ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰਹਮ ਮਹਿੰਦਰਾ ਵਲੋਂ ਨਵਾਂ ਗਾਉਂ ਦੇ ਵਿਕਾਸ ਕਾਰਜਾਂ ਦੀ ਸਮੀਖਿਆ

ਐਸ.ਟੀ.ਪੀ. ਸਥਾਪਨਾ ਸਬੰਧੀ ਕਾਰਜਾਂ ਵਿਚ ਤੇਜ਼ੀ ਲਿਆਉਣ ਦੇ ਹੁਕਮ

ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਅੱਜ ਇਥੇ ਲੋਕਲ ਬਾਡੀ ਭਵਨ ਵਿਖੇ ਨਵਾਂ ਗਾਉਂ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਗਈ। ਇਸ ਸਮੀਖਿਆ ਮੀਟਿੰਗ ਵਿੱਚ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ, ਐਮ.ਐਲ.ਏ. ਖਰੜ ਸ੍ਰੀ ਕੰਵਰ ਸੰਧੂ, ਐਡੀਸ਼ਨਲ ਚੀਫ ਸੈਕਟਰੀ ਸਥਾਨਕ ਸਰਕਾਰਾਂ ਸੰਜੇ ਕੁਮਾਰ, ਡਾਇਰੈਕਟਰ ਭੁਪਿੰਦਰ ਸਿੰਘ, ਕਾਂਗਰਸੀ ਆਗੂ ਸ. ਜਗਮੋਹਨ ਸਿੰਘ ਕੰਗ ਅਤੇ ਰਵਿੰਦਰ ਪਾਲ ਸਿੰਘ ਪਾਲੀ ਹਾਜ਼ਰ ਸਨ।

 

ਸਮੀਖਿਆ ਮੀਟਿੰਗ ਦੌਰਾਨ ਨਵਾਂ ਗਾਉਂ ਵਿਚ ਐਸ.ਟੀ.ਪੀ. ਦੀ ਸਥਾਪਨਾ ਸਬੰਧੀ ਕਾਰਜਾਂ ਉਤੇ ਵਿਚਾਰ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸੰਜੇ ਕੁਮਾਰ ਨੇ ਦੱਸਿਆ ਕਿ ਐਸ.ਟੀ.ਪੀ. ਲਈ ਲੋੜੀਂਦੀ 30 ਏਕੜ ਜ਼ਮੀਨ ਦੀ ਭਾਲ ਜਾਰੀ ਹੈ ਅਤੇ ਅਗਲੇ ਕੁਝ ਦਿਨਾਂ ਵਿਚ ਇਹ ਕੰਮ ਮੁਕੰਮਲ ਹੋ ਜਾਵੇਗਾ।

 

ਮੀਟਿੰਗ ਦੌਰਾਨ ਮਨੀਸ਼ ਤਿਵਾੜੀ ਅਤੇ ਕੰਵਰ ਸੰਧੂ ਨੇ ਨਵਾਂ ਗਾਉਂ ਵਿਚ ਲਾਗੂ ਨਕਸ਼ਾ ਫੀਸ ਦਾ ਮੁੱਦਾ ਚੁੱਕਦਿਆਂ ਇਸ ਨੂੰ ਤਰਕਸੰਗਤ ਬਣਾਉਣ ਦੀ ਮੰਗ ਕੀਤੀ। ਨਵਾਂ ਗਾਉਂ ਵਿਚ ਕੂੜੇ ਕਰਕਟ ਦੀ ਸਮੱਸਿਆ ਦੇ ਨਿਪਟਾਰੇ ਸਬੰਧੀ ਜਾਣਕਾਰੀ ਦਿੰਦਿਆਂ ਸੰਜੇ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਜੋ ਮਸਲਾ ਸੀ ਉਹ ਹੱਲ ਹੋ ਗਿਆ ਹੈ ਅਤੇ ਠੇਕੇਦਾਰ ਨੇ ਬੀਤੇ ਚਾਰ ਦਿਨਾਂ ਤੋਂ ਕੂੜਾ ਕਰਕਟ ਚੁੱਕਣਾ ਸ਼ੁਰੂ ਕਰ ਦਿੱਤਾ ਹੈ।

 

ਮੀਟਿੰਗ ਨੂੰ ਸੰਬੋਧਨ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਨਿਆਗਾਉਂ ਦਾ ਸੁਚੱਜਾ ਵਿਕਾਸ ਕਰਨਾ ਸਾਡੀ ਸਰਕਾਰ ਦੇ ਮੁੱਖ ਏਜੰਡਾ ਵਿਚ ਸ਼ਾਮਿਲ ਹੈ ।

 

ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਵਾਂ ਗਾਉਂ ਵਿਚ ਸੀਵਰੇਜ ਸਿਸਟਮ ਵਿਛਾਉਣ ਲਈ ਲੋੜੀਂਦੇ ਬਜਟ ਦਾ ਪ੍ਰਬੰਧ ਕਰਨ, ਐਸ.ਟੀ.ਪੀ.ਦੀ ਉਸਾਰੀ ਲਈ ਲੋੜੀਂਦੇ 73 ਕਰੋੜ ਰੁਪਏ ਦਾ ਪ੍ਰਬੰਧ ਕਰਨ ਲਈ ਵਿੱਤ ਵਿਭਾਗ ਨਾਲ ਹੋਣ ਵਾਲੀ ਅਗਾਮੀ ਮੀਟਿੰਗ ਵਿੱਚ ਇਸ ਨੂੰ ਵਿਚਾਰਿਆ ਜਾਵੇ ਅਤੇ ਨਿਆਗਾਉਂ ਦੇ ਵਾਸੀਆਂ ਨੂੰ ਵਿਭਾਗ ਸਬੰਧਤ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ।

 

ਇਸ ਤੋਂ ਇਲਾਵਾ ਮੀਟਿੰਗ ਦੌਰਾਨ ਹਾਈ ਟੈਨਸ਼ਨ ਵਾਇਰਜ ਅਤੇ ਨਵਾਂ ਗਾਉਂ ਵਿਚ ਨਕਸ਼ਾ ਫੀਸ ਵਿਚ ਹੋਣ ਵਾਲੇ ਸਲਾਨਾ ਵਾਧੇ ਦਾ ਮੁੱਦਾ ਵੀ ਵਿਚਾਰਿਆ ਗਿਆ।    

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Brahm Mohindra directs to accelerate work of setting up of STP reviews development works of Naya Gaon