ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰਿਟਿਸ਼ ਨਾਗਰਿਕ ਜੱਗੀ ਜੌਹਲ ਨੂੰ ਫ਼ਰੀਦਕੋਟ ਅਦਾਲਤ ਤੋਂ ਮਿਲੀ ਜ਼ਮਾਨਤ

ਬ੍ਰਿਟਿਸ਼ ਨਾਗਰਿਕ ਜੱਗੀ ਜੌਹਲ ਨੂੰ ਫ਼ਰੀਦਕੋਟ ਅਦਾਲਤ ਤੋਂ ਮਿਲੀ ਜ਼ਮਾਨਤ

ਫ਼ਰੀਦਕੋਟ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਅਦਾਲਤ ਨੇ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਅਤੇ ਤਲਵਿੰਦਰ ਸਿੰਘ ਉਰਫ਼ ਜਿੰਮੀ ਦੀ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ। ਇਹ ਦੋਵੇਂ ਦੋ ਸਾਲ ਪੁਰਾਣੇ ਉਸ ਕੇਸ ’ਚ ਮੁਲਜ਼ਮ ਹਨ, ਜੋ ਦਹਿਸ਼ਤਗਰਦਾਂ ਨੂੰ ਕਥਿਤ ਤੌਰ ‘ਤੇ ਫ਼ੰਡ ਮੁਹੱਈਆ ਕਰਵਾਉਣ ਨਾਲ ਸਬੰਧਤ ਹੈ।

 

 

ਪੰਜਾਬ ਪੁਲਿਸ ਵੱਲੋਂ ਜੱਗੀ ਜੌਹਲ ਤੇ ਤਲਵਿੰਦਰਜੀਤ ਸਿੰਘ ਦੋਵਾਂ ਨੂੰ ਸਾਲ 2017 ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੰਜਾਬ ‘ਚ ਪਿਛਲੇ ਤਿੰਨ ਵਰਿ੍ਹਆਂ ਦੌਰਾਨ ਜੋ ਗਿਣੀ–ਮਿੱਥੀ ਸਾਜ਼ਿਸ਼ ਅਧੀਨ ਕਤਲ ਹੋਏ ਹਨ, ਉਨ੍ਹਾਂ ਦਾ ਮਾਮਲਾ ਉਸ ਕੇਸ ਨਾਲ ਵੀ ਜੁੜਿਆ ਹੋਇਆ ਹੈ। ਇਹ ਮਾਮਲਾ ਸੂਬੇ ਦੇ ਸਪੈਸ਼ਲ ਆਪਰੇਸ਼ਨਜ਼ ਸੈੱਲ ਹਵਾਲੇ ਕਰ ਦਿੱਤਾ ਗਿਆ ਸੀ।

 

 

ਮਈ 2017 ‘ਚ ਇਸ ਸੈੱਲ ਨੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਦੇ ਕਬਜ਼ੇ ’ਚੋਂ ਭਾਰੀ ਹਥਿਆਰ ਬਰਾਮਦ ਕੀਤੇ ਗਏ ਸਨ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਗੁਰਪ੍ਰੀਤ ਸਿੰਘ ਤੇ ਉਸ ਦੇ ਸਾਥੀ ਸੂਬੇ ਵਿੱਚ ਗੜਬੜੀ ਫੈਲਾਉਣ ਲਈ ਗਿਣੀ–ਮਿੱਥੀ ਯੋਜਨਾ ਅਧੀਨ ਕਤਲ ਕਰ ਰਹੇ ਸਨ।

 

 

ਪੁਲਿਸ ਦਾ ਦਾਅਵਾ ਸੀ ਕਿ ਜਗਤਾਰ ਸਿੰਘ ਹਥਿਆਰ ਤੇ ਹੋਰ ਗੋਲੀ–ਸਿੱਕਾ ਖ਼ਰੀਦਣ ਵਿੱਚ ਕਥਿਤ ਤੌਰ ‘ਤੇ ਗੁਰਪ੍ਰੀਤ ਸਿੰਘ ਦੀ ਮਦਦ ਕਰ ਰਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:British Citizen Jaggi Johal got bail from FDK court