ਅਗਲੀ ਕਹਾਣੀ

56 ਕਰੋੜ ਦੇ ‘ਫ਼ੌਜ-ਘੁਟਾਲੇ` `ਚ ਫਸੇ ਬ੍ਰਿਗੇਡੀਅਰ ਤੇ 4 ਕਰਨਲ

56 ਕਰੋੜ ਦੇ ‘ਫ਼ੌਜ-ਘੁਟਾਲੇ` `ਚ ਫਸੇ ਬ੍ਰਿਗੇਡੀਅਰ ਤੇ 4 ਕਰਨਲ

ਭਾਰਤੀ ਫ਼ੌਜ ਦੇ ਇੱਕ ਬ੍ਰਿਗੇਡੀਅਰ, ਤਿੰਨ ਕਰਨਲਾਂ ਤੇ ਇੱਕ ਲੈਫ਼ਟੀਨੈਂਟ ਕਰਨਲ ਨੂੰ ਇਸ ਵੇਲੇ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਕਰ ਕੇ ਕਥਿਤ ਤੌਰ `ਤੇ ਸਰਕਾਰੀ ਖ਼ਜ਼ਾਨੇ ਨੂੰ 56 ਕਰੋੜ ਰੁਪਏ ਦਾ ਨੁਕਸਾਨ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਅਧਿਕਾਰੀਆਂ ਕਾਰਨ ਸਰਕਾਰੀ ਖ਼ਜ਼ਾਨੇ ਨੂੰ 56 ਕਰੋੜ ਰੁਪਏ ਦਾ ਨੁਕਸਾਨ ਹੋਇਆ। ਉਨ੍ਹਾਂ ਨੇ ਕੁਝ ਵਸਤਾਂ ਬਾਜ਼ਾਰ ਦੇ ਮੁਕਾਬਲੇ ਬਹੁਤ ਉਚੇਰੀ ਕੀਮਤ `ਤੇ ਖ਼ਰੀਦੀਆਂ ਅਤੇ ਫ਼ੌਜ ਦੀਆਂ ਕੁਝ ਚੀਜ਼ਾਂ ਬਿਨਾ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਮੁਕੰਮਲ ਕੀਤਿਆਂ ਹੀ ਨਕਾਰ ਕੇ ਰੱਦੀ ਬਣਾ ਕੇ ਵੇਚ ਦਿੱਤੀਆਂ।


ਸੂਤਰਾਂ ਮੁਤਾਬਕ ਇਨ੍ਹਾਂ ਪੰਜ ਫ਼ੌਜੀ ਅਧਿਕਾਰੀਆਂ ਖਿ਼ਲਾਫ਼ ਦੋਸ਼ ਆਇਦ ਕੀਤੇ ਗਏ। ਇਹ ਕਥਿਤ ਘੁਟਾਲਾ ਵਾਪਰਨ ਸਮੇਂ ਬ੍ਰਿਗੇਡੀਅਰ ਤਦ ਅਸਲਾ ਡਿਪੂ ਦਾ ਕਮਾਂਡੈਂਟ ਸੀ। ਹੁਣ ਉਸ ਵਿਰੁੱਧ ਧੋਖਾਧੜੀ ਤੇ ਸਰਕਾਰੀ ਸੰਪਤੀ ਨਾਲ ਵਿਸ਼ਵਾਸਘਾਤ ਕਰਨ ਦੇ ਇਲਜ਼ਾਮ ਲੱਗੇ ਹਨ।


ਬਾਕੀ ਦੇ ਅਧਿਕਾਰੀ ਇਸੇ ਡਿਪੂ `ਚ ਬ੍ਰਿਗੇਡੀਅਰ ਦੇ ਅਧੀਨ ਸਨ। ਉਨ੍ਹਾਂ `ਤੇ ਵੀ ਵੱਖੋ-ਵੱਖਰੇ ਦੋਸ਼ ਲੱਗੇ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Brigadier and 4 colonels in 56 Crore Army Scam