ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰਹਮਪੁਰਾ ਤੇ ਅਜਨਾਲਾ ਸਣੇ ਚਾਰ ਨੂੰ ਅਕਾਲੀ ਦਲ `ਚੋਂ ਕੱਢਿਆ

ਬ੍ਰਹਮਪੁਰਾ ਤੇ ਅਜਨਾਲਾ ਸਣੇ ਚਾਰ ਨੂੰ ਅਕਾਲੀ ਦਲ `ਚੋਂ ਕੱਢਿਆ...ਤਸਵੀਰ: ਹਸ਼ ਪੋਸਟ

ਬਾਗ਼ੀ ਅਕਾਲੀ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਐੱਮਪੀ ਰਤਨ ਸਿੰਘ ਅਜਨਾਲਾ ਸਮੇਤ ਚਾਰ ਜਣਿਆਂ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ `ਚੋਂ ਕੱਢ ਦਿੱਤਾ ਗਿਆ। ਇਹ ਫ਼ੈਸਲਾ ਅੱਜ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਲਿਆ ਗਿਆ। ਅੱਜ ਦੀ ਇਸ ਅਹਿਮ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਸਰਪ੍ਰਸਤ ਸ੍ਰੀ ਪ੍ਰਕਾਸ਼ ਸਿੰਘ ਬਾਦਲ ਮੌਜੂਦ ਨਹੀਂ ਸਨ।


ਅੱਜ ਦੀ ਕੋਰ ਕਮੇਟੀ ਮੀਟਿੰਗ ਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕੀਤੀ। ਅੱਜ ਪਾਰਟੀ `ਚੋਂ ਕੱਢੇ ਗਏ ਆਗੂਆਂ `ਚ ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ ਦਾ ਪੁੱਤਰ ਰਵਿੰਦਰਪਾਲ ਬ੍ਰਹਮਪੁਰਾ ਅਤੇ ਡਾ. ਰਤਨ ਸਿੰਘ ਅਜਨਾਲਾ ਦਾ ਪੁੱਤਰ ਅਮਰਪਾਲ ਬੋਨੀ ਵੀ ਸ਼ਾਮਲ ਹੈ।


ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ `ਚ ਬਗ਼ਾਵਤ ਦਾ ਝੰਡਾ ਬੁਲੰਦ ਹੋਇਆ ਹੈ। ਜਿ਼ਆਦਾਤਰ ਸੀਨੀਅਰ ਟਕਸਾਲੀ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਤੋਂ ਖ਼ਫ਼ਾ ਹਨ। ਅਜਿਹੀ ਬਗ਼ਾਵਤ ਦਾ ਰੌਂਅ ਵੇਖ ਕੇ ਹੀ ਬੀਤੇ ਦਿਨੀਂ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਸੀ ਕਿ ਜੇ ਪਾਰਟੀ ਚਾਹੇਗੀ, ਤਾਂ ਉਹ ਅਸਤੀਫ਼ਾ ਦੇਣ ਲਈ ਤਿਆਰ ਹਨ ਪਰ ਹੁਣ ਉਹ ਖ਼ੁਦ ਅਸਤੀਫ਼ਾ ਦੇਣ ਦੀ ਥਾਂ ਸੀਨੀਅਰ ਪਾਰਟੀ ਆਗੂਆਂ ਨੂੰ ਬਾਹਰ ਕੱਢੀ ਜਾ ਰਹੇ ਹਨ। ਸਿਆਸੀ ਵਿਸ਼ਲੇਸ਼ਕਾਂ ਅਨੁਸਾਰ ਉਨ੍ਹਾਂ ਦਾ ਇਹ ਕਦਮ ਅਕਾਲੀ ਦਲ ਲਈ ਆਤਮਘਾਤੀ ਸਿੱਧ ਹੋ ਸਕਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Brahampura and Ajnala expelled from SAD