਦੇ ਅੰਡਰ-25 ਵਰਗ ਦੇ ਲੜਕੇ/ਲੜਕੀਆਂ ਦੇ ਟਰਾਇਲ 24 ਸਤੰਬਰ ਤੋਂ ਲਏ ਜਾਣੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਗੁਰਫਤਿਹ ਸਿੰਘ ਨੇ ਦੱਸਿਆ ਕਿ 24 ਸਤੰਬਰ ਨੂੰ ਵੱਖ-ਵੱਖ ਸਥਾਨਾਂ ਉਪਰ ਟਰਾਇਲ ਲਏ ਜਾਣੇ ਹਨ। 

 

ਉਨ੍ਹਾਂ ਦੱਸਿਆ ਕਿ ਅੰਡਰ-25 ਲੜਕੇ/ਲੜਕੀਆਂ ਲਈ ਕੁਸ਼ਤੀ, ਬੈਡਮਿੰਟਨ, ਹੈਂਡਬਾਲ, ਤੀਰਅੰਦਾਜ਼ੀ ਦੇ ਟਰਾਇਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਬੋਹਰ, ਖੋ-ਖੋ ਦੇ ਟਰਾਇਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੌਜਗੜ੍ਹ), ਕੱਬਡੀ ਖੇਡ ਦੇ ਟਰਾਇਲ ਸਟੇਡੀਅਮ ਜਲਾਲਾਬਾਦ ਅਤੇ ਵੇਟ-ਲਿਫਟਿੰਗ ਦੇ ਟਰਾਇਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਨੁਕੇਰੀਆਂ) ਫਾਜ਼ਿਲਕਾ ਵਿਖੇ ਲਾਏ ਜਾਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Boys and Girls Trials for Different Games from 24