ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਰਾ ਨੇ ਬਲਾਤਕਾਰ ਕੀਤਾ, ਬੱਚਾ ਪੈਦਾ ਹੋਇਆ, ਚੰਡੀਗੜ੍ਹ `ਚ ਛੱਡ ਆਏ

ਭਰਾ ਨੇ ਬਲਾਤਕਾਰ ਕੀਤਾ, ਬੱਚਾ ਪੈਦਾ ਹੋਇਆ, ਚੰਡੀਗੜ੍ਹ `ਚ ਛੱਡ ਆਏ

ਚੰਡੀਗੜ੍ਹ ਦੇ ਇੱਕ ਪਾਰਕ `ਚ ਜਿਹੜੀ ਬੱਚੀ ਨੂੰ ਉਸ ਦਾ ਸੌਤੇਲਾ ਪਿਓ ਤੇ ਇੱਕ ਗੁਆਂਢੀ ਛੱਡ ਕੇ ਚਲੇ ਗਏ ਸਨ, ਉਸ ਦੀ 16 ਸਾਲਾ ਮਾਂ ਨਾਲ ਉਸ ਦੇ ਆਪਣੇ 17 ਸਾਲਾ ਭਰਾ ਨੇ ਹੀ ਬਲਾਤਕਾਰ ਕੀਤਾ ਸੀ, ਜਿਸ ਕਾਰਨ ਉਹ ਗਰਭਵਤੀ ਹੋ ਗਈ ਸੀ। ਭਰਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।


ਪੀੜਤ ਦੀ ਸਿ਼ਕਾਇਤ `ਤੇ ਕਾਰਵਾਈ ਕਰਦਿਆਂ ਬੱਚੀ ਨੂੰ ਛੱਡਣ ਦੇ ਮਾਮਲੇ `ਚ ਪੁਲਿਸ ਨੇ ਚਾਰ ਵਿਅਕਤੀਆਂ ਖਿ਼ਲਾਫ਼ ਕੇਸ ਦਾਇਰ ਕੀਤਾ ਹੈ; ਜਿਨ੍ਹਾਂ ਵਿੱਚ ਡੇਰਾ ਬੱਸੀ ਸਿਵਲ ਹਸਪਤਾਲ ਦੀ ਦੀ ਇੱਕ ਸਟਾਫ਼ ਨਰਸ ਵੀ ਸ਼ਾਮਲ ਹੈ।


17 ਸਾਲਾ ਬਾਲ-ਅਪਰਾਧੀ 6ਵੀਂ ਜਮਾਤ `ਚ ਪੁੱਜ ਕੇ ਪੜ੍ਹਨੋਂ ਹਟ ਗਿਆ ਸੀ। ਉਸ ਨੇ ਪੁਲਿਸ ਪੁੱਛਗਿੱਛ ਦੌਰਾਨ ਇਕਬਾਲ ਕਰ ਲਿਆ ਹੈ ਕਿ ਉਹ ਆਪਣੀ ਭੈਣ ਦਾ ਜਿਨਸੀ ਸ਼ੋਸ਼ਣ ਕਰਦਾ ਰਿਹਾ ਸੀ।


ਡੇਰਾ ਬੱਸੀ ਨਗਰ ਦੀ ਮੁਬਾਰਕਪੁਰ ਪੁਲਿਸ ਚੌਕੀ ਦੇ ਇੰਚਾਰਜ ਭਿੰਦਰ ਸਿੰਘ ਨੇ ਦੱਸਿਆ,‘‘ਅਸੀਂ ਪੀੜਤ ਦੇ 17 ਸਾਲਾ ਭਰਾ, ਉਸ ਦੇ ਸੋਤੇਲੇ ਪਿਤਾ (ਜੋ ਉਸ ਕੁੜੀ ਦੇ ਸਵਰਗੀ ਪਿਤਾ ਦਾ ਹੀ ਛੋਟਾ ਭਰਾ ਹੈ), ਦੋ ਗੁਆਂਢੀ ਔਰਤਾਂ ਤੇ ਇੱਕ ਸਟਾਫ਼ ਨਰਸ ਖਿ਼ਲਾਫ਼ ਕੇਸ ਦਰਜ ਕੀਤਾ ਹੈ।``


ਪੀੜਤ ਕੁੜੀ ਬਾਰੇ ਪਤਾ ਉਦੋਂ ਲੱਗਾ, ਜਦੋਂ ‘ਮੋਹਾਲੀ ਚਾਈਲਡਲਾਈਨ 1098` ਨੇ ਇਕੱਲੀ ਛੱਡੀ ਬੱਚੀ ਬਾਰੇ ‘ਅਲਰਟ` ਭੇਜੇ ਸਨ ਤੇ ਇੱਕ ਟੀਮ ਉਸ ਕੁੜੀ ਦੇ ਪਿੰਡ ਵੀੀ ਭੇਜੀ ਸੀ।


ਚਾਈਲਡਲਾਈਨ ਦੇ ਪ੍ਰੋਜੈਕਟ ਡਾਇਰੈਕਟਰ ਡਾ. ਸੰਗੀਤਾ ਜੁੰਡ ਨੇ ਦੱਸਿਆ ਕਿ ਪੀੜਤ ਕੁੜੀ ਨੇ ਇਹ ਕਬੂਲ ਕਰ ਲਿਆ ਹੈ ਕਿ ਉਸ ਨੇ ਬੱਚੇ ਨੂੰ ਪੈਦਾ ਕੀਤਾ ਹੈ ਅਤੇ ਉਸ ਨੇ ਇਹ ਵੀ ਦੱਸਿਆ ਕਿ ਉਸ ਨਾਲ ਉਸ ਦੇ ਆਪਣੇ ਹੀ ਭਰਾ ਨੇ ਬਲਾਤਕਾਰ ਕੀਤਾ ਸੀ।


ਪੀੜਤ ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਗੁਆਂਢੀ ਤੇ ਸੌਤੇਲੇ ਪਿਤਾ ਨੇ ਇਸ ਬੱਚੀ ਦੇ ਜਨਮ ਨੂੰ ਲੁਕਾਉਣਾ ਚਾਹਿਆ ਸੀ ਅਤੇ ਡੇਰਾ ਬੱਸੀ ਹਸਪਤਾਲ `ਚ ਹੀ ਨਵ-ਜਨਮੀ ਬੱਚੀ ਨੂੰ ਛੱਡ ਦੇਣ ਦੀ ਯੋਜਨਾ ਉਲੀਕ ਲਈ ਸੀ ਪਰ ਸਟਾਫ਼ ਨਰਸ ਨੇ ਉਨ੍ਹਾਂ ਨੂੰ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਸੀ ਕਿ ਉਹ ਫੜੇ ਜਾਣਗੇ। ਉਸ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਬੱਚੀ ਨੂੰ ‘ਮਦਰ ਟੈਰੇਸਾ ਮਿਸ਼ਨਰੀ ਆਫ਼ ਚੈਰਿਟੀ` `ਚ ਛੱਡ ਆਉਣ ਪਰ ਉਹ ਵੁਸ ਨੂੰ ਪਾਰਕ `ਚ ਛੱਡ ਆਏ।


ਆਪਣੇ ਦੋ ਕਮਰਿਆਂ ਦੇ ਮਕਾਨ `ਚ ਆਪਣੇ ਭਰਾ, ਮਾਂ ਤੇ ਸੌਤੇਲੇ ਪਿਤਾ ਨਾਲ ਰਹਿ ਰਹੀ ਪੀੜਤ ਕੁੜੀ ਨੇ ਦੱਸਿਆ ਕਿ ਉਸ ਦੇ ਭਰਾ ਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ ਸੀ। ਬੱਚੀ ਦਾ ਜਨਮ ਬੀਤੀ 28 ਜੁਲਾਈ ਨੂੰ ਹੋਇਆ ਸੀ। ਬੱਚੀ ਇਸ ਵੇਲੇ ਸੈਕਟਰ 16 ਦੇ ਸਰਕਾਰੀ ਹਸਪਤਾਲ `ਚ ਨਿਗਰਾਨੀ ਅਧੀਨ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:brother raped child born abandoned in Chandigarh