ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਥਾਨਕ ਸਰਕਾਰਾਂ ਵਿਭਾਗ ਦੀ 12 ਕਨਾਲ ਜ਼ਮੀਨ ਸਿਹਤ ਵਿਭਾਗ ਨੂੰ ਮੁਫ਼ਤ ਦੇਣ ਲਈ ਮਨਜ਼ੂਰੀ

ਜ਼ਿਲ੍ਹਾ ਮੋਗਾ ਦੇ ਪਿੰਡ ਦੂਨੇ ਕੇ 'ਚ ਬਣੇਗਾ 50 ਬੈੱਡਾਂ ਵਾਲਾ ਹਸਪਤਾਲ ਤੇ ਟਰੌਮਾ ਸੈਂਟਰ

 

ਸਦਭਾਵਨਾ ਦੀ ਇੱਕ ਨਵੇਕਲੀ ਉਦਾਹਰਣ ਪੇਸ਼ ਕਰਦਿਆਂ ਬ੍ਰਹਮ ਮਹਿੰਦਰਾ ਨੇ ਸਿਹਤ ਵਿਭਾਗ ਨੂੰ ਸਥਾਨਕ ਸਰਕਾਰਾਂ ਵਿਭਾਗ ਦੀ 12 ਕਨਾਲ ਜ਼ਮੀਨ ਜ਼ਿਲ੍ਹਾ ਮੋਗਾ ਦੇ ਪਿੰਡ ਦੂਨੇ ਕੇ ਵਿੱਚ 50 ਬੈੱਡਾਂ ਦਾ ਹਸਪਤਾਲ ਤੇ ਟਰੌਮਾ ਸੈਂਟਰ ਬਣਾਉਣ ਲਈ ਬਿਲਕੁਲ ਮੁਫ਼ਤ ਦੇਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫ਼ੈਸਲਾ ਸੂਬੇ ਦੇ ਪੱਛੜੇ ਇਲਾਕੇ ਨੂੰ ਉੱਚ ਪੱਧਰ ਦੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਕੀਤਾ ਗਿਆ ਹੈ।

 

ਇਹ ਜਾਣਕਾਰੀ ਸਥਾਨਕ ਸਰਕਾਰਾਂ ਵਿਭਾਗ ਦੇ ਬੁਲਾਰੇ ਨੇ ਦਿੱਤੀ। ਬੁਲਾਰੇ ਨੇ ਦੱਸਿਆ ਕਿ ਜਨਤਕ ਹਿੱਤਾਂ ਦੀ ਅਹਿਮੀਅਤ ਨੂੰ ਧਿਆਨ ਵਿੱਚ ਰੱਖਦਿਆਂ ਇਸ ਪੱਛੜੇ ਇਲਾਕੇ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਮੰਤਰੀ ਨੇ ਜੀ.ਟੀ. ਰੋਡ ਨਾਲ ਲੱਗਦੀ ਇਹ ਅਹਿਮ ਜ਼ਮੀਨ ਸਿਹਤ ਵਿਭਾਗ ਨੂੰ ਮੁਫ਼ਤ ਦੇਣ ਦਾ ਫ਼ੈਸਲਾ ਕੀਤਾ ਹੈ। 

 

ਇਸ ਮੁੱਦੇ ’ਤੇ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਹਸਪਤਾਲ ਅਤੇ ਟਰੌਮਾ ਸੈਂਟਰ ਦੇ ਨਿਰਮਾਣ ਲਈ ਮੈਮੋਰੈਂਡਮ ਮਿਲਣ ’ਤੇ ਮਿਊਂਸੀਪਲ ਕਾਰਪੋਰੇਸ਼ਨ ਮੋਗਾ ਵਲੋਂ ਲੋੜੀਂਦੀ ਜ਼ਮੀਨ ਦੀ ਚੋਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ। 

 

ਕਮੇਟੀ ਨੇ ਪਿੰਡ ਦੂਨੇ ਕੇ ਵਿੱਚ 12 ਕਨਾਲ ਦਾ ਇੱਕ ਟੱਕ ਚੁਣਿਆ ਸੀ ਜਿਸ ਵਿੱਚੋਂ 5 ਕਨਾਲ ਜ਼ਮੀਨ ਵਿੱਚ 50 ਬੈੱਡਾਂ ਦਾ ਆਯੂਸ਼ ਹਸਪਤਾਲ  ਬਣਾਉਣ ਅਤੇ ਬਾਕੀ 7 ਸੱਤ ਕਨਾਲ ਵਿੱਚ ਟਰੌਮਾ ਸੈਂਟਰ ਬਣਾਉਣ ਦੀ ਤਜ਼ਵੀਜ਼ ਹੈ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:brahm mohindra gives nod to give 12 kanal prime land of local bodies department to health department free of cost