ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਲਟਰੀ ਲਿਟਰੇਚਰ ਫ਼ੈਸਟੀਵਲ 2019: ਬਾਲਾਕੋਟ ਐਕਸ਼ਨ 'ਤੇ ਰੱਖਿਆ ਮਾਹਰਾਂ ਵੱਲੋਂ ਗੰਭੀਰ ਵਿਚਾਰ ਚਰਚਾ

ਵੱਖ-ਵੱਖ ਮਾਹਰਾਂ ਨੇ ਅੱਜ 'ਅੰਡਰਸਟੈਂਡਿੰਗ ਦਾ ਮੈਸੇਜ ਆਫ਼ ਬਾਲਾਕੋਟ'  ਵਿਸ਼ੇ 'ਤੇ ਮਿਲਟਰੀ ਲਿਟਰੇਚਰ ਫ਼ੈਸਟੀਵਲ-2019 ਦੌਰਾਨ ਹੋਏ ਵਿਸ਼ੇਸ਼ ਸੈਮੀਨਾਰ ਦੌਰਾਨ ਗੰਭੀਰ ਵਿਚਾਰ ਚਰਚਾ ਕੀਤੀ। 

 

ਏਅਰ ਚੀਫ਼ ਮਾਰਸ਼ਲ (ਸੇਵਾਮੁਕਤ) ਬੀ ਐਸ ਧਨੋਆ, ਸਕੂਐਡਰਨ ਲੀਡਰ (ਸੇਵਾਮੁਕਤ) ਸਮੀਰ ਜੋਸ਼ੀ, ਰੱਖਿਆ ਮਾਹਿਰ ਪ੍ਰਵੀਨ ਸਾਹਨੀ ਅਤੇ ਕ੍ਰਿਸਟੀਨ ਫੇਅਰ ਨੇ ਇਸ ਮੁੱਦੇ ਦੇ ਵੱਖ-ਵੱਖ ਪਹਿਲੂਆਂ 'ਤੇ ਆਪਣੇ ਵਿਚਾਰ ਰੱਖੇ। 

 

ਏਅਰ ਚੀਫ਼ ਮਾਰਸ਼ਲ ਧਨੋਆ, ਸਕੂਐਡਰਨ ਲੀਡਰ ਸਮੀਰ ਜੋਸ਼ੀ ਅਤੇ ਰੱਖਿਆ ਮਾਹਿਰ ਪ੍ਰਵੀਨ ਸਾਹਨੀ ਨੇ ਕਿਹਾ ਕਿ ਦੇਸ਼ ਦੇ ਪਿਛਲੇ ਪਿਛਲੇ 47 ਸਾਲਾਂ ਦੇ ਜੰਗੀ ਇਤਿਹਾਸ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਗੈਰ-ਫੌਜੀ  ਬਚਾਅ ਕਾਰਵਾਈ ਸੀ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫੌਜ ਦੇ ਪਾਇਲਟਾਂ ਨੂੰ ਪੂਰੀ ਤਰ੍ਹਾਂ ਨਾਲ ਸਿਖਿਅਤ ਕੀਤਾ ਗਿਆ ਸੀ ਤਾਂ ਜੋ ਅਤਿਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਦੇ ਇਸ ਅਪਰੇਸ਼ਨ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹਿ ਜਾਵੇ। 

 

ਉਨ੍ਹਾਂ ਕਿਹਾ ਕਿ ਬਾਲਾਕੋਟ ਐਕਸ਼ਨ ਦਾ ਸੁਨੇਹਾ ਸਾਫ਼ ਤੇ ਸਪੱਸ਼ਟ ਸੀ ਕਿ ਅਤਿਵਾਦੀਆਂ ਨੂੰ ਪਨਾਹ ਜਾਂ ਸਿਖਲਾਈ ਦੇਣ ਦੀ ਕਿਸੇ ਵੀ ਭਾਰਤ ਵਿਰੋਧੀ ਕਾਰਵਾਈ ਨਾਲ ਸਖਤੀ ਨਾਲ ਨਜਿਠਿਅਆ ਜਾਵੇਗਾ।

 

ਉਨ੍ਹਾਂ ਕਿਹਾ ਕਿ ਇਹ ਅਪਰੇਸ਼ਨ ਸਭ ਕੁੱਝ ਖ਼ਤਮ ਕਰਨ ਜਾਂ ਤਬਾਹ ਕਰਨ ਲਈ ਨਹੀਂ ਬਲਕਿ ਮਕਬੂਜ਼ਾ ਕਸ਼ਮੀਰ ਵਿੱਚ ਬਣੇ ਅਤਿਵਾਦੀ ਸਿਖਲਾਈ ਕੈਂਪਾਂ ਅਤੇ ਪਨਾਹਗਾਹਾਂ ਨੂੰ ਤਬਾਹ ਕਰਨ ਲਈ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਸੈਨਾ ਨੇ 'ਸਪਾਈਸ 2000 ਸਟ੍ਰਾਈਕ' ਬਾਲਾਕੋਟ ਵਿਖੇ ਕੀਤੀ ਅਤੇ ਆਹਮੋ-ਸਾਹਮਣੇ ਦੀ ਲੜਾਈ ਵਿੱਚ ਵੀ ਆਪਣੀ ਮਹਾਰਤ ਦਿਖਾਈ। 

 

ਉਨ੍ਹਾਂ ਕਿਹਾ ਕਿ ਇੱਕ ਮੁਲਕ ਵਜੋਂ ਪਾਕਿਸਤਾਨ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਿੱਚ ਮਾਹਰ ਹੈ ਪਰ ਭਾਰਤ ਨੇ ਇਹ ਜੁਆਬ ਦਿੱਤਾ ਕਿ ਉਹ ਜਿੱਥੇ ਵੀ ਜਾਣਗੇ, ਭਾਰਤੀ ਹਵਾਈ ਸੈਨਾ ਉਨ੍ਹਾਂ ਨੂੰ ਮੂੰਹ ਤੌੜ ਜੁਆਬ ਦੇਵੇਗੀ।

 

ਆਪਣੇ ਸੰਬੋਧਨ ਵਿੱਚ ਰੱਖਿਆ ਮਾਹਿਰ ਕ੍ਰਿਸਟੀਨ ਫ਼ੇਅਰ ਨੇ ਇਸ ਕਾਰਵਾਈ ਦੇ ਸਿੱਟਿਆਂ ਨੂੰ ਹੋਰ ਵੀ ਸੰਜੀਦਗੀ ਨਾਲ ਘੋਖਣ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਮੌਕੇ ਸੇਵਾਮੁਕਤ ਏਅਰ ਮਾਰਸ਼ਲ ਕੇ ਕੇ ਨੋਹਵਾਰ ਨੇ ਸੈਸ਼ਨ ਦੇ ਸੰਚਾਲਕ ਵਜੋਂ ਸ਼ਿਰਕਤ ਕੀਤੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Brainstorming session held on topic of understanding the message of Balakot